ਆਦਮਪੁਰ 24 ਮਈ ( ਮਨਪ੍ਰੀਤ ਕੌਰ ) “ਸਿਹਤਮੰਦ ਜੀਵਨ ਸਫਲਤਾ ਦੀ ਕੁੰਜੀ ਹੈ ” ਇਸ ਗਲ ਨੂੰ ਧਿਆਨ ਵਿਚ ਰੱਖਦਿਆਂ ਸਥਾਨਕ ਦੀ ਇੰਪੀਰੀਅਲ ਸਕੂਲ ਸਿਟੀ ਕੈਂਪਸ ਵੱਲੋਂ ਆਪਣੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ। ਸਕੂਲ ਦੀ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਦਸਿਆ ਕਿ ਜੌਹਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਜਿਸ ਵਿਚ ਚਾਈਲਡ ਸਪੈਸ਼ਲਿਸਟ ਡਾ ਅਮਿਤ ਚੌਧਰੀ, ਡਾਇਟੀਸ਼ੀਅਨ ਮਿਸ ਦੀਪਿਕਾ, ਦੰਦਾਂ ਦੇ ਡਾਕਟਰ ਗੁਰਕ੍ਰਿਪਾਲ ਸਿੰਘ ਅਤੇ ਲਾਇਨਜ਼ ਆਈ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਦਾ ਨਿਰੀਖਣ ਕੀਤਾ।
ਡਾਇਟੀਸ਼ੀਅਨ ਮਿਸ ਦੀਪਿਕਾ ਨੇ ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਡਾਈਟ ਟਿਪਸ ਦਿੰਦਿਆਂ ਇਮਿਊਨਿਟੀ ਵਧਾਉਣ ਲਈ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਡਾਇਰੈਕਟਰ ਜਗਮੋਹਨ ਅਰੋੜਾ,ਪ੍ਰਿੰਸੀਪਲ ਪੂਜਾ ਠਾਕੁਰ ਨੇ ਡਾਕਟਰਾਂ ਦੀ ਟੀਮ ਦਾ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਲਾਇਨ ਰਘੁਵੀਰ ਸਿੰਘ ਵਿਰਦੀ,ਮਿਸ ਨਿਹਾਰਿਕਾ,ਦਿਸ਼ਾ ਅਰੋੜਾ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ