ਆਦਮਪੁਰ 24 ਮਈ ( ਮਨਪ੍ਰੀਤ ਕੌਰ )ਦੀ ਇੰਪੀਰੀਅਲ ਸਕੂਲ ਆਦਮਪੁਰ ਜੋ 2015 ਤੋੰ ਇਲਾਕੇ ਦੇ ਬੱਚਿਆਂ ਨੂੰ ਉੱਚ ਕੁਆਲਟੀ ਸਿਖਿਆ ਪ੍ਰਦਾਨ ਕਰ ਰਿਹਾ ਹੈ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਸਕੂਲ ਪ੍ਰਬੰਧਕਾਂ ਲਈ ਇੱਕ ਇਤਿਹਾਸਿਕ ਦਿਨ ਹੋ ਨਿਬੜਿਆ ਜਦ ਉਹਨਾਂ ਦੀ ਮਿਹਨਤ ਦਾ ਫਲ ਸੀ ਬੀ ਐਸ ਈ ਵਲੋਂ ਉਹਨਾਂ ਨੂੰ ਬਾਰ੍ਹਵੀਂ ਤੱਕ ਪੜਾਉਣ ਦੀ ਐਫੀਲੇਸ਼ਨ ਪ੍ਰਦਾਨ ਕੀਤੀ ਗਈ। ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਇਸਦੀ ਖੁਸ਼ੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਅਤੇ ਸਕੂਲ ਫੈਕਲਟੀ,ਮਾਂਪਿਆਂ,ਵਿਦਿਆਰਥੀਆਂ ਦਾ ਇਸ ਵਿੱਚ ਅਹਿਮ ਰੋਲ ਦਸਦਿਆਂ ਉਹਨਾਂ ਦਾ ਧੰਨਵਾਦ ਕੀਤਾ ਉਥੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। ਇਸ ਦੌਰਾਨ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਡਾਇਰੈਕਟਰ ਜਗਮੋਹਨ ਅਰੋੜਾ ਦੇ ਨਾਲ ਕੋਰ ਕਮੇਟੀ ਦੇ ਮੈਂਬਰ ਗ੍ਰੀਨ ਕੈਂਪਸ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਦੀ ਇੰਪੀਰੀਅਲ ਸਕੂਲ ਸਿਟੀ ਕੈਂਪਸ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਯੂਰੋ ਕਿਡਜ਼ ਦੀ ਪ੍ਰਿੰਸੀਪਲ ਸ਼੍ਰੀਮਤੀ ਦੀਪਾ ਪਾਂਡੇ, ਹੈੱਡ ਮਿਸਟ੍ਰੈਸ ਸ਼੍ਰੀਮਤੀ ਪਰਵਿੰਦਰ ਕੌਰ ਅਤੇ ਗ੍ਰੀਨ ਕੈਂਪਸ ਦੀ ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁਸ਼ਮਾ ਵਰਮਾ ਨੇ ਸਕੂਲ ਦੇ 2015 ਤੋੰ ਸ਼ੁਰੂ ਹੋਏ ਸਫ਼ਰ ਦੇ ਕਾਮਯਾਬੀ ਵੱਲ ਵਧਦੇ ਕਦਮਾਂ ਦੀ ਸਾਂਝ ਮੀਡੀਆ ਨਾਲ ਕੀਤੀ ਅਤੇ ਇਸ ਕਾਮਯਾਬੀ ਵਿੱਚ ਪ੍ਰੈੱਸ ਦੇ ਅਹਿਮ ਯੋਗਦਾਨ ਲਈ ਉਹਨਾਂ ਦਾ ਵੀ ਧੰਨਵਾਦ ਕੀਤਾ।
ਪ੍ਰੈਸ ਕਾਨਫਰੰਸ ਦੌਰਾਨ ਡਾਇਰੈਕਟਰ ਜਗਮੋਹਨ ਅਰੋੜਾ ਨੇ ਦਸਿਆ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਵਲੋਂ ਬੱਚਿਆਂ ਵਿਚ ਮੋਰਲ ਵੇਲਿਊ, ਸਮਾਜਿਕ ਤਾਲਮੇਲ, ਜ਼ਿਲ੍ਹਾ ਪੱਧਰ ‘ਤੇ ਜਿਮਨਾਸਟਿਕ ਵਿੱਚ ਪਹਿਲਾ ਇਨਾਮ ਅਤੇ ਪੀ.ਏ.ਪੀ ਜਲੰਧਰ ਵਿਖੇ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ, ਕੂੜਾ-ਮੁਕਤ ਸਕੂਲ ਦੀ ਪਹਿਲ ਕੀਤੀ ਗਈ। ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਦਸਿਆ ਕਿ ਜਲਦ ਹੀ ਸਕੂਲ ਵਿੱਚ ਐਨ.ਸੀ.ਸੀ ਏਅਰ ਵਿੰਗ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ੁਰੂ ਕਰਨ ਦੀ ਵੀ ਆਗਿਆ ਮਿਲ ਜਾਵੇਗੀ।
ਸ਼੍ਰੀਮਤੀ ਦੀਪਾ ਪਾਂਡੇ ਅਤੇ ਸ਼੍ਰੀਮਤੀ ਪੂਜਾ ਠਾਕੁਰ ਨੇ ਦਸਿਆ ਕਿ ਅਸਲ ਸਿੱਖਿਅਤ, ਸਵੈ-ਨਿਰਭਰ ਸਿਖਿਆਰਥੀਆਂ ਨੂੰ ਰਾਸ਼ਟਰ ਦੇ ਨਿਰਮਾਤਾਵਾਂ ਵਜੋਂ ਸਾਹਮਣੇ ਲਿਆਉਣਾ ਹੀ ਉਹਨਾਂ ਦਾ ਅਸਲ ਟੀਚਾ ਹੈ।