Home » ਸਮਾਜ ਸੇਵਾ » ਦੇਵੀ ਮਾਤਾ ਮੰਦਰ ਆਦਮਪੁਰ ਵਿਖੇ ਮੂਰਤੀ ਸਥਾਪਨਾ ਸਮਾਰੋਹ ਕਰਵਾਇਆ ਗਿਆ

ਦੇਵੀ ਮਾਤਾ ਮੰਦਰ ਆਦਮਪੁਰ ਵਿਖੇ ਮੂਰਤੀ ਸਥਾਪਨਾ ਸਮਾਰੋਹ ਕਰਵਾਇਆ ਗਿਆ

23

ਆਦਮਪੁਰ 26 ਮਈ (ਤਰਨਜੋਤ ਸਿੰਘ) ਸਥਾਨਕ ਦੇਵੀ ਮਾਤਾ ਮੰਦਰ ਮੇਨ ਬਜ਼ਾਰ ਵਿਖੇ ਸਹਿਰਵਾਸੀਆਂ ਦੇ ਸਹਿਯੋਗ ਨਾਲ 5 ਦਿਨਾਂ ਮੂਰਤੀ ਸਥਾਪਨਾ ਸਮਾਰੋਹ ਮੰਦਰ ਦੇ ਪੁਜਾਰੀ ਮਹੰਤ ਨਰਿੰਦਰ ਗਿਰ ਅਤੇ ਚੇਅਰਮੈਨ ਰਾਜ ਕੁਮਾਰ ਪਾਲ ਦੀ ਦੇਖ-ਰੇਖ ਹੇਠ ਸ਼ਰਧਾਪੂਰਵਕ ਕਰਵਾਇਆ ਗਿਆ| ਸਮਾਰੋਹ ਦੇ ਪਹਿਲੇ ਤਿੰਨ ਦਿਨ ਸਥਾਪਿਤ ਕੀਤੀਆਂ ਜਾਣ ਵਾਲੀਆਂ ਸ਼ੀ੍ ਗਣੇਸ਼ ਜੀ, ਰਾਮ ਪਰਿਵਾਰ, ਸ਼ਿਵ ਪਰਵਿਾਰ, ਰਾਧਾ ਕਿ੍ਸ਼ਨ, ਬਾਬਾ ਬਾਲਕ ਨਾਥ ਜੀ, ਸ਼੍ਰੀ ਸਾਈਂ ਬਾਬਾ ਜੀ ਅਤੇ ਕਾਲੀ ਮਾਤਾ ਦੀ ਮੂਰਤੀਆਂ ਦੀ ਪੂਜਾ ਅਰਚਨਾ ਕੀਤੀ ਗਈ।ਚੋਥੇ ਦਿਨ ਮੂਰਤੀਆਂ ਦੇ ਸਵਰੁਪਾਂ ਦੇ ਨਾਲ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ।

ਜਿਸ ਵਿਚ ਲੋਕ ਸਭਾ ਦੇ ਨਵੇਂ ਚੁਣੇ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ, ਜਲੰਧਰ ਤੋਂ ਵਿਧਾਇਕ ਰਮਨ ਅਰੋੜਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ,ਅੰਤਰ ਸਿੰਘ ਪੰਮਾ ਕਨੇਡਾ,ਨਗਰ ਕੌਂਸਲ ਦੇ ਪ੍ਧਾਨ ਦਰਸ਼ਨ ਸਿੰਘ ਕਰਵਲ, ਸਾਬਕਾ ਪ੍ਧਾਨ ਪਵਿੱਤਰ ਸਿੰਘ,ਸਤਪਾਲ ਬਜਾਜ,ਬਸੰਤ ਲਾਲ ਕਪੂਰ,ਗਗਨ ਪਸਰੀਚਾ,ਜਗਦੀਸ਼ ਲਾਲ ਪਸਰੀਚਾ,ਪਰਵੀਨ ਟੰਡਨ, ਮਨਮੋਹਨ ਸਿੰਘ ਬਾਬਾ,ਬਲਬੀਰ ਗਿਰ, ਵਿਜੇ ਯਾਦਵ,ਸੁਦਾਮਾ ਭਗਤ,ਪਵਨ ਆਵਲ ਵਿਸ਼ਾਲ ਵਰਮਾ, ਡਾ.ਰਵੀ ਕੁਮਾਰ, ਜਗਮੋਹਨ ਅਰੋੜਾ,ਸਤਵਿੰਦਰ ਅਰੋੜਾ, ਪਵਨ ਅਗਨੀਹੋਤਰੀ,ਰਾਜੀਵ ਥੰਮਣ, ਗੁਲਸ਼ਨ ਦਿਲਬਗੀ ਨੇ ਹਾਜ਼ਰੀ ਭਰੀ।

ਸ਼ੌਭਾ ਯਾਤਰਾ ਦੌਰਾਨ ਜਾਗਿ੍ਤੀ ਕਲੱਬ (ਰਜਿ.), ਧਾਰਮਿਕ ਉਤਸਵ ਸੰਮਤੀ ਤੋਂ ਇਲਾਵਾ ਹੋਰ ਸੰਸਥਾਵਾਂ ਵਲੋਂ ਲੰਗਰ ਲਗਾਏ ਗਏ ਸਨ | ਸਮਾਰੋਹ ਦੇ ਆਖਰੀ ਤੇ ਪੰਜਵੇਂ ਦਿਨ ਦਰਬਾਰ ਸਾਈਂ ਜੁੰਮਲੇ ਸ਼ਾਹ ਉਦੇਸੀਆਂ ਦੇ ਗੱਦੀ ਨਸ਼ੀਨ ਸਯਦ ਫਕੀਰ ਬੀਬੀ ਸ਼ਰੀਫਾਂ ਜੀ ਅਤੇ ਸਵਾਮੀ ਰਾਮ ਭਾਰਤੀ ਦੀ ਅਗਵਾਈ ਹੇਠ ਵਿਦਵਾਨਾਂ ਵਲੋਂ ਯਜਮਾਨ ਰਾਜ ਕੁਮਾਰ ਪਾਲ,ਅਕਾਸ਼ਦੀਪ ਪਾਲ,ਡਾ.ਪਵਨ ਮਿਗਲਾਨੀ,ਪਰਵੀਨ ਉੱਪਲ, ਰਾਜੀਵ ਨਈਅਰ ਬੌਬੀ, ਨਰਿੰਦਰ ਗਿਰ, ਅਮਿਤ ਸੱਭਰਵਲ, ਮੁਨੀਸ਼ ਹਾਂਡਾ ਦੇ ਪਰਿਵਾਰਾਂ ਕੋਲੋਂ ਪੂਜਾ ਅਰਚਨਾਂ ਕਰਵਾਉਣ ਉਪਰੰਤ ਸਾਰੀਆਂ ਮੂਰਤੀਆਂ ਨੂੰ ਵਿਧੀ ਪੂਰਵਕ ਸਥਾਪਿਤ ਕਰਵਾਇਆ ਗਿਆ|

ਸਰਬੱਤ ਦੇ ਭਲੇ ਵਾਸਤੇ ਹਵਨ ਯਗ ਵਿਚ ਪੂਰਣ ਆਹੂਤੀ ਪੰਡਤ ਵੇਦ ਪ੍ਕਾਸ਼, ਸੰਜੀਵ ਨਈਅਰ, ਸੰਜੇ ਗੁਪਤਾ, ਕਿਸ਼ਨ ਕੁਮਾਰ ਬੱਗਾ, ਮਨੋਹਰ ਲਾਲ ਟੰਡਨ, ਗੁਰਨਾਮ ਸਿੰਘ, ਚਰਨਜੀਤ ਸ਼ੇਰੀ, ਰਾਜੀਵ ਗੌਤਮ, ਮਹਿੰਦਰਪਾਲ ਜੱਗੀ, ਜਗਭੂਸ਼ਨ ਆਵਲ, ਹਰੀਸ਼ ਕੁਮਾਰ, ਗੁਲਸ਼ਨ ਜੱਗੀ, ਕਰਮਵੀਰ ਕੈਹੜ, ਧਰਮਵੀਰ ਕੈਹੜ, ਨੀਲ ਕਮਲ ਕਪੂਰ, ਵਰੁਣ ਚੋਡਾ, ਭੁਪਿੰਦਰ ਸਿੰਘ ਭਿੰਦਾ, ਜਤਿੰਦਰ ਆਵਲ, ਲੰਕੇਸ਼ ਕਪੂਰ, ਮਿੰਟੂ ਭੱਲਾ,ਅਸ਼ਵਨੀ ਕਪੂਰ, ਪੰ. ਦੁਲੀ ਚੰਦ, ਪੰ. ਕਿਸ਼ਨ ਮੋਹਨ ਝਾ, ਰਜੇਸ਼ ਗੁਪਤਾ, ਪਰਮਜੀਤ ਰਾਜਵੰਸ਼, ਆਸ਼ੂ ਬਾਂਸਲ, ਰਕੇਸ਼ ਕਪੂਰ, ਸੁਭਾਸ਼ ਸਲੋਤਾ, ਨਿਰਮਲ ਕੁਮਾਰ, ਪੰ. ਜਗਮੋਹਨ ਸ਼ਰਮਾਂ, ਪੰ.ਦਲੀਪ ਕੁਮਾਰ, ਅਭਿ ਨਈਅਰ, ਮੁਨੀਸ਼ ਨਈਅਰ,ਜਤਿਨ ਨਈਅਰ, ਰਿੰਕੂ ਟੰਡਨ ਅਤੇ ਹੋਰਨਾਂ ਵਲੋਂ ਪੂਰਨ ਆਹੂਤੀ ਪਾਈ ਗਈ| ਇਸ ਮੌਕੇ ਪ੍ਬੰਧਕਾਂ ਵਲੋਂ ਵਿਸ਼ਾਲ ਭੰਡਾਰਾ ਵੀ ਲਗਾਇਆ ਗਿਆ| ਅੰਤ ਵਿਚ ਚੇਅਰਮੈਨ ਰਾਜ ਕੁਮਾਰ ਪਾਲ ਨੇ ਸਾਰੇ ਸ਼ਹਿਰਵਾਸੀਆਂ ਦਾ ਧੰਨਵਾਦ ਕੀਤਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?