ਆਦਮਪੁਰ 26 ਮਈ (ਤਰਨਜੋਤ ਸਿੰਘ) ਸਕੂਲ ਸਿਰਫ ਵਿਦਿਆ ਪ੍ਰਦਾਨ ਹੀ ਨਹੀਂ ਕਰਦੇ ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਦਾ ਕੰਮ ਵੀ ਕਰ ਸਕਦੇ ਹਨ ਜਿਸ ਤਹਿਤ ਅਸੀਂ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਨਜ਼ਰਾਨਾ ਟੀਵੀ ਨਾਲ ਗੱਲ ਕਰਦਿਆਂ ਕੀਤਾ।
ਡਾਇਰੈਕਟਰ ਜਗਮੋਹਣ ਅਰੋੜਾ ,ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ,ਚੀਫ਼ ਅਕੈਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ,ਹੈੱਡ ਮਿਸਟਰੈਸ ਸ੍ਰੀਮਤੀ ਪਰਵਿੰਦਰ ਕੌਰ ਅਤੇ ਅਧਿਆਪਕਾਂ ਦੀ ਨਿਗਰਾਨੀ ਹੇਠ ਬੱਚਿਆਂ ਦਾ ਚੈਕਅਪ ਕਰਵਾਇਆ ਗਿਆ।
ਕੈਂਪ ਵਿੱਚ ਸਰਜਨ ਡਾ. ਬਲਜੀਤ ਸਿੰਘ ਜੌਹਲ, ਡਾ:ਅਮਿਤ ਚੌਧਰੀ, ਡਾ. ਗੁਰਕੀਰਤ ਮਰਵਾਹਾ,ਡਾ. ਨੀਤੇਸ਼ , ਡਾ.ਕੁਲਦੀਪ ਸਿੰਘ,ਰਾਹੁਲ ਸ਼ਰਮਾ ਨੇ ਛੇਵੀਂ ਤੋਂ ਨੌਵੀਂ ਤਕ ਦੇ ਵਿਦਿਆਰਥੀਆਂ ਦਾ ਮੁਆਇਨਾ ਕੀਤਾ। ਖਾਸ ਤੌਰ ਤੇ ਡਾ.ਹਰਜੀਤ ਕੌਰ ਨੇ ਵਿਦਿਆਰਥਣਾਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ