ਅੰਮ੍ਰਿਤਸਰ / ਮਲੇਰਕੋਟਲਾ 27 ਅਕਤੂਬਰ- ( ਤਰਨਜੋਤ ਸਿੰਘ )
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ-ਏ-ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਪਰਿਵਾਰ ਦੀ ਆਖਰੀ ਬੇਗ਼ਮ ਮੁਨੱਵਰ ਉਨ ਨਿਸਾ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਨਵਾਬ ਮਲੇਰਕੋਟਲਾ ਦਾ ਨਾਂ ਸਤਿਕਾਰ ਵਜੋਂ ਦਰਜ ਹੈ ਅਤੇ ਕੌਮ ਇਨ੍ਹਾਂ ਦੇ ਵੰਸ਼ਜਾਂ ਦਾ ਵੀ ਹਮੇਸ਼ਾ ਆਦਰ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵੰਸ਼ ਦੀ ਆਖਰੀ ਬੇਗ਼ਮ ਮੁਨੱਵਰ ਉਲ ਨਿਸਾ ਦੇ ਚਲਾਣੇ ਨਾਲ ਦਿਲੀ ਦੁੱਖ ਹੋਇਆ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਨਵਾਬ ਮਲੇਰਕੋਟਲਾ ਵੱਲੋਂ ਹੱਕ-ਸੱਚ ਲਈ ਉਠਾਈ ਅਵਾਜ਼ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਗ਼ਮ ਮੁਨੱਵਰ ਉਲ ਨਿਸਾ ਨੂੰ ਅਪ੍ਰੈਲ 2023 ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਵੀ ਕੀਤਾ ਗਿਆ ਸੀ। ਅੱਜ ਬੇਗਮ ਦੇ ਅੰਤਿਮ ਸਸਕਾਰ ਮੌਕੇ ਮੁੱਖ ਗ੍ਰੰਥੀ ਸ੍ਰੀ ਫ਼ਤਹਿਗੜ੍ਹ ਸਾਹਿਬ ਗਿਆਨੀ ਅਜਮੇਰ ਸਿੰਘ ਜੀ ਅਤੇ ਮੈਨੇਜਰ ਸ੍ਰੀ ਫ਼ਤਹਿਗੜ੍ਹ ਸਾਹਿਬ ਸ. ਗੁਰਦੀਪ ਸਿੰਘ ਵੀ ਮੌਜੂਦ ਸਨ
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ