ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਕੀਰਤਨ ਦਰਬਾਰ
ਆਦਮਪੁਰ 23 ਸਤੰਬਰ (ਤਰਨਜੋਤ ਸਿੰਘ) ਗੁਰੂ ਨਾਨਕ ਸਭਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਆਦਮਪੁਰ ਵਲੋਂ 29 ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਖੁਰਦਪੁਰ) ਆਦਮਪੁਰ ਵਿਖੇ ਕਰਵਾਇਆ ਜਾਵੇਗਾ।
ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਸੋਨੂੰ,ਪੀਆਰਓ ਤਰਨਜੋਤ ਸਿੰਘ ਨੇ ਦਸਿਆ ਕਿ 29ਵਾਂ ਮਹਾਨ ਕੀਰਤਨ ਦਰਬਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ,ਢਾਡੀ,ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਕਵਾਕੇ ਨਿਹਾਲ ਕਰਨਗੇ।
ਜਿਹਨਾਂ ਵਿੱਚ ਮੀਰੀ ਪੀਰੀ ਜੱਥਾ ਜਗਾਧਰੀ ਵਾਲੇ,ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖਾਸ,ਕਵੀਸ਼ਰੀ ਜੱਥਾ ਭਾਈ ਗੁਰਸ਼ਰਨ ਸਿੰਘ ਜਾਗੋ ਲਹਿਰ, ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰੂ ਨਾਨਕ ਸਭਾ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਮਗੜ੍ਹੀਆ ਹਾਜ਼ਰੀ ਭਰਨਗੇ।ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਜੀ ਰਹੀਮਪੁਰ ਵਾਲੇ ਨਿਭਾਉਣਗੇ। 29ਵੇਂ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਕਰਦਿਆਂ ਕਾਰਜਕਾਰੀ ਪ੍ਰਧਾਨ ਹਰਜਿੰਦਰ ਸਿੰਘ ਸੂਰੀ ਅਤੇ ਅਖਾੜੇ ਦੇ ਪ੍ਰਧਾਨ ਰਣਜੋਤ ਸਿੰਘ ਨੇ ਦਸਿਆ ਕਿ 14 ਅਕਤੂਬਰ ਸ਼ਾਮ 4 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂਦੁਆਰਾ ਰਾਮਗੜ੍ਹੀਆ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਪੰਡਾਲ ਵਿੱਚ ਸਸ਼ੋਭਿਤ ਕੀਤੇ ਜਾਣਗੇ।ਇਸ ਦੌਰਾਨ ਨੌਜਵਾਨ ਗਤਕੇ ਦੇ ਜੌਹਰ ਵੀ ਦਿਖਾਉਣਗੇ। ਉਹਨਾਂ ਕਿਹਾ ਕਿ ਸੰਗਤਾਂ ਸਮਾਗਮ ਵਿੱਚ ਸ਼ਮੂਲੀਅਤ ਕਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ । ਇਸ ਮੌਕੇ ਕੁਲਵਿੰਦਰ ਸਿੰਘ ਟੋਨੀ, ਨਿਰਮਲ ਸਿੰਘ ਬਾਂਸਲ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਾਹਿਬ, ਕੁਲਦੀਪ ਸਿੰਘ ਨੋਤਾ, ਕੁਲਵਿੰਦਰ ਸਿੰਘ, ਹਰਬੰਸ ਸਿੰਘ ਭੋਗਲ, ਪਰਮਜੀਤ ਸਿੰਘ ਨੋਤਾ, ਅਮਰਜੀਤ ਸਿੰਘ ਭੋਗਪੁਰੀਆ, ਦਲਜੀਤ ਸਿੰਘ ਭੱਟੀ, ਹਰਵੀਰ ਸਿੰਘ ਬਾਂਸਲ, ਪਰਮਜੀਤ ਸਿੰਘ ਨੋਤਾ , ਕੁਲਜੀਤ ਸਿੰਘ ਭੁਈ, ਉਂਕਾਰ ਸਿੰਘ ਫਲੋਰਾ, ਬਲਜਿੰਦਰ ਸਿੰਘ, ਹਰਪਿੰਦਰ ਸਿੰਘ, ਹਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਸਤਵੀਰ ਸਿੰਘ, ਗੁਰਪ੍ਰੀਤ ਸਿੰਘ ਨੋਤਾ, ਗੁਰਦੀਪ ਸਿੰਘ, ਕਮਲਜੀਤ ਸਿੰਘ ਭੰਵਰਾ, ਕੁਲਜੀਤ ਸਿੰਘ ਨੋਤਾ, ਤਰਨਜੀਤ ਸਿੰਘ ਭੋਗਲ ਹਾਜ਼ਰ ਸਨ।
ਨਿਊਜ਼ੀਲੈਂਡ ਤੋਂ ਗੁਰੂ ਨਾਨਕ ਸਭਾ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਸਿਆਣ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਦੇ ਸਾਬਕਾ ਟਰੇਨਰ ਸਤਵੰਤ ਸਿੰਘ ਸਿਆਣ ਨੇ ਫੋਨ ਤੇ ਨਜ਼ਰਾਨਾ ਟੀ ਵੀ ਨਾਲ ਗੱਲ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਵਿਦੇਸ਼ਾਂ ਵਿੱਚ ਬੈਠੇ ਆਦਮਪੁਰ ਦੇ ਨੌਜਵਾਨ 29ਵੇਂ ਕੀਰਤਨ ਦਰਬਾਰ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ।ਗੁਰਪ੍ਰੀਤ ਸਿੰਘ ਰਿੰਕੂ ਕਨੇਡਾ ਨੇ ਵੀ ਕੀਰਤਨ ਦਰਬਾਰ ਦੀ ਚੜਦੀ ਕਲਾ ਵਿਚ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
Author: Gurbhej Singh Anandpuri
ਮੁੱਖ ਸੰਪਾਦਕ