ਅਟਾਰੀ 7 ਨਵੰਬਰ ( ਕੁਲਦੀਪ ਸਿੰਘ ਮੋਂਦੇ ) ਸ਼ਹੀਦ ਜ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਅਤੇ ਐਸ ਐਸ ਏ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਮਤਿ ਮੁਕਾਬਲੇ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਵਾਰ 7/8/9 ਦਿੰਸਬਰ ਨੂੰ ਇਹ ਪਰੋਗਰਾਮ ਉਲੀਕਿਆ ਗਿਆ। ਜਿਸ ਦੀ ਸ਼ੁਰੂਆਤ ਸੱਤ ਤਰੀਕ ਨੂੰ ਕੀਤੀ ਗਈ ਪਹਿਲੇ ਦਿਨ ਦੇ ਪਰੋਗਰਾਮ ਵਿੱਚ ਕਵੀਸ਼ਰੀ,ਕਵਿਤਾ,ਲੈਕਚਰ ਦਸਤਾਰ,ਤੇ ਦੁਮਾਲਾ,ਮੁਕਾਬਲੇ ਕਰਵਾਏ ਗਏ। ਪਹਿਲੇ ਦਿੰਨ ਵੱਖ ਵੱਖ ਸਕੂਲਾਂ ਦੇ ਲੱਗ ਭੱਗ ਡੇੜ ਸੌ ਬੱਚੇ ਨੇ ਭਾਗ ਲਿਆ। ਆਉਣ ਵਾਲੇ ਸਕੂਲਾਂ ਵਿੱਚ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਨੀਏਕੇ,ਬਾਬਾ ਦੀਪ ਸਿੰਘ ਪਬਲਿਕ ਸਕੂਲ ਵਨੀਏਕੇ,ਬਾਬਾ ਦੀਪ ਸਿੰਘ ਪਬਲਿਕ ਸਕੂਲ ਬੱਚੀਵਿੰਡ,ਸਰਕਾਰੀ ਹਾਈ ਸਕੂਲ ਲੜਕੀਆਂ ਅਟਾਰੀ,ਅਕਾਲ ਅਕੈਡਮੀ ਚੋਗਾਵਾਂ,ਗੁਰਮਤਿ ਕਲਾਸ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਪਿੰਡ ਪੱਧਰੀ ਦੇ ਬੱਚੇ ਪਰੀਸਟਾਈਨ ਸਕੂਲ ਲੋਪੋਕੇ। ਤੇ ਕੁਝ ਹੋਰ ਗੁਰਮਤਿ ਕਲਾਸਾਂ ਦੇ ਬੱਚੇ ਹਾਜਰ ਹੋਏ। ਅੱਜ ਦੇ ਮੁਕਾਬਲਿਆਂ ਵਿੱਚ ਜਜਮੈਂਟ ਦੀ ਸੇਵਾ ਮਲਕੀਤ ਸਿੰਘ ਨੂਰਪੁਰੀ ਜੰਗਜੀਤ ਸਿੰਘ ਕੌਲੋਵਾਲ ਬਾਬਾ ਬਿਕਰਮਜੀਤ ਸਿੰਘ ਹੈਡ ਗਰੰਥੀ ਗੁਰਦੁਆਰਾ ਮਾਤਾ ਤ੍ਰਿਪਤਾ ਜੀ,ਪ੍ਰਸਿੱਧ ਕਵੀਸ਼ਰ ਗੁਰਪ੍ਰੀਤ ਸਿੰਘ ਸੌੜੀਆਂ ਕਵੀਸ਼ਰ ਮਹਾਂਬੀਰ ਸਿੰਘ ਸੌੜੀਆਂ ਗੁਰਵੇਲ ਸਿੰਘ ਡੱਲੇਕੇ,ਮਹਿਕਦੀਪ ਸਿੰਘ ਗਗਨਦੀਪ ਸਿੰਘ ਕੱਕੜ ਨੇ ਨਿਭਾਈ ਅੱਜ ਦੇ ਇਸ ਪਰੋਗਰਾਮ ਵਿੱਚ ਭਾਈ ਦਿਲਬਾਗ ਸਿੰਘ ਜੀ ਯੂ ਐਸ ਏ ਵਿਸ਼ੇਸ਼ ਕਰਕੇ ਪਹੁੰਚੇ। ਮੁਕਾਬਲਿਆਂ ਦੀ ਦੇਖਰੇਖ ਤੇ ਸਟੇਜ ਦੀ ਕਾਰਵਾਈ ਭਾਈ ਯਾਦਵਿੰਦਰ ਸਿੰਘ ਪੱਧਰੀ ਕਰ ਰਹੇ ਹਨ। ਅਖੀਰ ਅਕੈਡਮੀ ਦੇ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਤੇ ਆਉਣ ਵਾਲੇ ਪਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਹ ਸਮਾਗਮ ਨੌ ਤਰੀਕ ਤੱਕ ਚੱਲੇ ਗਾ ਕੱਲ ਨੂੰ ਗੁਰਬਾਣੀ ਕੰਠ ਮੁਕਾਬਲੇ ਅਤੇ ਇਤਿਹਾਸਕ ਸਵਾਲ ਜਵਾਬ ਮੁਕਾਬਲੇ ਹੋਣਗੇ ਨੌ ਤਰੀਕ ਨੂੰ ਇਨਾਮ ਵੰਡ ਸਮਾਗਮ ਹੋਵੇਗਾ।
Author: Gurbhej Singh Anandpuri
ਮੁੱਖ ਸੰਪਾਦਕ