Home » ਕਰੀਅਰ » ਸਿੱਖਿਆ » ਰਾਸ਼ਟਰੀ ਖੇਡ ਦਿਵਸ – ਦੀ ਇੰਪੀਰੀਅਲ ਸਕੂਲ ਵਿਖੇ ਸਪੋਰਟਸ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ਕੀਤਾ ਸਨਮਾਨਿਤ

ਰਾਸ਼ਟਰੀ ਖੇਡ ਦਿਵਸ – ਦੀ ਇੰਪੀਰੀਅਲ ਸਕੂਲ ਵਿਖੇ ਸਪੋਰਟਸ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ਕੀਤਾ ਸਨਮਾਨਿਤ

171 Views

ਆਦਮਪੁਰ 29 ਅਗਸਤ (ਤਰਨਜੋਤ ਸਿੰਘ ) ਦੀ ਇੰਪੀਰੀਅਲ ਸਕੂਲ ਆਦਮਪੁਰ ਵਿਖੇ ਇਲਾਕੇ ਦੀਆਂ ਸਪੋਰਟਸ ਵਿੱਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਿਆਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਸਰਸਵਤੀ ਵੰਦਨਾ ਨਾਲ ਕੀਤੀ। ਸਮਾਗਮ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਪ੍ਰੇਮਚੰਦ ਡੋਗਰਾ ਪਤਵੰਤੇ ਸੱਜਣਾਂ ਵਜੋਂ ਸ੍ਰੀ ਪ੍ਰੇਮਚੰਦ ਡੇਗਰਾ , ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਸ੍ਰੀਮਤੀ ਸਰੋਜ ਬਾਲਾ ਜੋ ਭਾਰਤੀ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਖੇਡੇ ਅਤੇ ਸ੍ਰੀਮਤੀ ਵੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਦੌਰਾਨ ਬੱਚਿਆਂ ਨੇ ਸੰਖੇਪ ਖੇਡਾਂ,ਭੰਗੜਾ ਅਤੇ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ । ਚੇਅਰਮੈਨ ਜਗਦੀਸ਼ ਲਾਲ ਅਤੇ ਡਾਇਰੈਕਟਰ ਜਗਮੋਹਨ ਅਰੌੜਾ ਨੇ ਆਏ ਮੁੱਖ ਮਹਿਮਾਨਾਂ ਅਤੇ ਸਤਿਕਾਰਿਤ ਹਸਤੀਆਂ ਨੂੰ ਫੁੱਲਾਂ ਦੇ ਬੁਕੇ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ । ਸਮਾਗਮ ਦੌਰਾਨ ਬਲਵਿੰਦਰ ਪਾਲ ਕੌਰ ਢਿੱਲੋਂ ( ਪੀਪੀਆਈ ) ਸ. ਸ. ਸ. ਸਕੂਲ ( ਲੜਕੀਆਂ ) ਭੋਗਪੁਰ, ਸ਼੍ਰੀਮਤੀ ਸੋਨੀਆ ( ਲੈਕਚਰਾਰ ) ਸ. ਸ. ਸ. ਸਕੂਲ ਮਸਾਣੀਆਂ , ਸ਼੍ਰੀਮਤੀ ਪਵਨ ( ਲੈਕਚਰਾਰ ) ਸ. ਸ. ਸ. ਸਕੂਲ ( ਲੜਕੀਆਂ) ਖੁਰਦਪੁਰ, ਕੋਚ ਭਗਵੰਤ ਸਿੰਘ ਐਨਆਈਐਸ (ਪਟਿਆਲਾ) , ਹਰਦੀਪ ਕੁਮਾਰ ( ਡੀਪੀਆਈ ) ਸ. ਹਾਈ ਸਕੂਲ ਮੇਘੋਵਾਲ, ਮਾ. ਗੁਰਿੰਦਰ ਸਿੰਘ ਕਡਿਆਣਾ (ਲੈਕਚਰਾਰ ) ਸ.ਸ.ਸ. ਸਕੂਲ ਪੰਡੋਰੀ ਨਿਝਰਾਂ , ਨਰਿੰਦਰਪਾਲ ਸਿੰਘ ( ਮੁੱਖ ਕੋਚ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਖੇਡ ਅਕੈਡਮੀ , ਪਿੰਡ ਡੱਲੀ , ਬ੍ਰਿਜ ਲਾਲ ( ਲੈਕਚਰਾਰ ) ਸ. ਸ. ਸ. ਸਕੂਲ ਬਿਨਪਾਲਕੇ , ਗੁਰਚਰਨ ਸਿੰਘ ( ਡੀਪੀਆਈ ) ਸ. ਸ. ਸ. ਸਕੂਲ ਕੰਦੋਲਾ, ਹੀਰਾ ਸਿੰਘ ( ਸਾਬਕਾ ਇੰਸਪੈਕਟਰ ਸੀਆਈਐਸਐਫ (ਫੁਟਬਾਲ ਕੋਚ ) ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰੇਮੀ ਕੁਲਦੀਪ ਸਿੰਘ ਚਾਹਲ , ਸਰਵਨ ਸਿੰਘ ਭੋਗਪੁਰ , ਹਰਵਿੰਦਰ ਸਿੰਘ ਹਾਜ਼ਰ ਸਨ।

ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ ਨੇ ਸਾਰੀਆਂ ਸਨਮਾਨਿਤ
ਸਖਸ਼ੀਅਤਾਂ ਵੱਲੋਂ ਸਕੂਲ ਪ੍ਰਬੰਧਕਾਂ ਦਾ ਇਸ ਵਿਸ਼ੇਸ਼ ਸਨਮਾਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਅਤੇ ਹੈੱਡ ਮਿਸਟ੍ਰੈਸ ਸ੍ਰੀਮਤੀ ਪਰਵਿੰਦਰ ਕੌਰ ਨੇ ਦਸਿਆ ਕਿ ਅੱਜ ਸਕੂਲ ਦੇ ਹੈੱਡ ਬੁਆਏ , ਹੈੱਡ ਗਰਲ, ਸਪੋਰਟਸ , ਹਾਊਸ ਕਪਤਾਨ ਵੀ ਚੁਣੇ ਗਏ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?