ਰੋਮ 18 ਦਸੰਬਰ ( ਦਲਵੀਰ ਸਿੰਘ ਕੈਂਥ ) ਇਟਲੀ ਪੁਲਸ ਦੇਸ਼ ਵਿਚੋਂ ਅਪਰਾਧ ਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਦਿਨ-ਰਾਤ ਇੱਕ ਕਰ ਦੇਸ਼ ਦੇ ਕੋਨੇ-ਕੋਨੇ’ਚੋ ਮਾਫ਼ੀਏ ਤੇ ਹੋਰ ਮੁਲਜ਼ਮਾਂ ਨੂੰ ਝੰਬਦੀ ਜਾ ਰਹੀ ਹੈ ਜਿਸ ਕਾਰਨ ਸਮਾਜ ਨੂੰ ਗੰਦਲਾ ਕਰਨ ਵਾਲੇ ਗਿਰੋਹਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ।ਇਸ ਸਾਲ ਪੁਲਸ ਨੇ ਬਹੁਤ ਹੀ ਮੁਸ਼ਤੈਦੀ ਨਾਲ ਮਾਫ਼ੀਏ ਦੇ ਅਨੇਕਾਂ ਦਿਗਜ਼ ਮੋਹਰੀਆਂ ਨੂੰ ਸਲਾਖਾਂ ਵਿੱਚ ਕਰਨ ਵਿੱਚ ਰਤਾ ਵੀ ਢਿੱਲ ਨਹੀਂ ਵਰਤੀ ਤੇ ਦੇਸ਼ ਨੂੰ ਅਪਰਾਧ ਮੁੱਕਤ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫ਼ਲਤਾ ਉਂਦੋ ਹੋਰ ਮਿਲੀ ਜਦੋਂ ਪੁਲਸ ਦੇ ਦੇਸ਼ ਦੇ 14 ਸੂਬਿਆਂ ਤੋਂ 41 ਤੋਂ ਵੱਧ ਮੁਲਜ਼ਮਾਂ ਨੂੰ ਦਬੋਚਿਆ।ਇਟਲੀ ਪੁਲਸ ਨੇ ਕਿਹਾ ਕਿ ਇਹ ਗਿਰੋਹ ਦੇਸ਼ ਵਿੱਚ ਨਾਬਾਲਗ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਪਰਾਧ ਦੀ ਦਲ-ਦਲ ਵਿੱਚ ਧਕੇਲ ਰਹੇ ਸਨ।ਇਸ ਕਾਰਵਾਈ ਅਧੀਨ ਤਹਿਤ ਪੁਲਸ ਕੋਲ ਹਾਲੇ 74 ਹੋਰ ਲੋਕਾਂ ਦੀ ਸੂਚੀ ਵੀ ਹੈ ਜਿਸ ਨੂੰ ਜਾਂਚਿਆਂ ਜਾ ਰਿਹਾ ਹੈ।
ਅਪਰਾਧ ਵਿਰੁੱਧ ਵਿੱਢੀ ਮੁਹਿੰਮ ਦੇਸ਼ ਵਿੱਚ 500 ਤੋਂ ਵੱਧ ਵਿਸੇ਼ਸ ਪੁਲਸ ਅਧਿਕਾਰੀ ਚਲਾ ਰਹੇ ਸਨ ਜਿਹਨਾਂ ਨੇ ਦੇਸ਼ ਦੇ 14 ਪ੍ਰਾਤਾਂ ਦਾ ਚੱਪਾ-ਚੱਪਾ ਛਾਣ ਕੇ ਇਹ ਕੂੜਾ ਕੱਢਣ ਵਿੱਚ ਸਫ਼ਲਤਾ ਹਾਸਿਲ ਕੀਤੀ।ਇਹ ਖੁਲਾਸਾ ਇਟਲੀ ਦੇ ਗ੍ਰਹਿ ਮੰਤਰਾਲੇ ਨੇ ਵੀ ਰਾਜਧਾਨੀ ਰੋਮ ਵਿਖੇ ਕੀਤਾ।ਇਸ 41 ਮੈਂਬਰੀ ਫੜ੍ਹੇ ਗਿਰੋਹ ਜਿਹਨਾਂ ਵਿੱਚ 24 ਨਾਬਾਲਗ ਵੀ ਸ਼ਾਮਲ ਦੱਸੇ ਜਾ ਰਹੇ ਹਨ ਕੋਲੋ ਪੁਲਸ ਨੇ 12 ਕਿਲੋਗ੍ਰਾਮ ਨਸ਼ੀਲੇ ਪਦਾਰਥ,10000 ਯੂਰੋ ਲੱਗਭਗ,ਬੰਦੂਕਾਂ,ਚਾਕੂ ਤੇ ਹੋਰ ਵੀ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।ਇਸ ਗਿਰੋਹ ਉਪੱਰ ਹਿੰਸਾ,ਨਸ਼ੀਲੇ ਪਦਾਰਥਾਂ ਦੀ ਤਸਕਰੀ,ਡਕੈਤੀ ਅਤੇ ਸੜਕਾਂ ‘ਤੇ ਧੱਕੇਸ਼ਾਹੀ ਦੇ ਵੱਖ-ਵੱਖ ਦੋਸ਼ ਦਰਜ
Author: Gurbhej Singh Anandpuri
ਮੁੱਖ ਸੰਪਾਦਕ