Home » ਧਾਰਮਿਕ » ਇਤਿਹਾਸ » ਫ਼ਤਹਿਗੜ੍ਹ ਸਾਹਿਬ ਵਿਖੇ ਖ਼ਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਘਰਸ਼ੀ ਯੋਧਿਆਂ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

ਫ਼ਤਹਿਗੜ੍ਹ ਸਾਹਿਬ ਵਿਖੇ ਖ਼ਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਘਰਸ਼ੀ ਯੋਧਿਆਂ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

86 Views

ਸ਼ਹੀਦਾਂ ਦਾ ਅਜ਼ਾਦੀ ਦਾ ਸੁਪਨਾ ਹਰ ਹੀਲੇ ਕਰਾਂਗੇ ਪੂਰਾ : ਪੰਥਕ ਆਗੂ

ਫਤਿਹਗੜ ਸਾਹਿਬ 23 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੁਆਰਾ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ’ਚ ਸ਼ਹਾਦਤਾਂ ਦਾ ਜਾਮ ਪੀਣ ਵਾਲ਼ੇ 30 ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਘਰਸ਼ੀ ਯੋਧਿਆਂ ਦਾ ਵਿਸ਼ੇਸ਼ ਸਨਮਾਨ ਗੁਰਦੁਆਰਾ ਬਾਬਾ ਨਰੈਣ ਸਿੰਘ ਮੋਨੀ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਢਾਡੀ ਭਾਈ ਰਣਜੀਤ ਸਿੰਘ ਖ਼ਾਲਸਾ ਅਤੇ ਕਵੀਸ਼ਰ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਦੇ ਜਥੇ ਨੇ ਜੋਸ਼ੀਲੀਆਂ ਵਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਸਮਾਗਮ ‘ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮੂੰਹ-ਬੋਲੇ ਪਿਤਾ ਬਾਪੂ ਗੁਰਚਰਨ ਸਿੰਘ ਪਟਿਆਲਾ, ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ, ਭਾਈ ਹਰਚੰਦ ਸਿੰਘ ਮਾੜੀ ਕੰਬੋਕੇ, ਭਾਈ ਬਲਜੀਤ ਸਿੰਘ ਭਾਊਵਾਲ, ਭਾਈ ਨਿਰਮਲ ਸਿੰਘ ਖਰਲੀਆਂ, ਬੀਬੀ ਜਸਮੀਤ ਕੌਰ ਛੀਨਾ, ਬੀਬੀ ਕੁਲਵਿੰਦਰ ਕੌਰ ਖ਼ਾਲਸਾ ਤੇ ਭਾਈ ਬਿਕਰਮਜੀਤ ਸਿੰਘ ਖ਼ਾਲਸਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਹੜੇ ਸ਼ਹੀਦ ਸਿੰਘ ਕੌਮੀ ਘਰ ਦੀ ਆਜ਼ਾਦੀ ਲਈ ਆਪਾ ਵਾਰ ਗਏ ਉਹਨਾਂ ਦੇ ਘਰਾਂ-ਪਰਿਵਾਰਾਂ ਦੀ ਸਾਰ ਲੈਣੀ ਸਾਡਾ ਕੌਮੀ ਫ਼ਰਜ਼ ਹੈ ਤੇ ਇਸ ਦੇ ਨਾਲ ਹੀ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਰੇਕ ਸਿੱਖ ਅਤੇ ਪੰਜਾਬੀ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ, ਖ਼ਾਲਿਸਤਾਨ ਹੀ ਸ਼ਹੀਦਾਂ ਦਾ ਨਿਸ਼ਾਨਾ ਅਤੇ ਸੁਪਨਾ ਸੀ ਤੇ ਖ਼ਾਲਿਸਤਾਨ ਹੀ ਸਿੱਖ ਕੌਮ ਦੀਆਂ ਸਭ ਮੁਸ਼ਕਲਾਂ ਦਾ ਹੱਲ ਹੈ। ਬੁਲਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਵੀ ਜ਼ੋਰ ਦਿੱਤਾ ਅਤੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧੇ।

ਸਮਾਗਮ ‘ਚ ਪੂਹਲੇ ਨੂੰ ਸੋਧਣ ਵਾਲੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ, ਸੂਰਜਮੁਨੀ ਨੂੰ ਸੋਧਣ ਵਾਲੇ ਭਾਈ ਨਿਰਮਲ ਸਿੰਘ ਖਰਲੀਆਂ, ਜੁਝਾਰੂ ਭਾਈ ਬਲਜੀਤ ਸਿੰਘ ਭਾਊਵਾਲ, ਭਾਈ ਜਸਵੰਤ ਸਿੰਘ ਧਰਮੀ ਫ਼ੌਜੀ, ਭਾਈ ਗੁਰਸੇਵਕ ਸਿੰਘ ਫ਼ੌਜੀ ਤੇ ਹੋਰ ਸੰਘਰਸ਼ੀ ਯੋਧਿਆਂ ਅਤੇ ਸ਼ਹੀਦ ਕੇਹਰ ਸਿੰਘ, ਸ਼ਹੀਦ ਬਲਵਿੰਦਰ ਸਿੰਘ ਜਟਾਣਾ, ਸ਼ਹੀਦ ਚਰਨਜੀਤ ਸਿੰਘ ਚੰਨਾ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ, ਸ਼ਹੀਦ ਸਤਨਾਮ ਸਿੰਘ ਛੀਨਾ, ਸ਼ਹੀਦ ਕਸ਼ਮੀਰ ਸਿੰਘ ਸ਼ੀਰਾ, ਸ਼ਹੀਦ ਸੁਖਪਾਲ ਸਿੰਘ ਕਾਲਾ ਅਫ਼ਗਾਨਾ, ਸ਼ਹੀਦ ਹਰਚੰਦ ਸਿੰਘ ਸਲੇਮਪੁਰ, ਸ਼ਹੀਦ ਬਲਦੀਪ ਸਿੰਘ ਬੱਬਰ ਫੂਲ, ਸ਼ਹੀਦ ਮੇਹਰਬਾਨ ਸਿੰਘ ਬੱਬਰ, ਸ਼ਹੀਦ ਹਰਵਿੰਦਰ ਸਿੰਘ ਟੋਪੀ, ਸ਼ਹੀਦ ਕੁਲਵਿੰਦਰ ਸਿੰਘ ਕਿੱਡ, ਸ਼ਹੀਦ ਨਰਿੰਦਰ ਸਿੰਘ ਫ਼ਤਾਹਪੁਰ, ਸ਼ਹੀਦ ਹਰਬੰਸ ਸਿੰਘ ਧਰਦਿਓ, ਸ਼ਹੀਦ ਜਸਵਿੰਦਰ ਸਿੰਘ ਗੜ੍ਹਸ਼ੰਕਰ, ਸ਼ਹੀਦ ਮਾਸਟਰ ਸੁਖਵਿੰਦਰ ਸਿੰਘ ਦਾਬਾਂਵਾਲੀ, ਸ਼ਹੀਦ ਸੁਖਚੈਨ ਸਿੰਘ ਵਡਾਲਾ, ਸ਼ਹੀਦ ਸੁਖਦੇਵ ਸਿੰਘ ਬੰਬ, ਸ਼ਹੀਦ ਦੀਦਾਰ ਸਿੰਘ ਦਾਰੀ ਅਤੇ ਸ਼ਹੀਦ ਕੁਲਵਿੰਦਰ ਸਿੰਘ ਧਰਦਿਓ ਦੇ ਪਰਿਵਾਰਾਂ ਨੂੰ ਮਾਇਕੀ ਸਹਾਇਤਾ, ਸ਼ੀਲਡਾਂ, ਸਿਰੋਪੇ, ਲੋਈਆਂ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਤੀਜਾ) ਕਿਤਾਬਾਂ ਭੇਟ ਕੀਤੀਆਂ ਗਈਆਂ। ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਇਹ ਸਮਾਗਮ ਐਮ ਐਸ ਮੁਲਤਾਨੀ ਦੇ ਸਹਿਯੋਗ ਨਾਲ ਕੀਤਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮੰਨਾ, ਸੁਰਿੰਦਰ ਕੌਰ ਜਟਾਣਾ, ਸਤਪਾਲ ਸਿੰਘ, ਬਿਕਰਮਜੀਤ ਸਿੰਘ, ਨਿਰਮਲ ਸਿੰਘ ਸਲੇਮਪੁਰ, ਯੋਧਾ ਸਿੰਘ, ਲਖਬੀਰ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

#SYFB

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?