ਜੀਵਨ ਪੈਂਡਾ ਤਹਿ ਕਰਦਿਆਂ ਦੁੱਖ ਸੁੱਖ ਨਾਲੇ ਆਉਂਦੇ ਨੇ
ਇਹ ਵੀ ਤੇਰੀ ਮਿਹਰਬਾਨੀ ਜਾਂ ਸੌਦੇ ਨੇ ਤਕਦੀਰਾਂ ਦੇ।
ਢਿੱਡੋਂ ਭੁੱਖੇ ਤਨ ਤੋਂ ਨੰਗੇ ਬੱਚੇ ਫਿਰਨ ਗਰੀਬਾਂ ਦੇ
ਕੋਈ ਚੜਾਵੇ ਚਾਦਰ ਤੇ ਕੋਈ ਲੰਗਰ ਲਾਵੇ ਪੀਰਾਂ ਦੇ।
ਕਈ ਬਾਦਸ਼ਾਹ ਬਣ ਗਏ ਤੇ ਕਈ ਘੱਟੇ ਮਿੱਟੀ ਰੁਲਦੇ ਪਏ
ਕਈ ਚੌਧਰ ਲਈ ਲਾਲਾਂ ਸੁੱਟਦੇ ਕਈ ਤਰਲੇ ਲੈਣ ਵਜ਼ੀਰਾਂ ਦੇ।
ਪਾਟੇ ਕੱਪੜੇ ਤਨ ਤੇ ਵੇਖੇ ਮੰਡੀ ਵਿੱਚ ਗਰੀਬਾਂ ਦੀ
ਪਾਟੀਆਂ ਪੈਂਟਾਂ ਪਾ ਕੇ ਘੁੰਮਣਾ ਫੈਸ਼ਨ ਬਣੇ ਅਮੀਰਾਂ ਦੇ।
ਵਾਹ ਤੇਰੀ ਹੈ ਕੁਦਰਤ ਮੌਲਾ ਬੰਦੇ ਵੰਨ ਸੁਵੰਨੇ ਨੇ
ਕੋਈ ਹੱਥੋਂ ਦੇ ਕੇ ਭਲਾ ਕਰੇ ਕੋਈ ਸੌਦੇ ਕਰੇ ਜ਼ਮੀਰਾਂ ਦੇ।
ਅੱਜ ਦੀ ਜਨਤਾ ਵਿਊ ਲੈਣ ਲਈ ਨਵੇਂ ਤਰੀਕੇ ਘੜਦੀ ਏ
ਇੱਜ਼ਤਾਂ ਮਿੱਟੀ ਰੋਲ਼ ਬੈਠਦੇ ਪੱਲੇ ਨਹੀ ਕੁਝ ਲੀਰਾਂ ਦੇ।
ਮੇਰੀ ਸੁਣ ਲਓ ਮੈ ਸੁਣਾਵਾਂ ਹਰ ਪਾਸੇ ਇਹ ਰੌਲਾ ਏ
ਪੱਲੇ ਪੁਲੇ ਕੱਖ ਨਹੀ ਬਚਿਆ ਕੂੜ ਦੀਆਂ ਤਕਰੀਰਾ ਦੇ।
ਤੂੰ ਬੇਬੇ ਨੂੰ ਸਾਂਭ ਲੈ ਕਾਕਾ ਬਾਪੂ ਨੂੰ ਘਰ ਲੈ ਜਾ ਤੂੰ
ਏਸ ਤਰੀਕੇ ਘਰ ਨੂੰ ਵੰਡਿਆ ਦੋਹਾਂ ਵੀਰਾਂ ਵੀਰਾਂ ਦੇ।
ਸੁਣਨਾਂ ਔਖਾ ਮੰਨਣਾ ਔਖਾ ਅਕਸਰ ਲੋਕੀਂ ਕਹਿੰਦੇ ਨੇ
ਚਾਰ ਚੰਨ ਜ਼ਿੰਦਗੀ ਨੂੰ ਲਾਉਂਦੇ ਸੁਣ ਲੈ ਬੋਲ ਫ਼ਕੀਰਾਂ ਦੇ।
ਹਰ ਕੋਈ ਆਪੋ ਆਪਣੇ ਢੰਗ ਨਾਂ,ਕਾਵਿ ਕਿਆਰੀ ਲਿਖਦਾ ਏ
ਤੂੰ ਜੋ ਲਿਖਦਾਂ ਚੀਮੇ ਸਾਨੂ ਚੁੱਭਦਾ ਵਾਂਗਰ ਤੀਰਾਂ ਦੇ।
✍️ਜਗਜੀਤ ਸਿੰਘ ਚੀਮਾਂ ਕਲਾਂ
985-553-1984
Author: Gurbhej Singh Anandpuri
ਮੁੱਖ ਸੰਪਾਦਕ