Home » Uncategorized » ਤਰਨਤਾਰਨ ਦੀ ਸਿਆਸਤ ‘ਚ ਮੱਚੀ ਖਲਬਲੀ ,ਚੀਮਾ ਭਰਾਵਾਂ ਵਲੋਂ ਵੱਡਾ ਐਲਾਨ,ਖੋਲ੍ਹਾਂਗੇ ਸਾਰੀਆਂ ਪਰਤਾਂ!

ਤਰਨਤਾਰਨ ਦੀ ਸਿਆਸਤ ‘ਚ ਮੱਚੀ ਖਲਬਲੀ ,ਚੀਮਾ ਭਰਾਵਾਂ ਵਲੋਂ ਵੱਡਾ ਐਲਾਨ,ਖੋਲ੍ਹਾਂਗੇ ਸਾਰੀਆਂ ਪਰਤਾਂ!

31 Views

ਪੰਜਾਬਰਾਜਨੀਤੀ / By Bureau Report

ਤਰਨ ਤਾਰਨ 24 ਜੂਨ (ਨਜ਼ਰਾਨਾ ਨਿਊਜ਼ ਨੈੱਟਵਰਕ )

ਕਸਬਾ ਝਬਾਲ ਦੇ ਸਰਪੰਚ ਮੋਨੂੰ ਚੀਮਾ ਨੇ ਤਰਨਤਾਰਨ ਦੇ ਸਨ ਸਟਾਰ ਵਿਖੇ ਭਾਰੀ ਇਕੱਠ ਕਰਦਿਆਂ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਧਰਮਬੀਰ ਅਗਨਿਹੋਤਰੀ ਅਤੇ ਉਸਦੇ ਬੇਟੇ ਦੇ ਖਿਲਾਫ ਜੰਗ ਦਾ ਬਿਗਲ ਵਜਾ ਦਿੱਤਾ ਹੈ ਅਤੇ ਹਲਕਾ ਤਰਨਤਾਰਨ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ ,ਭਾਰੀ ਇੱਕਠ ਨੂੰ ਸਬੋਧਨ ਕਰਦਿਆਂ ਬਾਗ਼ੀ ਸੁਰਾਂ ਵਿੱਚ  ਕਾਂਗਰਸ ਪਾਰਟੀ ਤੋ ਨਿਰਾਸ਼ ਹੋਏ ਸੋਨੂੰ ਚੀਮਾ ਮੋਨੂੰ ਚੀਮਾ ਦੋਨਾ ਭਰਾਵਾ ਨੇ ਐਲਾਨ ਕੀਤਾ ਕਿ ਉਹ ਹੁਣ 2022 ਦੀਆ ਆਉਣ ਵਾਲੀਆ ਵਿਧਾਨ ਸਭਾ ਚੋਣਾ ਲੜਨਗੇ ਅਤੇ ਹਲਕਾ ਵਿਧਾਇਕ ਵਲੋਂ ਜੋ ਵੀ ਘਪਲੇ ਕੀਤੇ ਹਨ ਉਹਨਾਂ ਨੂੰ ਜਲਦ ਹੀ ਜੱਗ ਜਾਹਿਰ ਕੀਤਾ ਜਾਵੇਗਾ ,ਮੋਨੂੰ ਚੀਮੇ ਨੇ ਕਿਹਾ ਕਿ ਡਾਕਟਰ ਧਰਮਬੀਰ ਅਗਨੀਹੋਤਰੀ ਐਂਡ ਪਾਰਟੀ ਵਲੋਂ  ਲੋਕਾਂ ਤੇ ਝੂਠੇ ਪਰਚੇ ਦਰਜ ਕਰਾਉਣ ਟੀ ਇਲਾਵਾ ਕਰੋੜਾਂ ਰੁਪਏ ਦੀ ਪ੍ਰੋਪੱਟੀ ਬਣਾਈ ਹੈ ,ਅਤੇ ਜਲਦ ਹੀ ਇਥੇ ਤਰਨਤਾਰਨ ਵਿੱਚ ਕੋਠੀ ਲੈਕੇ ਰਹਿਣ ਗੇ ਅਗਰ ਕਿਸੇ ਨੂੰ ਵੀ ਕੋਈ ਸ਼ਕਾਇਤ ਹੋਵੇ ਤਾ ਉਹਨਾਂ ਨੂੰ ਮਿਲ ਸਕਦਾ ਹੈ ,ਮੋਨੂੰ ਚੀਮੇ ਨੇ ਕਿਹਾ ਕਿ ਅਗਰ ਸਾਰੇ ਵਰਕਰ ਉਪਰ ਇਹਨਾਂ ਵਲੋਂ ਕੋਈ ਵੀ ਝੂਠਾ ਪਰਚਾ ਪਾਇਆ ਗਿਆ ਤਾ ਉਸਦਾ ਕੋਰਟ ਦਾ ਸਾਰਾ ਖਰਚਾ ਉਹ ਆਪ ਕਰਨਗੇ ਅਤੇ ਜਲਦ ਹੀ ਇਹਨਾਂ ਦੇ ਘਪਲਿਆਂ ਦੀਆ ਪ੍ਰਤਾ ਲੋਕਾਂ ਸਾਹਮਣੇ ਖੋਲਣਗੇ  ,ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਚੰਗੀ ਪਾਰਟੀ ਜੋ ਪੰਜਾਬ ਦੀ ਜਨਤਾ ਨਾਲ ਸਹੀ ਹੋਵੇ ਅਸੀ ਉਹਨਾ ਦੇ ਨਾਲ ਚੱਲ ਸਕਦੇ ਹਾ ਉਹਨਾ ਨੇ ਕਿਹਾ ਕਿ ਜੋ ਸਾਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਆਵਾਮ ਕਹੇਗੀ ਅਸੀ ਉਸੇ ਤਰਾ ਹੀ ਕਰਾਗੇ ਟਿਕਟ ਮਿਲੀ ਤਾ ਠੀਕ ਨਹੀ ਤਾ ਅਜ਼ਾਦ ਉਮੀਦਵਾਰ ਵੱਜੋ ਚੋਣ ਲੜਾਗੇ ਤੇ ਲੜਾਗੇ ਵੀ ਜਰੂਰ ਅਸੀ ਦੋਨਾ ਭਰਾਵਾ ਤੇ ਤਰਨਤਾਰਨ ਦੇ ਵਾਸੀ ਨੇ ਦੋਨਾ ਪਾਰਟੀਆ ਨੂੰ ਦੇਖ ਲਿਆ ਇਹ ਦੋਨੇ ਪਾਰਟੀਆ ਪਰਚਿਆ ਦੀਆ ਰਾਜਨੀਤੀਆ ਕਰਦੀ ਇਹਨਾ ਪਲੇ ਹੋਰ ਕੁੱਝ ਵੀ ਨਹੀ ਉਹਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਨੂੰ ਅਸੀ ਸਾਰੇ ਮਿਲਕੇ ਸਾਫ ਅਕਸ ਵਾਲਾ ਬਣਾਵਾਂਗੇ ਉਹ ਹਲਕਾ ਹੋਵੇਗਾ ਜਿਥੇ ਕੋਈ ਪਰਚਾ ਨਹੀ ਤੇ ਨਾ ਕੋਈ ਚੂਠ ਹੋਵੇਗਾ ਉਹਨਾ ਨੇ ਐਵੀ ਕਿਹਾ ਕਿ ਨਸ਼ਾ ਵੇਚਣ ਵਾਲਾ ਜਾ ਪੀਣ ਵਾਲੇ ਦਾ ਕੋਈ ਸਾਥ ਨਹੀ ਦੇਵੇਗਾ।ਅੱਜ ਤੋ ਅਸੀ ਸ਼ੁਰੂਆਤ ਕਰਤੀ ਹੁਣ ਪਿਛੇ ਨਹੀ ਹੱਟਾਗੇ ਜੋ ਮਰਜੀ ਹੋ ਜਾਏ। 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?