ਆਦਮਪੁਰ 6 ਜੁਲਾਈ ( ਤਰਨਜੋਤ ਸਿੰਘ ) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਆਦਮਪੁਰ ਦੀ ਅਹਿਮ ਮੀਟਿੰਗ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਪ੍ਰਧਾਨ ਮਨਦੀਪ ਸਿੰਘ ਸਿਆਣ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਹੁਣ ਤੱਕ ਅਖਾੜੇ ਵੱਲੋਂ ਕੀਤੀਆਂ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਣ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਅਖਾੜੇ ਦੇ ਸਮੂਹ ਮੈਂਬਰਾਂ ਵੱਲੋਂ ਮੌਜੂਦਾ ਪ੍ਰਧਾਨ ਮਨਦੀਪ ਸਿੰਘ ਸਿਆਣ ਕੋਲ ਗੁਰੂ ਨਾਨਕ ਸਭਾ ਦੇ ਮੁੱਖ ਸੇਵਾਦਾਰ ਦੀਆਂ ਵੀ ਸੇਵਾਵਾਂ ਦੇ ਹੁੰਦਿਆਂ ਉਹਨਾਂ ਦੇ ਰੁਝੇਵਿਆਂ ਦੇ ਕਾਰਣ ਉਹਨਾਂ ਨੂੰ ਅਖਾੜੇ ਦੀ ਸੇਵਾਦਾਰੀ ਤੋਂ ਮੁਕਤ ਕੀਤਾ ਗਿਆ। ਅਖਾੜੇ ਦੇ ਪ੍ਰਧਾਨ ਮਨਦੀਪ ਸਿੰਘ ਸਿਆਣ ਨੇ ਅਖਾੜੇ ਵਿੱਚ ਨੌਜਵਾਨਾਂ ਨੂੰ ਗਤਕੇ ਦੀ ਸਿੱਖਿਆ ਦੇਣ ਵਾਲੇ ਗੱਤਕਾ ਕੋਚ ਰਣਜੋਤ ਸਿੰਘ ਸੂਰੀ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਦੇ ਨਵੇਂ ਪ੍ਰਧਾਨ ਵਜੋਂ ਪੇਸ਼ ਕੀਤਾ ।ਜਿਸ ਤੇ ਸਮੂਹ ਮੈਂਬਰਾਂ ਵਲੋਂ ਜੈਕਾਰਿਆਂ ਦੀ ਗੂੰਜ ਹੇਠ ਰਣਜੋਤ ਸਿੰਘ ਸੂਰੀ ਦੇ ਨਾਮ ਨੂੰ ਨਵੇਂ ਪ੍ਰਧਾਨ ਵਜੋਂ ਪ੍ਰਵਾਨਗੀ ਦਿੱਤੀ ਗਈ।ਨਵ ਨਿਯੁਕਤ ਪ੍ਰਧਾਨ ਰਣਜੋਤ ਸਿੰਘ ਸੂਰੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਮਾਰਸ਼ਲ ਆਰਟ ਨਾਲ ਜੋੜਿਆ ਜਾਵੇਗਾ।
ਅਖੀਰ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਵਲੋਂ ਨਵੇਂ ਚੁਣੇ ਪ੍ਰਧਾਨ ਰਣਜੋਤ ਸਿੰਘ ਸੂਰੀ ਨੂੰ ਸਿਰੋਪਾਓ ਦੇ ਕੇ ਜਿੰਮੇਵਾਰੀ ਸੋਂਪੀ ਗਈ। ਇਸ ਮੌਕੇ ਹਰਵਿੰਦਰ ਸਿੰਘ ਸੋਨੂੰ , ਹਰਜਿੰਦਰ ਸਿੰਘ ਸੂਰੀ , ਹਰਵੀਰ ਸਿੰਘ ਬਾਂਸਲ , ਕੁਲਜੀਤ ਸਿੰਘ ਭੁਈ , ਉਂਕਾਰ ਸਿੰਘ ਫਲੋਰਾ , ਪਰਮਜੀਤ ਸਿੰਘ ਨੌਤਾ , ਹਰਬੰਸ ਸਿੰਘ ਭੋਗਲ , ਕੁਲਵਿੰਦਰ ਸਿੰਘ ਟੋਨੀ , ਅਮ੍ਰਿਤਪਾਲ ਸਿੰਘ ਫਲੋਰਾ , ਭੁਪਿੰਦਰ ਸਿੰਘ ਕਾਲਰਾ , ਹਰਪਿੰਦਰ ਸਿੰਘ ਰਾਜਾ , ਹਰਜੋਤ ਸਿੰਘ , ਗੁਰਪ੍ਰੀਤ ਸਿੰਘ ਗੋਪੀ ਅਤੇ ਹੋਰ ਹਾਜ਼ਰ ਸਨ।।