ਚੰਡੀਗੜ 29 ਦਸੰਬਰ ( ਮਨਬੀਰ ਸਿੰਘ ਹਰੀਕੇ ) ਮਾਲ ਵਿਭਾਗ ਬਲਾਚੌਰ ਵੱਲੋ ਆਸਰੋਂ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਦੀ ਨਿਸ਼ਾਨਦੇਹੀ ਕਰ ਦਿੱਤੀ ਹੈ। ਵੱਖ-ਵੱਖ ਜਥੇਬੰਦੀਆਂ ਇਸ ਥਾਂ ਲਈ ਮੋਰਚਾ ਲੈ ਕੇ ਬੈਠੀਆਂ ਸੀ। ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਲਈ ਸੁਰੱਖਿਅਤ ਕੀਤੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਲਈ 6 ਦਸੰਬਰ ਤੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਸੀ।
ਸੰਘਰਸ਼ ਦੀ ਸ਼ੁਰੂਆਤ ਕਰਨ ਵਾਲੇ ਬਜ਼ੁਰਗ ਰਾਜਿੰਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਮਾਲ ਮਹਿਕਮੇ ਨੇ ਡਿਜੀਟਲ ਤਰੀਕੇ ਨਾਲ ਨਿਸ਼ਾਨਦੇਹੀ ਕਰ ਕੇ ਦੱਸੀਆਂ ਨਿਸ਼ਾਨੀਆਂ ਤੇ ਕੇਸਰੀ ਝੰਡੇ ਗੱਡ ਕੇ ਨਿਸ਼ਾਨਦੇਹੀ ਦੀਆਂ ਹੱਦਾਂ ਕਾਇਮ ਕਰਵਾਈਆਂ।
ਨਿਸ਼ਾਨਦੇਹੀ ਕਰਨ ਆਏ ਕਾਨੂੰਨਗੋ ਸੁਰਜੀਤ ਪਾਲ ਤੇ ਪਟਵਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਲਈ ਸੁਰੱਖਿਅਤ ਕੀਤੀ 63 ਕਨਾਲ 2 ਮਰਲੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਹੱਦਾਂ ਕਾਇਮ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ।
Author: Gurbhej Singh Anandpuri
ਮੁੱਖ ਸੰਪਾਦਕ