Home » ਖੇਡ » ਕੰਦੋਲਾ ਸਕੂਲ ਦੀ ਵਾਲੀਬਾਲ ਟੀਮ ਜ਼ਿਲ੍ਹਾ ਟੂਰਨਾਮੈਂਟ ਵਿਚ ਉਪ ਜੇਤੂ ਰਹੀ

ਕੰਦੋਲਾ ਸਕੂਲ ਦੀ ਵਾਲੀਬਾਲ ਟੀਮ ਜ਼ਿਲ੍ਹਾ ਟੂਰਨਾਮੈਂਟ ਵਿਚ ਉਪ ਜੇਤੂ ਰਹੀ

98

ਆਦਮਪੁਰ 28 ਸਤੰਬਰ ( ਤਰਨਜੋਤ ਸਿੰਘ ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਦੀ ਵਾਲੀਬਾਲ ਟੀਮ ਉਪ ਜੇਤੂ ਰਹੀ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੀਮ ਦੇ ਕੋਚ ਗੁਰਚਰਨ ਸਿੰਘ ਨੇ ਦੱਸਿਆ ਕਿ ਕੰਦੋਲਾ ਸਕੂਲ ਦੀ ਟੀਮ ਪਹਿਲਾਂ ਜੋਨ ਪੱਧਰੀ ਟੂਰਨਾਮੈਂਟ ਵਿਚ ਜੇਤੂ ਰਹੀ ਅਤੇ ਹੁਣ ਜ਼ਿਲ੍ਹਾ ਪੱਧਰ ਦੇ ਟੂਰਨਾਮੈਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਪ ਜੇਤੂ ਬਣੀ ਹੈ । ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਕੋਚ ਗੁਰਚਰਨ ਸਿੰਘ ਤੇ ਸਮੁੱਚੀ ਟੀਮ ਨੂੰ ਜਿਲਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਰਾਮ ਆਸਰਾ, ਪ੍ਰਿੰਸੀਪਲ ਕੰਦੋਲਾ ਸਕੂਲ ਮੈਡਮ ਸਤਿੰਦਰ ਕੌਰ, ਹੈਡਮਾਸਟਰ ਹਰਵਿੰਦਰ ਸਿੰਘ, ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ, ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਖੇਡ ਸਕੱਤਰ ਹਰਿੰਦਰ ਸਿੰਘ , ਡੀਐਮ ਇਕਬਾਲ ਸਿੰਘ ਰੰਧਾਵਾ, ਪ੍ਰਿੰਸੀਪਲ ਰਾਜ ਰਾਣੀ, ਪ੍ਰਿੰਸੀਪਲ ਰਾਜੀਵ ਚਾਵਲਾ, ਲੈਕਚਰਾਰ ਕੁਲਵੀਰ ਸਿੰਘ ਮਸਾਣੀਆਂ, ਸੁਰਿੰਦਰ ਸਿੰਘ ਬੱਬਰ ਨੇ ਵਧਾਈ ਦਿੱਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?