Home » ਕਰੀਅਰ » ਸਿੱਖਿਆ » ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਕਮੇਟੀ)ਸ੍ਰੀ ਅੰਮ੍ਰਿਤਸਰ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ ਧਰਮ ਪ੍ਰਚਾਰ ਲਈ ਯੂਰਪ ਵਿੱਚ।

ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਕਮੇਟੀ)ਸ੍ਰੀ ਅੰਮ੍ਰਿਤਸਰ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ ਧਰਮ ਪ੍ਰਚਾਰ ਲਈ ਯੂਰਪ ਵਿੱਚ।

312

ਲਾਇਪਸ਼ਿਗ / ਜਰਮਨੀ 30  ਜਨਵਰੀ  ( ਗੁਰਨਿਸ਼ਾਨ ਸਿੰਘ ਪੱਟੀ ) ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਹਰ ਵਿਅਕਤੀ ਜਾਂ ਸੰਸਥਾ ਵਲੋਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ। ਇਸ ਭਾਵਨਾ ਨਾਲ ਸਮੂਹ ਪ੍ਰਬੰਧਕ ਸਾਹਿਬਾਨ ਦੇ ਸਹਿਯੋਗ ਨਾਲ ਯੂਰਪ ਦੇ ਵਿਸ਼ੇਸ਼ ਧਰਮ ਪ੍ਰਚਾਰ ਦੌਰਾ ਤੇ ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਗੁ. ਪ੍ਰ.ਕਮੇਟੀ) ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ 1 ਫਰਵਰੀ ਤੋੰ 28 ਫਰਵਰੀ ਤੱਕ ਜਰਮਨੀ ਪਹੁੰਚ ਰਹੇ ਹਨ। ਉਨ੍ਹਾ ਨੂੰ ਜੀ ਆਇਆ ਆਖਦੇ ਹੋਏ ਸ.ਬਲਦੇਵ ਸਿੰਘ ਬਾਜਵਾ ਪ੍ਰਧਾਨ ਅਤੇ ਭਾਈ ਰਵਿੰਦਰ ਸਿੰਘ ਆਲਮਗੀਰ ਨੇ ਦੱਸਿਆ ਕੇ ਭਾਈ ਸਾਹਿਬ 4 ਫਰਵਰੀ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਉਫਨਬਾਗ ( ਫਰੈਕਫੋਰਟ )ਜਰਮਨੀ, 11 ਫਰਵਰੀ ਨੂੰ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ), 17- 18 ਫਰਵਰੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ( ਬਰੇਸ਼ੀਆ ) ਇਟਲੀ ਅਤੇ 25 ਫਰਵਰੀ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਜਰਮਨੀ ਵਿਖੇ ਸਾਧ ਸੰਗਤ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਉਣਗੇ। ਆਪ ਸਭ ਨੂੰ ਬੇਨਤੀ ਹੈ ਆਓ ਇੰਨਾ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰੀਏ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?