ਨਵੀਂ ਦਿੱਲੀ 9 ਅਗਸਤ ( ਤਰਨਜੋਤ ਸਿੰਘ / ਭੁਪਿੰਦਰ ਸਿੰਘ ਮਾਹੀ ) ਪਾਰਲੀਮੈਂਟ ਦੇ ਚੱਲ ਰਹੇ ਸਦਨ ‘ਚ ਉਸ ਸਮੇ ਰੌਲਾ ਪੈ ਗਿਆ ਜਦੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਆਪਣਾ ਭਾਸ਼ਣ ਦੇ ਕੇ ਬਾਹਰ ਨੂੰ ਜਾ ਰਹੇ ਸਨ ਤੇ ਉਨ੍ਹਾਂ ਨੇ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਨੂੰ “ਫਲਾਇੰਗ ਕਿਸ” ਕਰ ਦਿੱਤੀ। ਇਸ ਬਾਰੇ ਬਕਾਇਦਾ ਤੌਰ ਤੇ ਮਹਿਲਾ ਮੈਂਬਰ ਪਾਰਲੀਮੈਂਟ ਸੋਭਾ ਕਰੰਜਦਲਏ ਨੇ ਲੋਕ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਵੀ ਦਿੱਤੀ। ਥੋੜੀ ਦੇਰ ਬਾਅਦ ਹੀ ਆਪਣੇ ਭਾਸ਼ਨ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਵੱਲੋਂ ਔਰਤ ਮੈਂਬਰ ਪਾਰਲੀਮੈਂਟ ਨੂੰ “ਫਲਾਇੰਗ ਕਿਸ” ਕਰਨ ਦਾ ਗੰਭੀਰ ਨੋਟਿਸ ਲਿਆ! ਉਸ ਨੇ ਕਿਹਾ ਕਿ ਔਰਤਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਮੇਂ ਸਮ੍ਰਿਤੀ ਈਰਾਨੀ ਨੇ ਇਹ ਵੀ ਕਿਹਾ ਕਿ ਇਹ ਇਹਨਾਂ ਦੀ ਖਾਨਦਾਨੀ ਆਦਤ ਹੈ।