ਕਰਤਾਰਪੁਰ 2 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਐਲਾਨੇ ਗਏ 10+2 (ਆਰਟਸ, ਕਾਮਰਸ ਤੇ ਸਾਇੰਸ) ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਜਿਸ ਵਿਚ 10+2 ਕਾਮਰਸ ਵਿਚੋਂ ਦੀਆ ਨੇ 94.2 ਫੀਸਦੀ, ਨਵਦੀਪ ਕੌਰ ਨੇ 93.4 ਫੀਸਦੀ, ਸੁਖਦੀਪ ਸਿੰਘ ਨੇ 92.6 ਫੀਸਦੀ, 10+2 ਆਰਟਸ ਵਿਚੋਂ ਕਿਰਨਵੀਰ ਕੌਰ ਨੇ 94.2 ਫੀਸਦੀ ਸੋਹਬਤ ਭੱਟੀ ਨੇ 87 ਫੀਸਦੀ ਅਤੇ ਕਿਰਨਦੀਪ ਕੌਰ ਨੇ 83.8 ਫੀਸਦੀ ਅੰਕ, 10+2 ਸਾਇੰਸ ਵਿਚੋਂ ਕਿਰਨਪ੍ਰੀਤ ਕੌਰ ਨੇ 93.6 ਫੀਸਦੀ ਬਬੀਤਾ ਨੇ 92.8 ਫੀਸਦੀਅਤੇ ਦੀਪਿਕਾ ਨੇ 92.2 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥੀਆਂ ਦੀ ਇਸ ਮਾਣਯੋਗ ਪ੍ਰਾਪਤੀ ‘ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ 10+2 ਦੇ ਨਤੀਜੇ 100 ਫੀਸਦੀ ਰਹਿਣ ‘ਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਕਾਲਜ ਦੇ ਪ੍ਰਿੰਸੀਪਲ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10+1 ਅਤੇ 10+2 ਦੇ ਸੈਸ਼ਨ 2021-22 ਲਈ ਦਾਖਲੇ ਸ਼ੁਰੂ ਹਨ ਤੇ ਵਿਦਿਆਰਥੀ ਉਤਸ਼ਾਹ ਨਾਲ ਇਸ ਸੰਸਥਾ ਵਿਚ ਦਾਖਲਾ ਲੈ ਰਹੇ ਹਨ। ਇਸ ਮੌਕੇ ਡਾ. ਅਮਨਦੀਪ ਹੀਰਾ, ਡਾ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਡਾ. ਕਮਲਜੀਤ ਸਿੰਘ, ਪ੍ਰੋ. ਸੋਨੀਆ, ਪ੍ਰੋ. ਜਗਦੀਪ ਕੌਰ, ਪ੍ਰੋ. ਪ੍ਰਭਦੀਪ ਕੌਰ, ਪ੍ਰੋ. ਸਿਮਰਤਪ੍ਰੀਤ ਕੌਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ