ਰੋਮ 3 ਅਕਤੂਬਰ ( ਦਲਵੀਰ ਕੈਂਥ ) ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ਵਿਖੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿਖ ਫੌਜੀਆਂ ਦੇ ਸਬੰਧ ਵਿਚ ਵਰਲਡ ਸਿਖ ਮਿਲਟਰੀ (ਰਜਿ:) ਇਟਲੀ ਅਤੇ ਮਰਾਕਾਤੋ ਸਰਾਚੀਨੋ ਦੇ ਕਾਮੂਨੇ ਵਲੋਂ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ. ਇਸ ਮੌਕੇ ਮਰਾਕਾਤੋ ਸਰਾਚੀਨੋ ਦੇ ਮੇਅਰ ਅਤੇ ਕਮੇਟੀ ਮੈਂਬਰਾਂ ਨੇ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ.
ਇਸ ਮੌਕੇ ਸਮਾਗਮ ਵਿਚ ਬੋਲਦੇ ਹੋਏ ਮੇਅਰ ਨੇ ਸਿਖ ਕੌਮ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਅਸੀਂ ਬਹੁਤ ਕਿਸਮਤ ਵਾਲੇ ਹਾਂ ਜਿਹਨਾਂ ਨੂੰ ਬਹਾਦਰ ਸਿੱਖ ਕੌਮ ਮਿਲੀ ਹੈ । ਸਾਡਾ ਸਿਖਾਂ ਨੂੰ ਦੇਖਕੇ ਸਿਰ ਉਚਾ ਹੋ ਜਾਂਦਾ । ਅਸੀਂ ਹਰ ਸਾਲ ਆ ਕੇ ਸ਼ਹੀਦਾਂ ਨੂੰ ਸ਼ਰਧਾਂਲੀ ਦਿੰਦੇ ਹਨ ਅਤੇ ਅਸੀਂ ਆਸ ਕਰਦੇ ਹਾਂ ਇਹ ਸ਼ਹੀਦੀ ਸ਼ਮਾਗਮ ਇਸੇ ਤਰ੍ਹਾਂ ਚਲਦੇ ਰਹਿਣ.
ਕਮੇਟੀ ਵਲੋਂ ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ, ਰਾਜ ਕੁਮਾਰ ਕੋਰੇਜੋ , ਜਸਵੀਰ ਸਿੰਘ ਧਨੋਤਾ, ਪਰਿਮੰਦਰ ਸਿੰਘ, ਜਸਪ੍ਰੀਤ ਸਿੰਘ, ਕੁਲਿਵੰਦਰ ਸਿੰਘ, ਬਰਨਾਲਾ, ਹਰਮੇਲ ਸਿੰਘ, ਪਰਿਮੰਦਰ ਸਿੰਘ ਹਰਿਵੰਦਰ ਸਿੰਘ ਰਵਿੰਦਰ ਸਿੰਘ ਆਦਿ ਸ਼ਾਮਲ ਹੋਏ ਅਤੇ ਲੰਗਰਾਂ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਗੁਰਦੁਆਰਾ ਸਾਹਿਬ ਕੋਰੇਜੋ ਵੱਲੋਂ ਕੀਤੀ ਗਈ।
Author: Gurbhej Singh Anandpuri
ਮੁੱਖ ਸੰਪਾਦਕ