ਆਗਿਆ ਭਈ ਅਕਾਲ ਕਿ ਤਬੀ ਚਲਾਯੋ ਪੰਥ ਦੇ ਵਿਸ਼ੇ ਤੇ ਹੋਵੇਗੀ ਵਿਚਾਰ
ਦਸੂਹਾ 23 ਸਤੰਬਰ (ਤਰਨਜੋਤ ਸਿੰਘ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਨੰਦਮਾਈ ਕੀਰਤਨ ਦਰਬਾਰ 30 ਸਤੰਬਰ ਦਿਨ ਸ਼ਨਿਚਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤਕ ਪਿੰਡ ਪੰਨਵਾਂ (ਦਸੂਹਾ) ਵਿਖੇ ਸੰਤ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਦੀ ਪ੍ਰੇਰਨਾ ਸਦਕਾ ਸਮੂਹ ਪਿੰਡ ਵਾਸੀਆਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ,ਭਾਈ ਰਣਦੀਪ ਸਿੰਘ ਆਨੰਦਪੁਰ ਸਾਹਿਬ,ਭਾਈ ਹਰਭਜਨ ਸਿੰਘ ਸੋਤਲੋ ਵਾਲੇ,ਕਥਾਵਾਚਕ ਬੀਬੀ ਕੁਲਦੀਪ ਕੋਰ, ਭਾਈ ਸੁਖਵੀਰ ਸਿੰਘ ਮਾਂਗੇ ਵਾਲੇ,ਭਾਈ ਜਸਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਦਸੂਹਾ,ਭਾਈ ਜਗਤਾਰ ਸਿੰਘ ਮਾਂਗੇ ਵਾਲੇ,ਕਥਾਵਾਚਕ ਭਾਈ ਸਰਤਾਜ ਸਿੰਘ ਗੁਰਦੁਆਰਾ ਗਰਨਾ ਸਾਹਿਬ ਵਾਲੇ ਸੰਗਤਾਂ ਨੂੰ ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ਵਿਸ਼ੇ ਤੇ ਗੁਰਬਾਣੀ ਕੀਰਤਨ,ਗੁਰ ਇਤਿਹਾਸ ਦੀ ਸਾਂਝ ਪਾਉਣਗੇ।ਸਮਾਗਮ ਦੋਰਾਨ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਨਿਭਾਉਣ ਵਾਲੇ ਮਨਜੋਤ ਸਿੰਘ ਤਲਵੰਡੀ ਜੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ।ਸਟੇਜ ਸਕੱਤਰ ਦੀ ਸੇਵਾ ਪੰਥ ਪ੍ਰਸਿੱਧ ਬੁਲਾਰੇ ਬੀਬੀ ਸਰਬਜੀਤ ਕੌਰ ਜੀ ਅਨੰਦਪੁਰੀ ਨਿਭਾਉਣਗੇ। ਪ੍ਰਬੰਧਕਾਂ ਨੇ ਦਸਿਆ ਕਿ ਸਮਾਗਮ ਦਾ ਲਾਹਾ ਲੈਣ ਵਾਲੀਆਂ ਸੰਗਤਾਂ ਦਸੂਹਾ ਤੋਂ ਚੜਦੇ ਪਾਸੇ 3 ਕਿਲੋਮੀਟਰ ਤੇ ਪੰਨਵਾਂ ਪਿੰਡ ਵਿਖੇ ਪਹੁੰਚ ਸਕਦੀਆਂ ਹਨ ।
Author: Gurbhej Singh Anandpuri
ਮੁੱਖ ਸੰਪਾਦਕ