ਰੋਮ 12 ਦਸੰਬਰ ( ਦਲਵੀਰ ਸਿੰਘ ਕੈਂਥ )ਇਟਲੀ ਵਿੱਚ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨ ਲਈ ਯਤਨਸੀਲ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਵੇਂ ਸਾਲ ਦਾ ਕੈਲੰਡਰ ਸਿੱਖ ਧਰਮ ਦੇ ਮਹਾਨ ਕਵੀਆਂ ਨੂੰ ਸਮਰਪਿਤ ਪ੍ਰਕਾਸ਼ਤ ਕਰ ਰਹੀ ਹੈ। ਇਹ ਕੈਲੰਡਰ ਸਿੱਖ ਪੰਥ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਕਿਉਕਿ ਇਤਿਹਾਸ ਅਤੇ ਕਾਵ ਰਚਨਾ ਨੂੰ ਪ੍ਰਫੁੱਲਤ ਕਰਨ ਵਿੱਚ ਇਨ੍ਹਾਂ ਰੱਬੀ ਰੂਹਾਂ ਦਾ ਬਹੁਤ ਵੱਡਾ ਯੋਗਦਾਨ ਹੈ ।ਇਸ ਲਈ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਸਿੱਖ ਸਮਾਜ ਇਨਾਂ ਨੂੰ ਯਾਦ ਕਰੀਏ ।ਆਉਣ ਵਾਲੀ ਪੀੜੀ ਨੂੰ ਵੀ ਇਨ੍ਹਾਂ ਦੀ ਜੀਵਨੀ ਅਤੇ ਵਡਮੁੱਲੀਆ ਰਚਨਾਵਾਂ ਤੋ ਜਾਣੂੰ ਕਰਵਾਈਏ ਅਤੇ ਇਨ੍ਹਾਂ ਦੀਆਂ ਰਚਨਾਵਾਂ ਪੜ ਕੇ ਉਹਨਾਂ ਅੰਦਰ ਗਿਆਨ ਦਾ ਦੀਵਾ ਬਲ ਸਕੇ।ਸਿੱਖ ਸੰਗਤ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂੰ ਹੋ ਸਕੀਏ ਕੈਲੰਡਰ ਤੇ ਇਨ੍ਹਾਂ ਮਹਾਨ ਵਿਦਵਾਨਾਂ ਦੀਆ ਤਸਵੀਰਾਂ ਲਗਾ ਕੇ ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਸੰਸਥਾ ਸ਼ਰਧਾ ਦੇ ਫੁੱਲ ਅਰਪਨ ਕਰਦੀ ਹੈ। ਭਾਈ ਮਨੀ ਸਿੰਘ ਜੀ – ਭਾਈ ਗੁਰਦਾਸ ਜੀ – ਭਾਈ ਨੰਦ ਲਾਲ(ਸਿੰਘ)ਜੀ – ਭਾਈ ਕਾਨੑ ਸਿੰਘ ਜੀ ਨਾਭਾ – ਕਵੀ ਸੰਤੋਖ ਸਿੰਘ ਜੀ -ਗਿਆਨੀ ਗਿਆਨ ਸਿੰਘ ਜੀ -ਭਾਈ ਵੀਰ ਸਿੰਘ ਜੀ -ਪ੍ਰੋਃ ਗੰਡਾ ਸਿੰਘ ਜੀ – ਪ੍ਰੋਃ ਗੰਗਾ ਸਿੰਘ ਜੀ – ਗਿਆਨੀ ਦਿੱਤ ਸਿੰਘ ਜੀ – ਪ੍ਰੋ. ਸਾਹਿਬ ਸਿੰਘ ਜੀ ਦੀਆ ਤਸਵੀਰਾਂ ਲਗਾ ਕੇ ਕੈਲੰਡਰ ਪ੍ਰਕਾਸ਼ਤ ਕੀਤੇ ਗਏ।
ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸਿਮਰਜੀਤ ਸਿੰਘ, ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ, ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੌਤੇਕਰੌਨੇ (ਅਲੇਸਾਦਰੀਆ) ਤਰਲੋਚਨ ਸਿੰਘ ਅਤੇ ਹਰਪ੍ਰੀਤ ਸਿੰਘ, ਗੁਰਦੁਆਰਾ ਸਿੰਘ ਸਭਾ ਪਾਰਮਾ ਗੁਰਦੇਵ ਸਿੰਘ ਅਤੇ ਸੁਖਵਿੰਦਰ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸੰਜੌਵਾਨੀ (ਕਰੇਮੋਨਾ) ਗਿਆਨੀ ਰਜਿੰਦਰ ਸਿੰਘ ਅਤੇ ਤਰਮਨਪ੍ਰੀਤ ਸਿੰਘ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਮਨਪ੍ਰੀਤ ਸਿੰਘ, ਕਰਨਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਗੁਰਪ੍ਰੀਤ ਸਿੰਘ ਅਤੇ ਪਲਵਿੰਦਰ ਸਿੰਘ, ਗੁਰਦੁਆਰਾ ਸਾਹਿਬ ਯਾਦ ਸ਼ਹੀਦਾ ਕੌਰੇਜੋ ਜਗਦੀਪ ਸਿੰਘ ਮੱਲੀ ਅਤੇ ਗੁਰਪ੍ਰੀਤ ਸਿੰਘ ਗੁਰਦੁਆਰਾ ਸਿੰਘ ਸਭਾ ਰੋਦੀਗੋ ਸੰਤੋਖ ਸਿੰਘ ਨਾਲ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆ ਪ੍ਰਬੰਧਕ ਕਮੇਟੀਆ ਅਤੇ ਸੰਗਤਾਂ ਵਲੋ ਮਹਾਨ ਸਿੱਖ ਵਿਰਸੇ ਦੀਆਂ ਬਾਤਾਂ ਪਾਉਂਦਾ ਕਲੰਡਰ ਰਿਲੀਜ ਕੀਤਾ ਗਿਆ ਅਤੇ ਜਿਹੜਾ ਕਿ ਬਿਨ੍ਹਾਂ ਕੋਈ ਭੇਟਾ ਨਿਰੋਲ ਸੰਗਤ ਦੀ ਸੇਵਾ ਲਈ ਹੈ।
Author: Gurbhej Singh Anandpuri
ਮੁੱਖ ਸੰਪਾਦਕ