ਅਕਾਲ ਖਾਲਸਾ ਮਾਰਸ਼ਲ ਨੇ ਦਿਖਾਏ ਗਤਕੇ ਦੇ ਜ਼ੋਹਰ * ਵਾਇਕਾਟੋ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਟਰੱਸਟ ਹੈਮਿਲਟਨ ਦੀ ਟੀਮ ਨੇ ਦਿੱਤਾ ਸਹਿਯੋਗ
ਨਿਊਜ਼ੀਲੈਂਡ,ਥੇਮਜ਼ 28 ਦਸੰਬਰ (ਤਰਨਜੋਤ ਸਿੰਘ ਖਾਲਸਾ) ਪੰਜਾਬੀ ਭਾਈਚਾਰੇ ਵੱਲੋਂ ਵਿਦੇਸ਼ੀ ਧਰਤੀ ਤੇ ਰਹਿੰਦਿਆ ਲਗਾਤਾਰ ਆਪਣੇ ਵਿਰਸੇ ਨੂੰ ਸਾਂਭਣ ਦੇ ਯਤਨ ਜਾਰੀ ਹਨ ਇਸੇ ਲੜੀ ਤਹਿਤ ਨਿਊਜ਼ੀਲੈਂਡ ਦੇ ਸ਼ਹਿਰ ਥੇਮਜ਼ ਵਿਖੇ ਪੰਜਾਬੀ ਭਾਈਚਾਰੇ ਵੱਲੋਂ ਸਿੱਖ ਸਿਧਾਂਤ ‘ਕਿਰਤ ਕਰੋ ਨਾਮ ਜਪੋ ਵੰਡ ਛਕੋ’ ਦੀ ਥੀਮ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਪਹਿਲਾ ਧਾਰਮਿਕ ਸਮਾਗਮ ਥੇਮਜ਼ ਵਾਰ ਮੈਮੋਰੀਅਲ ਸਿਵਿਸ ਸੈਂਟਰ ਵਿਖੇ ਸਥਾਨਕ ਪੰਜਾਬੀ ਭਾਈਚਾਰੇ , ਅਕਾਲ ਖਾਲਸਾ ਮਾਰਸ਼ਲ ਆਕਲੈਂਡ ਦੀ ਗਤਕਾ ਟੀਮ ਅਤੇ ਵਾਇਕਾਟੋ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਟਰੱਸਟ ਹੈਮਿਲਟਨ ਦੇ ਸਹਿਯੋਗ ਨਾਲ ਜੈਕਾਰਿਆਂ ਦੀ ਗੂੰਜ ਹੇਠ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਕਰਵਾਇਆ ।
ਜਿਸ ਵਿੱਚ ਥੇਮਜ਼ ਦੇ ਵਸਨੀਕ ਲੋਕਾਂ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਟਰੱਸਟ ਹੈਮਿਲਟਨ ਦੇ ਬੁਲਾਰਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਰਬੰਸ ਵਾਰਨ ਅਤੇ ਸਾਹਿਬਜ਼ਾਦਿਆਂ ਵਲੋਂ ਜ਼ੁਲਮ ਦੇ ਖਿਲਾਫ ਦਿੱਤੀ ਸ਼ਹੀਦੀ ਦੀ ਗਾਥਾ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦੱਸਿਆ । ਇਸ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ ਵੱਖ ਵੱਖ ਤਰ੍ਹਾਂ ਦੇ ਪੀਜ਼ੇ , ਪਕੌੜੇ , ਫਰੂਟ ਦੇ ਲੰਗਰ ਸਥਾਨਕ ਭਾਈਚਾਰੇ ਵੱਲੋਂ ਨਿਰੰਤਰ ਚਲਦੇ ਰਹੇ। ਸਮਾਗਮ ਦੌਰਾਨ ਅਕਾਲ ਖਾਲਸਾ ਮਾਰਸ਼ਲ ਆਕਲੈਂਡ ਦੇ ਤਿਆਰ ਬਰ ਤਿਆਰ ਸਿੰਘਾਂ ਵਲੋਂ ਦਿਖਾਏ ਗਤਕੇ ਦੇ ਜ਼ੌਹਰ ਹਾਜ਼ਰੀਨ ਗੋਰਿਆਂ ਨੂੰ ਵੀ ਵਾਹ ਵਾਹ ਕਰਨ ਤੋਂ ਨਹੀਂ ਰੋਕ ਸਕੇ ਉਥੇ ਪੰਜਾਬੀ ਭਾਈਚਾਰੇ ਵੱਲੋਂ ਜੈਕਾਰਿਆਂ ਦੀਆਂ ਗੂੰਜਾਂ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ।
ਸਮੁਚੇ ਸਮਾਗਮ ਵਿੱਚ ਥੇਮਜ਼ ਤੋਂ ਪੀਜ਼ਾ ਹੱਟ ਦੇ ਗੁਰਮੀਤ ਸਿੰਘ , ਡੋਮੀਨੋਜ਼ ਪੀਜ਼ਾ ਦੇ ਤੁਸ਼ਾਰ ਅਰੋੜਾ , ਫਰੈਸ਼ੋ ਦੇ ਦਲਬੀਰ ਸਿੰਘ , ਨਾਤੀਆ ਹੋਟਲ ਦੇ ਜਗਦੇਵ ਸਿੰਘ ਜੱਗੀ , ਕੰਪਿਊਟਰ ਗੀਕਸ ਤੇ ਕੋਰੰਗਾ ਵੈਲੀ ਸਟੋਰ ਦੇ ਜਤਿੰਦਰ ਸਿੰਘ , ਪੋਲਿਨ ਸਟ੍ਰੀਟ ਸੁਪਰਏਟ , ਥੇਮਜ਼ ਟੈਕਸੀ ਦੇ ਮੋਹਨ ਸਿੰਘ , ਕੀਵੀ ਬੀਟਸ ਦੇ ਜ਼ੋਰਾਵਰ ਸਿੰਘ ਥਿਆੜਾ , ਬੀ.ਪੀ ਪੰਪ ਦੇ ਮੀਹੁਲ , ਸੁਪਰ ਪ੍ਰਾਈਜ਼ ਦੇ ਕਮਲ ਸਿੰਘ , ਜੈਲਕੋ ਡੇਅਰੀ ਦੇ ਅਬਦੁੱਲ ਫਾਹੀਮ ਤੋੰ ਇਲਾਵਾ ਰਸੋਈ ਘਰ ਵਿੱਚ ਪਰਮਜੀਤ ਸਿੰਘ , ਪ੍ਰਦੂਮਣ ਸਿੰਘ , ਕਰਨਪ੍ਰੀਤ ਸਿੰਘ , ਤਜਿੰਦਰ ਕੌਰ ਕੋਮਲ ਦਾ ਭਰਪੂਰ ਸਹਿਯੋਗ ਸਦਕਾ ਸੰਗਤਾਂ ਤੱਕ ਲੰਗਰ ਪਹੁੰਚਿਆ। ਸਮਾਗਮ ਦਾ ਮੰਚ ਸੰਚਾਲਨ ਜਰਨੈਲ ਸਿੰਘ ਰਾਹੋਂ ਅਤੇ ਜਸਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ। ਥੇਮਜ਼ ਦੇ ਪੰਜਾਬੀ ਭਾਈਚਾਰੇ ਅਤੇ ਹੋਰ ਸ਼ਹਿਰਾਂ ਤੋਂ ਆਏ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਪੋਸਟ ਹੋਸਟ ਦੇ ਜਸਕੀਰਤ ਸਿੰਘ ਕੋਮਲ ਨੇ ਪੰਜਾਬੀ ਕਮਿਊਨਿਟੀ ਦੀ ਚੜਦੀਕਲਾ ਲਈ ਹੋਰ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮਨਦੀਪ ਸਿੰਘ ਸਿਆਣ , ਸਤਵੰਤ ਸਿੰਘ , ਮਨਦੀਪ ਸਿੰਘ ,
ਗੁਰਕਰਨ ਸਿੰਘ , ਅਮਨਦੀਪ ਸਿੰਘ , ਮਾਨਵ ਸਿੰਘ , ਉਪਤੇਜ ਸਿੰਘ , ਗੁਰਫ਼ਤਿਹ ਸਿੰਘ (ਸਾਰੇ ਆਕਲੈਂਡ ), ਜਸਵਿੰਦਰ ਕੌਰ ਰਾਹੋਂ , ਸੰਦੀਪ ਸਿੰਘ ਸੰਧੂ , ਸੁਖ ਸੰਧੂ , ਲੱਕੀ , ਵੀਰਮ , ਸੰਦੀਪ ਕੌਰ ਸੰਧੂ , ਮਨੋਜ ਕੁਮਾਰ , ਸੰਦੀਪ ਕੌਰ , ਰਣਵੀਰ ਸੰਧੂ (ਸਾਰੇ ਹੈਮਿਲਟਨ) ਨੇ ਵਿਸ਼ੇਸ਼ ਤੋਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ