47 Views
ਆਦਮਪੁਰ ਦੋਆਬਾ 26 ਅਕਤੂਬਰ ( ਤਰਨਜੋਤ ਸਿੰਘ )
ਪੰਜਾਬ ਸਰਕਾਰ ਵਲੋਂ ਆਂਗਨਵਾੜੀ ਵਰਕਰਾਂ ਨੂੰ ਰੁਜਗਾਰ ਦੇਣ ਦੀ ਲੜੀ ਵਿਚ ਅੱਜ ਜਲੰਧਰ ਲੋਕ ਸਭਾ ਮੈਂਬਰ ਸ੍ਰੀ ਸੁਸ਼ੀਲ ਰਿੰਕੂ ਵਲੋਂ ਆਦਮਪੁਰ ਵਿਖੇ 52 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ । ਇਸ ਮੋਕੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਸੀ ਡੀ ਪੀ ਓ ਨਿਰਮਲ ਕੌਰ , ਸੀਨੀਅਰ ਲੀਡਰਸ਼ਿਪ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ । ਅੱਜ ਆਦਮਪੁਰ ਤੇ ਭੋਗਪੁਰ ਬਲਾਕਾਂ ਦੇ ਮੈਰਿਟ ਦੇ ਆਧਾਰ ਤੇ ਚੁਣੇ ਹੋਏ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਯੁਕਤੀ ਪੱਤਰ ਪ੍ਰਾਪਤ ਹੋਏ । ਇਸ ਮੋਕੇ ਸ੍ਰੀ ਸੁਸ਼ੀਲ ਰਿੰਕੂ ਨੇ ਕਿਹਾ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੀਆਂ ਹਜ਼ਾਰਾਂ ਧੀਆਂ ਨੂੰ ਰੁਜਗਾਰ ਦਿੱਤਾ ਗਿਆ ਹੈ ਤੇ ਰੁਜਗਾਰ ਦੇਣਾ ਸਭ ਤੌ ਵੱਡਾ ਪੁੰਨ ਦਾ ਕੰਮ ਹੈ । ਇਹ ਰੁਜਗਾਰ ਮਿਲਣ ਦੀ ਖੁਸ਼ੀ ਵਿੱਚ ਲੜਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ, ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
Author: Gurbhej Singh Anandpuri
ਮੁੱਖ ਸੰਪਾਦਕ