ਵਿਰੋਨਾ 31 ਅਕਤੂਬਰ ( ਦਲਵੀਰ ਕੈਂਥ ) ਕੋਵਿਡ-19 ਦੌਰਾਨ ਜਦੋਂ ਸਿਆਸੀ ਆਗੂਆਂ ਤੇ ਸਰਕਾਰੀ ਤੰਤਰ ਨੇ ਇਟਲੀ ਦੇ ਭਾਰਤੀਆਂ ਦੀ ਭਾਰਤ ਆਉਣ ਤੇ ਵਾਪਸ ਇਟਲੀ ਜਾਣ ਲਈ ਸੰਜੀਦਗੀ ਨਾਲ ਬਾਂਹ ਨਹੀਂ ਫੜ੍ਹੀ ਤਾਂ ਅਜਿਹੇ ਬੇਵੱਸੀ ਵਾਲੇ ਆਲਮ ‘ਚ ਭਾਰਤੀ ਭਾਈਚਾਰੇ ਲਈ ਮੋਢੇ ਨਾਲ ਮੋਢਾ ਲਾ ਸਾਥ ਦੇਣ ਵਾਲੀ ਟੀਮ ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਗੁਰਪੁਰਬ ਤੇ ਦੀਵਾਲੀ ਮੌਕੇ ਦੇ ਰਹੀ ਇੱਕ ਹੋਰ ਸੌਗਾਤ ਜਿਸ ਵਿੱਚ ਇਟਲੀ ਦੀ ਮਸ਼ਹੂਰ ਏਅਰ ਲਾਈਨ ਨਿਓਸ ਵੱਲੋਂ 31 ਅਕਤੂਬਰ 2023 ਨੂੰ ਵਿਰੋਨਾ ( ਇਟਲੀ )ਤੋਂ ਸ਼੍ਰੀ ਹਰਮਿੰਦਰ ਸਾਹਿਬ (ਭਾਰਤ) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਹਰ ਮੰਗਲਵਾਰ ਨੂੰ ਚੱਲੇਗੀ।
ਅੱਜ ਇਸ ਇਤਿਹਾਸਕ ਸ਼ੁੱਭ ਕਾਰਵਾਈ ਦੀ ਪਲੇਠੀ ਉਡਾਣ ਰਾਤ 11.15 ਵਜੇ ਉਡੇਗੀ ਜਿਸ ਲਈ ਵਿਰੋਨਾ ਇਲਾਕੇ ਦੇ ਭਾਰਤੀ ਕਰ ਰਹੇ ਹਨ ਇਸ ਟੀਮ ਦਾ ਵਿਸ਼ੇਸ਼ ਧੰਨਵਾਦ । ਇਸ ਇਲਾਕੇ ਦੇ ਪੰਜਾਬੀਆਂ ਦੀ ਬਹੁਤ ਦੇਰ ਤੋਂ ਇਹ ਦਿਲੀ ਤੰਮਨਾ ਸੀ ਕਿ ਉਹਨਾਂ ਦੇ ਇਲਾਕੇ ਤੋ ਵੀ ਸਿੱਧੀ ਉਡਾਣ ਗੁਰੂ ਦੀ ਨਗਰੀ ਜਾਵੇ ਇਸ ਤੋਂ ਪਹਿਲਾਂ ਰੋਮ ਅਤੇ ਮਿਲਾਨ ਤੋਂ ਨਿਓਸ ਏਅਰ ਲਾਈਨ ਦੀ ਸਿੱਧੀ ਉਡਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ