128 Views
ਆਦਮਪੁਰ 30 ਸਤੰਬਰ (ਤਰਨਜੋਤ ਸਿੰਘ) ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਾਲੀਬਾਲ ਮੁਕਾਬਲੇ ਸਪੋਰਟਸ ਕਾਲਜ ਜਲੰਧਰ ਵਿਖੇ ਹੋਏ । ਇਸ ਟੂਰਨਾਂਮੈਂਟ ਵਿਚ ਆਦਮਪੁਰ ਦੀ ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਹਣ ਲਾਲ ਨਿੱਕੂ ਨੇ ਦੱਸਿਆ ਕਿ ਆਦਮਪੁਰ ਦੀ ਟੀਮ ਨੇ ਸੈਮੀਫਾਈਨਲ ਵਿਚ ਗੰਗਾ ਔਰਥੋ ਕਲੱਬ ਜਲੰਧਰ ਨੂੰ ਹਰਾਇਆ ਅਤੇ ਫਾਈਨਲ ਵਿਚ ਭੋਗਪੁਰ ਬਲਾਕ ਨੂੰ ਹਰਾ ਕੇ ਜ਼ਿਲ੍ਹਾ ਟੂਰਨਾਮੈਂਟ ਜਿੱਤਿਆ । ਆਦਮਪੁਰ ਦੀ ਟੀਮ ਵੱਲੋਂ ਖੇਡਦਿਆਂ ਲੈਕਚਰਾਰ ਗੁਰਿੰਦਰ ਸਿੰਘ ਪੰਡੋਰੀ ਸਕੂਲ, ਗੁਰਮੀਤ ਸਿੰਘ ਕਿੱਟੂ, ਮੋਹਣ ਲਾਲ, ਰਣਵੀਰ ਸਿੰਘ, ਹਰਦੀਪ ਸਿੰਘ ਤੇ ਸੰਦੀਪ ਕੁਮਾਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ । ਇਸ ਸ਼ਾਨਦਾਰ ਜਿੱਤ ਲਈ ਡੀ.ਪੀ. ਗੁਰਚਰਨ ਸਿੰਘ, ਕੋਚ ਸ੍ਰੀ ਤਿਵਾੜੀ, ਸੁਰਿੰਦਰ ਸਿੰਘ ਬੱਬਰ ਤੇ ਸੁਸ਼ੀਲ ਡੋਗਰਾ ਨੇ ਟੀਮ ਨੂੰ ਵਧਾਈ ਦਿੱਤੀ ।
Author: Gurbhej Singh Anandpuri
ਮੁੱਖ ਸੰਪਾਦਕ