ਅੱਜ ਸਰਦਾਰ ਪ੍ਰਕਾਸ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁੱਲੇ ਦਿਲ ਨਾਲ ਅਕਾਲੀ ਦਲ ਦੀ . ਸਰਕਾਰ ਸਮੇਂ ਹੋਈਆਂ ਗਲਤੀਆਂ ਨੂੰ ਮੰਨਦਿਆਂ ਹੋਇਆ ਸਿੱਖ ਕੌਮ ਤੇ ਪੰਜਾਬੀਆਂ ਤੋਂ ਮੁਆਫੀ ਮੰਗ ਹੈ ।
ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਨੇ ਤੀਜੀ ਵਾਰ ਸਰਕਾਰ ਬਣਾਉਣ ਦੇ ਚੱਕਰ ਵਿੱਚ ਸਿੱਖਾਂ ਤੋ ਜਿਆਦਾ ਸੌਦਾ ਸਾਧ ਦੀਆਂ ਵੋਟਾਂ ਤੇ ਟੇਕ ਰੱਖ ਕੇ ਸਿਰਸਾ ਸਾਧ ਨੂੰ ਬਿਨਾਂ ਮੰਗਿਆ ਮੁਆਫੀ ਦਿਵਾਉਣਾ , ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਚੋਰੀ ਹੋਣ ਨੂੰ ਬਹੁਤ ਗੰਭੀਰਤਾ ਨਾਲ ਨਾ ਲੈਣਾ , ਫਿਰ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੋਣ ਤੇ ਦੋਸੀਆਂ ਨੂੰ ਜਲਦੀ ਗਿਰਫ਼ਤਾਰ ਨਾ ਕਰਨਾ , ਸਿੱਖਾਂ ਵੱਲੋਂ ਇਨਸਾਫ ਲਈ ਦਿੱਤੇ ਧਰਨਿਆਂ ਨੂੰ ਵੀ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਦੋਸੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾ ਕੇ ਧਰਨੇ ਉਠਾਉਣ ਦੀ ਬਜਾਏ ਪੁਲਿਸ ਅਫਸਰਾਂ ਦੇ ਆਖੇ ਲੱਗਣਾ , ਇਹ ਸਾਰੀਆਂ ਵੱਡਿਆਂ ਗਲਤੀਆਂ ਦਾ ਖਮਿਆਜ਼ਾ ਅਕਾਲੀ ਦਲ ਬਾਦਲ ਨੂੰ ਅੱਜ ਤਕ ਭੁਗਤਣਾ ਪੈ ਰਿਹਾ ਹੈ । ਸਿੱਖਾਂ ਨੇ ਅੰਗਰੇਜ਼ ਹਕੂਮਤ ਦੇ ਤਸ਼ੱਦਦ ਦਾ ਸਾਹਮਣਾ ਕਰਦਿਆ ਹੋਇਆ ਬਹੁਤ ਸਹੀਦੀਆਂ ਤੇ ਕੁਰਬਾਨੀਆਂ ਕਰਕੇ ਸਿੱੱਖ ਕੌਮ ਦੀਆਂ ਧਾਰਮਿਕ ਤੇ ਰਾਜਨੀਤਕ ਦੋ ਜਥੇਬੰਦੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਹੋਂਦ ਵਿੱਚ ਲਿਆਦੇਂ ਸਨ । ਇਸ ਵਿੱਚ ਕੋਈ ਸੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਨੇ ਸਰਸਾ ਸਾਧ ਦੀਆਂ ਵੋਟਾਂ ਲੈਣ ਖਾਤਰ ਦੋਵਾਂ ਸੰਸਥਾਂ ਤੇ ਅਕਾਲ ਤਖਤ ਸਾਹਿਬ ਨੂੰ ਆਪਣੇ
ਰਾਜਨੀਤਕ ਫਾਇਦੇ ਲਈ ਵਰਤਿਆ ਹੈ , ਇਸ ਕਾਰਨ ਅਕਾਲੀ ਦਲ ਪੱਕੀ ਸਿੱਖ ਵੋਟ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੋ ਦੂਰ ਹੋ ਗਈ ਜਿਸ ਕਾਰਨ ਅਕਾਲੀ ਦਲ ਸਿਰਫ ਤਿੰਨ ਸੀਟਾਂ ਤੇ ਆ ਡਿਗਾ । ਹੁਣ ਸਰਦਾਰ ਪ੍ਰਕਾਸ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਨੂੰ ਮੁੜ ਪੰਥਕ ਤੇ ਪੰਜਾਬ ਦੀ ਮੁੱਖ ਪਾਰਟੀ ਬਣਾਉਣਾ ਸੁਖਬੀਰ ਸਿੰਘ ਬਾਦਲ ਲਈ ਵੱਡੀ ਚਨੌਤੀ ਹੈ, ਅਕਾਲੀ ਦਲ ਨੂੰ ਸੱਤਾ ਵਿੱਚ ਲਿਉਣ ਲਈ ਸਿੱਖ ਵੋਟਰਾਂ ਵਿੱਚ ਮੁੜ ਵਿਸਵਾਸ ਬਹਾਲ ਕਰਨਾ ਪਵੇਗਾ। ਜਿਸ ਤਰ੍ਹਾਂ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਲਈ ਖਾਲਸਾ ਪੰਥ ਤੋਂ ਮੁਆਫੀ ਮੰਗੀ ਹੈ ,ਇਹ ਚੰਗੀ ਸੁਰੂਆਤ ਹੈ ਇਸ ਤੋਂ ਵੀ ਅੱਗੇ ਵਧ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਝੋਲੀ ਅੱਡ ਕੇ ਆਪਣੀਆਂ ਗਲਤੀਆਂ ਨੂੰ ਮੰਨ ਕੇ ਜਥੇਦਾਰ ਅਕਾਲ ਤਖਤ ਸਾਹਿਬ ਤੇ ਸਿਖ ਕੌਮ ਤੋਂ ਖਿਮਾ ਮੰਗ ਕੇ ਤਨਖਾਹ ਲਵਾ ਕੇ ਸੇਵਾ ਕਰਕੇ , ਸਰੋਮਣੀ ਅਕਾਲੀ ਦਲ ਨੂੰ ਤਾਕਤ ਵਿੱਚ ਲਿਉਣ ਲਈ ਨਵੇਂ ਸਿਰਿਉਂ ਸੁਰੂਆਤ ਕਰਨੀ ਚਾਹੀਦੀ ਹੈ, ਜੋ ਵੀ ਆਗੂ ਅਕਾਲੀ ਦਲ ਛੱਡ ਕੇ ਗਏ ਹਨ ਉਹਨਾਂ ਸਭਨਾਂ ਨੂੰ ਵਾਪਿਸ ਲਿਆਂਦਾ ਜਾਵੇ । ਕੀ ਭਵਿੱਖ ਵਿੱਚ ਅਕਾਲੀ ਦਲ ਦੀ ਮਜਬੂਤੀ ਲਈ ਸੁਖਬੀਰ ਸਿੰਘ ਬਾਦਲ ਜਰੂਰ ਸੰਘਰਸ਼ ਕਰਦੇ ਨਜ਼ਰ ਆਉਣਗੇ ?