ਪੁਲਿਸ ਨੇ 7 ਸਪਲੈਂਡਰ ਮੋਟਰ ਸਾਈਕਲ ਕੀਤੇ ਬਰਾਮਦ
ਕਰਤਾਰਪੁਰ 2 ਅਗਸਤ (ਭੁਪਿੰਦਰ ਸਿੰਘ ਮਾਹੀ): ਆਏ ਦਿਨ ਮੋਟਰ ਸਾਈਕਲ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਦੀ ਆਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪ੍ਰੋਬੇਸ਼ਨਲ ਥਾਣਾ ਮੁਖੀ ਕਰਤਾਰਪੁਰ ਦੀ ਪੁਲਿਸ ਟੀਮ ਵੱਲੋਂ 2 ਨੌਜਵਾਨਾਂ ਨੂੰ ਚੋਰੀ ਦੇ 7 ਮੋਟਰ ਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸੇ ਮੁਖਬਰ ਦੀ ਇਤਲਾਹ ਦੇ ਦੋ ਨੌਜਵਾਨ ਦਵਿੰਦਰ ਸਿੰਘ (22 ਸਾਲ) ਉਰਫ ਗੋਲੂ ਪੁੱਤਰ ਕਰਮ ਸਿੰਘ ਵਾਸੀ ਮਨਸੂਰਵਾਲ ਥਾਣਾ ਢਿਲਵਾਂ (ਕਪੂਰਥਲਾ) ਤੇ ਕਰਨਵੀਰ ਸਿੰਘ (22 ਸਾਲ) ਉਰਫ ਕਰਨ ਪੁੱਤਰ ਜਸਪਾਲ ਵਾਸੀ ਪੱਤੀ ਰਾਮੂਕੀ, ਢਿਲਵਾਂ (ਕਪੂਰਥਲਾ) ਮੋਟਰ ਸਾਈਕਲ ਚੋਰੀ ਕਰਕੇ ਉਹਨਾਂ ਦੀਆਂ ਨੰਬਰ ਪਲੇਟਾਂ ਬਦਲ ਕੇ ਵੇਚਣ ਦੇ ਆਦੀ ਹਨ। ਜੋ ਕਿ ਜੀ ਟੀ ਰੋਡ ਕਰਤਾਰਪੁਰ ਤੋਂ ਦਿਆਲਪੁਰ ਦੇ ਰਸਤੇ ਵਿੱਚ ਪਵਰ ਗਰਿੱਡ ਕੋਲ ਚੋਰੀ ਕੀਤੇ ਮੋਟਰ ਸਾਈਕਲਾਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਖੜੇ ਹਨ ਤੇ ਜੇਕਰ ਉਹਨਾਂ ਨੂੰ ਇਸ ਸਮੇਂ ਰੇਡ ਕਰੋ ਤਾਂ ਉਹਨਾਂ ਨੂੰ ਮੋਟਰ ਸਾਈਕਲਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ ਜਿਸਤੇ ਕਾਰਵਾਈ ਕਰਦਿਆਂ ਮੁਖਬਰ ਵੱਲੋਂ ਦੱਸੀ ਗਈ ਜਗਾ ਤੇ ਰੇਡ ਕਰਕੇ ਉਕਤ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਹਨਾਂ ਦੀ ਨਿਸ਼ਾਨਦੇਹੀ ਤੇ 7 ਹੀਰੋ ਹਾਂਡਾ ਮੋਟਰ ਸਾਈਕਲ ਬਿਨਾਂ ਨੰਬਰਾਂ ਤੋਂ ਬਰਾਮਦ ਕੀਤੇ ਗਏ। ਇਸ ਸਬੰਧੀ ਦੋਨੋਂ ਨੌਜਵਾਨਾਂ ਤੇ ਮੁਕੱਦਮਾ ਨੰਬਰ 126/ 01-08-21 ਅਧੀਨ ਧਾਰਾ 420, 379, 482 ਵਾਧਾ ਜੁਰਮ 411 ਆਈ ਪੀ ਸੀ ਥਾਣਾ ਕਰਤਾਰਪੁਰ ਵਿਖੇ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਦਵਿੰਦਰ ਸਿੰਘ ਤੇ ਪਹਿਲਾਂ ਵੀ 4 ਮੁਕੱਦਮੇ ਚੋਰੀ ਦੇ 1 ਐਨ ਡੀ ਪੀ ਸੀ ਅਤੇ ਕਰਨਵੀਰ ਤੇ 2 ਮੁਕੱਦਮੇ ਐਨ ਡੀ ਪੀ ਸੀ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ਼ ਹਨ। ਪੁਲਿਸ ਵੱਲੋਂ ਇਹਨਾਂ ਤੋਂ ਹੋਰ ਵਾਰਦਾਤਾਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ