ਪੰਜਾਬੀ ਸਿਨੇਮੇ ‘ਚ ਹਰ ਸਾਲ ਨਵੇਂ ਵਿਸ਼ੇ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਜੋ ਦਰਸ਼ਕਾਂਨੂੰ ਚੰਗਾ ਮਨੋਰੰਜਨ ਦਿੱਤਾ ਜਾ ਸਕੇ। 2022 ‘ਚ ਰਿਲੀਜ਼ ਹੋਈ ਅਮਰ ਹੁੰਦਲ ਵੱਲੋਂਡਾਇਰੈਕਟ ਕੀਤੀ ਫ਼ਿਲਮ ‘ਵਾਰਨਿੰਗ’ ਆਮ ਪੰਜਾਬੀ ਫ਼ਿਲਮਾਂ ਵਿਚਕਾਰ ਇੱਕਮੀਲ–ਪੱਥਰ ਸਾਬਤ ਹੋਈ ਸੀ। ਇਸ ਫ਼ਿਲਮ ਨੇ ਅੱਗੇ ਆਉਣ ਵਾਲੀਆਂ ਫ਼ਿਲਮਾਂ ਦਾਰੂਪਮਾਨ ਹੀ ਬਦਲ ਦਿੱਤਾ। ਐਕਸ਼ਨ ਫ਼ਿਲਮਾਂ ਵਿਚਲੀ ਲੜਾਈ ਦੀ ਕੋਰਿਓਗ੍ਰਾਫ਼ੀ ਅਤੇਪਾਤਰਾਂ ਨੂੰ ਦਿਲਚਸਪ ਬਣਾਉਣ ਵੱਲ ਵੱਧ ਧਿਆਨ ਦਿੱਤਾ ਗਿਆ। 2022 ਦੀ ਫ਼ਿਲਮ‘ਵਾਰਨਿੰਗ’ ‘ਪ੍ਰਿੰਸ ਕੰਵਲਜੀਤ’ ਵੱਲੋਂ ਨਿਭਾਏ ਕਿਰਦਾਰ ‘ਪੰਮੇ’ ਦੇ ਆਲੇ–ਦੁਆਲੇਘੁੰਮਦੀ ਹੈ। ਜ਼ਿੰਦਗੀ ਵਿਚ ਕੀਤੀ ਮੇਹਨਤ ਉਸਨੂੰ ਪੰਜਾਬ ਵਰਗੇ ਸੂਬੇ ਵਿਚ ਇੱਕ ਨੌਕਰੀਨਹੀਂ ਦਵਾ ਸਕੀ। ਆਪਣੇ ਅੰਦਰ ਉਬਲ ਰਹੇ ਖੂਨ ਨੂੰ ਉਹ ਪੰਜਾਬ ਵਿਚਲੇ ਨਸ਼ਾ–ਤਸਕਰਾਂਦੀ ਦੁਨੀਆਂ ਵਿੱਚ ਜਾ ਕੇ ਠੰਡਾ ਕਰਦਾ ਹੈ। ਪਰ ਉਸਦੀ ਕਿਸਮਤ ਨੂੰ ਉਦੋਂ ਧੱਕਾ ਲੱਗਦਾ ਹੈਜਦ ਉਸਨੂੰ ਆਪਣੇ ਬਾਬੂ ਤੋਂ ਹੀ ਧੋਖਾ ਮਿਲਦਾ ਹੈ। ‘ਛਿੰਦੇ’ ਅਤੇ ‘ਗੇਜੇ’ ਵਰਗੇਖੱਤਰਨਾਕ ਕਿਰਦਾਰਾਂ ਨਾਲ ਪੰਗਾ ਉਸਨੂੰ ਅਖ਼ੀਰ ਜੇਲ ਦੀ ਹਵਾ ਖਵਾਉਂਦਾ ਹੈ।
ਸਿਨੇਮੇ ਦੇਦ੍ਰਿਸ਼ਟੀਕੋਣ ਤੋਂ ਇਹ ਪੰਜਾਬੀ ਫ਼ਿਲਮ ਬਹੁਤ ਵੱਡਾ ਕਦਮ ਸਾਬਤ ਹੁੰਦੀ ਹੈ। ਗਿੱਪੀਗਰੇਵਾਲ ਵੱਲੋਂ ਲਿਖੀ ਇਸ ਫ਼ਿਲਮ ਦਾ ਨਜ਼ਰਿਆ ਅਮਰ ਹੁੰਦਲ ਨੇ ਬਾਖ਼ੂਬੀ ਸਮਝਿਆਅਤੇ ਆਪਣੀ ਸ਼ਾਨਦਾਰ ਨਿਰਦੇਸ਼ਨੀ ਨਾਲ ਰਹੱਸਮਈ ਟਵੀਸ਼ਟਾਂ ਨਾਲ ਭਰੀ ਇੱਕਮਨੋਰੰਜਕ ਫ਼ਿਲਮ ਦਾ ਨਿਰਮਾਣ ਕੀਤਾ। ਫ਼ਿਲਮ ਵਿਚ ਵਰਤੀ ਗਈ ਆਮ ਜਿਹੀ ਭੱਦੀਸ਼ਬਦਾਵਲੀ ਜ਼ੁਲਮ ਦੀ ਦੁਨੀਆਂ ਵਿਚ ਪਚਰਦੇ ਕਿਰਦਾਰਾਂ ਦੇ ਅਨੋਕੂਲ ਜਾਪਦੀ ਹੈ।‘ਪ੍ਰਿੰਸ ਕੰਵਲਜੀਤ’ ਦੀ ‘ਪੰਮੇ’ ਦੇ ਕਿਰਦਾਰ ਵਿੱਚ ਅਦਾਕਾਰੀ ਉਸਨੂੰ ਪੰਜਾਬੀ ਦਰਸ਼ਕਾਂ ਦੇਚਹੇਤੇ ਕਲਾਕਾਰਾਂ ਵਿਚੋਂ ਇੱਕ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ‘ਧੀਰਜ ਕੁਮਾਰ’ ਦਾਕਿਰਦਾਰ ‘ਛਿੰਦਾ’ ਆਪਣੇ ਵੱਲੋਂ ਦਰਸਾਈ ਗਈ ਬਦਲੇ ਦੀ ਕਾਹਲ ਕਰਕੇ ਹੋਰ ਵੀਦਿਲਚਸਪ ਲੱਗਦਾ ਹੈ। ਧੀਰਜ ਕੁਮਾਰ ਦੀ ਢੁੱਕਵੀਂ ਡਾਇਲਾਗ ਡਿਲੀਵਰੀ ਤਾਂ ਚੰਗੀ ਹੈਹੀ, ਪਰੰਤੂ ਉਸਦਾ ਕਿਰਦਾਰ ਆਪਣੀਆਂ ਅੱਖਾਂ ਨਾਲ ਵੀ ਬੋਲਦਾ ਜਾਪਦਾ ਹੈ। ਇਹੀਇਸ ਫ਼ਿਲਮ ਦੀ ਖਾਸੀਅਤ ਸੀ, ਇਸਦੀ ਵੱਖਰੀ ਚਰਿੱਤਰ ਲੇਖਣੀ। ਫ਼ਿਲਮ ਦੇ ਅਖ਼ੀਰ ਤੇ‘ਗਿੱਪੀ ਗਰੇਵਾਲ’ ਦਾ ਕਿਰਦਾਰ ‘ਗੇਜਾ’ ਆਉਂਦਾ ਹੈ ਅਤੇ ਬਿਨਾਂ ਕੋਈ ਡਾਇਲਾਗ ਬੋਲੇਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਹੈ। ਫ਼ਿਲਮ ਉੱਤੇ ਕੀਤੀ ਮਿਹਨਤ ਇਸਦੇ ਹਰ ਇੱਕ ਫਰੇਮਵਿੱਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ਨਾਲ ਪਹਿਲੀ ਵਾਰ ਪੰਜਾਬੀ ਸਿਨੇਮੇ ਵਿਚਸਾਈਕੋਪੈਥ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ। ਅਗਲੇ ਮਹੀਨੇ 2 ਫਰਵਰੀ ਨੂੰ ਆ ਰਿਹਾਇਸ ਫ਼ਿਲਮ ਦਾ ਅੱਗਲਾ ਭਾਗ ‘ਵਾਰਨਿੰਗ-2’ ਡਾਇਰੈਕਟਰ ‘ਅਮਰ ਹੁੰਦਲ’ ਦੇਹਿਸਾਬ ਨਾਲ ਇੱਕ ਅਜਿਹਾ ਐਕਸ਼ਨ ਨਾਲ ਭਰਪੂਰ ਮਨੋਰੰਜਨ ਹੋਵੇਗਾ ਜੋ ਪੰਜਾਬੀਦਰਸ਼ਕਾਂ ਨੇ ਕਦੇ ਵੀ ਨਹੀਂ ਵੇਖਿਆ ਹੋਵੇਗਾ। ਉਹ ਇਸ ਫ਼ਿਲਮ ਦੀ ਹਾਲੀਵੁੱਡ ਦੇਐਕਸ਼ਨ ਨਾਲ ਤੁਲਨਾ ਕਰ ਸਕਦੇ ਹਨ। ਪਹਿਲੇ ਭਾਗ ਨਾਲੋਂ ਇਸ ਫ਼ਿਲਮ ਵਿਚਕਿਰਦਾਰਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ, ਹਰ ਇੱਕ ਕਿਰਦਾਰ ਇੱਕ ਦੂਜੇ ਜੀ ਜਾਨਮਗਰ ਪਿਆ ਹੈ। ਫ਼ਿਲਮ ਦਾ ਮੈਨ ਥੀਮ ‘ਬਦਲੇ’ ਤੇ ਅਧਾਰਿਤ ਹੈ। ਖੈਰ ਇਹ ਤਾਂ 2 ਫਰਵਰੀ ਨੂੰ ਹੀ ਪਤਾ ਲੱਗੇਗਾ ਕਿ ਖੂਨ ਦੀ ਚੱਲ ਰਹੀ ਇਸ ਚੱਕੀ ਵਿਚ ਕੌਣ–ਕੌਣ ਪਿਸਦਾਹੈ ।
ਗਿੱਪੀ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਭਾਨਾ ਐੱਲ. ਏ., ਵਿਨੋਦ ਅਸਵਾਲ ਤੇ ਸਾਹਿਲ ਸ਼ਰਮਾ ਵਲੋਂ ਪ੍ਰੋਡਿਊਸ ਇਸ ਫਿਲਮ ਚ ਗਿੱਪੀ ਗਰੇਵਾਲ ਤੋਂਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਧੀਰਜ ਕੁਮਾਰ, ਜੱਗੀਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਦੀਦਾਰ ਗਿੱਲ, ਪ੍ਰਦੀਪ ਚੀਮਾ, ਅਮਰ ਹੁੰਦਲ, ਰਾਜ ਝਿੰਜਰ, ਬਲਜਿੰਦਰ ਕੌਰ,ਹਰਿੰਦਰ ਭੁੱਲਰ, ਜੱਸੀ ਲੋਂਗੋਵਾਲੀਆ,ਰਘਵੀਰ ਬੋਲੀ ਅਤੇਅਮਨ ਕੋਤਿਸ਼ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।ਇਹ ਫ਼ਿਲਮ ਹੰਬਲਮੋਸ਼ਨ ਪਿਕਚਰਜ਼, ਸਾਰੇਗਾਮਾ ਇੰਡੀਆ ਤੇ ਯੂਡਲੀ ਫ਼ਿਲਮਜ਼ ਵਲੋਂ ਸਹਿ–ਨਿਰਮਿਤ ਹੈ।ਜਿਸ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ‘ ਦੇ ਮੁਨੀਸ਼ ਸਾਹਨੀ ਹਨ।
ਜਿੰਦ ਜਵੰਦਾ
946328000
Author: Gurbhej Singh Anandpuri
ਮੁੱਖ ਸੰਪਾਦਕ