ਪੰਜਾਬ ਵਿੱਚ ਮਾਨ ਸਰਕਾਰ ਦਾ ਨਹੀਂ ਸਗੋਂ ਗੁੰਡਾ ਰਾਜ ਹੈ:-ਗਿਆਨੀ ਮਨਜੀਤ ਸਿੰਘ ਭੀਣ
ਰੋਮ 4 ਜਨਵਰੀ ( ਕੈਂਥ ) ਜਦੋਂ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆਈ ਤਾਂ ਉਹਨਾਂ ਲੋਕਾਂ ਨੂੰ ਲੱਗਦਾ ਸੀ ਜਿਹਨਾਂ ਬਹੁਤ ਹੀ ਉਤਸ਼ਾਹ ਨਾਲ ਭਗਵੰਤ ਮਾਨ ਨੂੰ ਵੋਟਾਂ ਪਾਕੇ ਕਾਮਯਾਬ ਕੀਤਾ।ਉਹਨਾਂ ਨੂੰ ਆਸ ਸੀ ਕਿ ਸਰਕਾਰ ਹੁਣ ਪੰਜਾਬ ਵਿੱਚ ਅਮਨ ਬਹਾਲ ਕਰਕੇ ਪੰਜਾਬ ਨੂੰ ਭਾਰਤ ਦਾ ਇੱਕ ਨੰਬਰ ਸੂਬਾ ਬਣਾਏਗੀ ਪਰ ਅਫ਼ਸੋਸ ਇਸ ਸਰਕਾਰ ਦੇ ਆਉਣ ਨਾਲ ਪੰਜਾਬ ਦੀ ਅਮਨ ਸ਼ਾਤੀ ਭੰਗ ਹੋਈ ਹੈੈ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਹੈ।ਹਰ ਪਾਸੇ ਗੁੰਡਾ ਤੇ ਜੰਗਲ ਰਾਜ ਹੈ ਜਿਸ ਦੀ ਤਾਜ਼ਾ ਮਿਸਾਲ ਹੁਸਿ਼ਆਰਪੁਰ ਦੇ ਪਿੰਡ ਡਡਿਆਣਾ ਵਿਖੇ ਉਂਦੋ ਦੇਖਣ ਨੂੰ ਮਿਲੀ ਜਦੋਂ ਪਿੰਡ ਦੇ ਮੌਜੂਦਾ ਨੌਜਵਾਨ ਸਰਪੰਚ ਸੰਦੀਪ ਕੁਮਾਰ ਚੀਨਾ ਨੂੰ ਮੋਟਰਸਾਇਕਲ ਸਵਾਰਾਂ ਨੇ ਹੱਥ ਮਿਲਾਉਣ ਤੋਂ ਬਆਦ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ।ਇਸ ਮੰਦਭਾਗੀ ਘਟਨਾ ਉਪੱਰ ਤਿੱਖਾ ਪ੍ਰਤੀਕਰਮ ਕਰਦਿਆਂ ਇਟਲੀ ਦੇ ਨੌਜਵਾਨ ਸਮਾਜ ਸੇਵੀ ਆਗੂ ਗਿਆਨੀ ਮਨਜੀਤ ਸਿੰਘ ਭੀਣ ਨੇ “ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ “ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਦੁੱਖ ਸਾਂਝੈ ਕਰਦਿਆਂ ਕਿਹਾ ਕਿ ਗਰੀਬ ਲੋਕਾਂ ਦੀ ਪੰਜਾਬ ਵਿੱਚ ਕੋਈ ਨਾ ਸਰਕਾਰ ਹੈ ਅਤੇ ਨਾਂਹੀ ਕੋਈ ਸੁਣਾਈ ਇਹ ਲੋਕ ਪੰਜਾਬ ਵਿੱਚ ਸੁੱਰਖਿਅਤ ਨਹੀਂ ਜਿਸ ਦਾ ਦਿਲ ਕਰਦਾ ਇਹਨਾਂ ਨੂੰ ਦਿਨ -ਦਿਹਾੜੇ ਮਾਰ ਦਿੰਦਾ ਤੇ ਪੁਲਸ ਪ੍ਰਸ਼ਾਸ਼ਨ ਮੂਕ ਦਰਸਕ ਬਣ ਦੇਖ ਦੀ ਰਹਿ ਜਾਂਦੀ ਹੈ।ਨੌਜਵਾਨ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਕੁਝ ਅਗਿਆਤ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ ਮਾਨ ਸਰਕਾਰ ਦੀ ਨਲਾਇਕੀ ਦਾ ਜਿਉਂਦਾ ਜਾਗਦਾ ਸਬੂਤ ਹੈ।ਪੰਜਾਬ ਵਿੱਚ ਅਣਗਿਣਤ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਜਿਹਨਾਂ ਵਿੱਚ ਸਧਾਰਨ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ।ਮਾਨ ਦੇ ਗੁੰਡਾ ਰਾਜ ਵਿੱਚ ਚਿੱਟੇ ਦਿਨ ਲੋਕਾਂ ਦੇ ਕਤਲ ਹੋਈ ਜਾ ਰਹੇ ਹਨ ਪਰ ਅਫ਼ਸੋਸ ਮਾਨ ਸਰਕਾਰ ਕੁੰਭ ਕਰਨੀਂ ਨੀਂਦ ਸੁੱਤੀ ਪਈ ਹੈ।ਹੋਰ ਤਾਂ ਹੋਰ ਪੰਜਾਬ ਦੀ ਮਾਨ ਸਰਕਾਰ ਦੇ ਰਾਜ ਵਿੱਚ ਤਾਂ ਪੁਲਸ ਕਰਮਚਾਰੀ ਵੀ ਸੁਰੱਖਿਅਤ ਨਹੀਂ ਜਲੰਧਰ ਵਿਖੇ ਡੀ ਐਸ ਪੀ ਨੂੰ ਉਸ ਦੇ ਪਿਸਤੋਲ ਨਾਲ ਹੀ ਮੌੱਤ ਦੇ ਘਾਟ ਉਤਾਰ ਦਿੱਤਾ ।ਪੰਜਾਬ ਵਿੱਚ ਕੋਈ ਦਿਨ ਅਜਿਹਾ ਨਹੀਂ ਆਉਂਦਾ ਜਦੋਂ ਕੋਈ ਵਾਰਦਾਤ ਨਾ ਹੋਈ ਹੋਵੇ।ਪੰਜਾਬ ਦੇ ਮੌਜੂਦਾ ਹਾਲਤਾਂ ਤੋਂ ਐਨ,ਆਰ,ਆਈ ਭਰਾ ਵੀ ਡਰੇ ਹੋਏ ਹਨ ਜਿਸ ਕਾਰਨ ਉਹਨਾਂ ਨੂੰ ਪੰਜਾਬ ਆਉਣ ਤੋਂ ਡਰ ਲੱਗ ਰਿਹਾ ਹੈ ਕਿਉਂ ਕਿ ਕਈ ਵਾਰਦਾਤਾਂ ਅਜਿਹੀਆਂ ਵੀ ਬੀਤੇ ਦਿਨੀਂ ਹੋ ਚੁੱਕੀਆਂ ਜਿਹਨਾਂ ਵਿੱਚ ਪ੍ਰਦੇਸ਼ ਤੋਂ ਆਉਣ ਵਾਲੇ ਕਈ ਪ੍ਰਵਾਸੀਆਂ ਦਾ ਬਹੁਤ ਰਹਿਮੀ ਨਾਲ ਕਤਲ ਹੋ ਚੁੱਕਿਆ ਹੈ।ਜੇਕਰ ਜਲਦ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਨਤੀਜੇ ਘਾਤਕ ਸਿੱਧ ਹੋ ਸਕਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ