Home » ਸੱਭਿਆਚਾਰ » ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਨਿਰਦੇਸ਼ਕ ਮਨਜੀਤ ਸਿੰਘ ਟੋਨੀ

ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਨਿਰਦੇਸ਼ਕ ਮਨਜੀਤ ਸਿੰਘ ਟੋਨੀ

98

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸਿੱਦਤ ਨਾਲ ਜੁੜਿਆ ਲੇਖਕਨਿਰਦੇਸ਼ਕ ਹੈ ਜਿਸਨੇ ਆਪਣੀਆ ਮੁੱਢਲੀਆ ਫ਼ਿਲਮਾਂਕੁੜਮਾਈਆਂ, ਵਿਚ ਬੋਲੂਗਾਤੇਰੇ, ਤੂੰ ਮੇਰਾ ਕੀ ਲੱਗਦਾ ਝੱਲੇ ਪੈ ਗਏ ਪੱਲੇ, ਤੇਜੱਟਸ ਲੈਂਡ  ਆਦਿ ਨਾਲਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕੀਤਾ। ਪੰਜਾਬੀ ਸਿਨਮੇ ਦੇ ਹਰਫਨਮੌਲਾ ਕਲਾਕਾਰਗੁਰਮੀਤ ਸਾਜਨ ਉਸਦਾ ਪੱਗਵਟ ਯਾਰ ਹੈ ਜਿਸਦੀ ਬਦੌਲਤ ਟੋਨੀ ਦੀ ਕਲਾ ਨਿਖਾਰ ਆਇਆ। ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆ ਫ਼ਿਲਮਾਂ ਵੱਲਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂਫ਼ਿਲਮਵੇਖੀ ਜਾ  ਛੇੜੀ ਨਾ  ਲੈ ਕੇ ਰਿਹਾ ਹੈ।ਜਿਸ ਬਾਰੇ ਮਨਜੀਤ ਸਿੰਘ ਟੋਨੀਨੇ ਦੱਸਿਆ ਕਿ ਇਹ ਫ਼ਿਲਮ ਨਿਰੋਲ ਪਰਿਵਾਰਕ ਕਾਮੇਡੀ ਹੈ ਜਿਸ ਵਿਚ ਰਿਸ਼ਤਿਆਂਦੀ ਤਿਲਕਣਬਾਜ਼ੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।ਪਿੰਡਾਂ ਦੇ ਮਾਹੌਲ ਨਾਲ ਜੁੜੀਪਰਿਵਾਰਕ ਰਿਸ਼ਤਿਆ ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ ਤੇ ਗੁਰਮੀਤਸਾਜਨ ਦੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾਹਸਾ ਲੋਟਪੋਟ ਕਰਦੀ ਹੈ।

ਕਰਮਜੀਤਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂਦਾ ਦਿਲ ਜਿੱਤਦਾ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾਸਬੂਤ ਦਿੰਦਾ ਹੈ। ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ਇਕ ਹਾਸਰਸ ਪੈਦਾਕਰਨ ਵਾਲਾ ਪਾਤਰ ਨਿਭਾਉਂਦਾ ਰਿਹਾ ਹੈ।ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇਬੈਨਰ ਹੇਠ ਬਣੀ ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾਕਲਾਂ (ਯੂ ਕੇ) ਦੀ ਇਸ ਫ਼ਿਲਮ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲਨੇ ਅਹਿਮ ਕਿਰਦਾਰ ਨਿਭਾਏ ਹਨ।ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਿਨਮੇ ਦੇਨਾਮੀਂ ਤੇ ਥੀਏਟਰ ਦੇ ਉਭਰਦੇ ਕਲਾਕਾਰਾਂ ਨੂੰ ਪਰਦੇਤੇ ਲਿਆਂਦਾ ਹੈ। ਪੰਜਾਬੀਫ਼ਿਲਮਾਂ ਦੇ ਮਾਰਗਤੇ ਸਹਿਜੇ ਕਦਮ ਚੱਲਣ ਵਾਲੇ ਨਿਰਦੇਸ਼ਕ ਮਨਜੀਤ ਸਿੰਘ ਟੋਨੀਭਵਿੱਖ ਵਿਚ ਵੀ ਕਈ ਵੱਡੀਆ ਫ਼ਿਲਮਾਂ ਨਾਲ ਸਰਗਰਮ ਰਹੇਗਾ।23 ਫਰਵਰੀ ਨੂੰਵਾਈਟ ਹਿੱਲ ਵਲੋਂ ਵੱਡੇ ਪੱਧਰਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ ਕੇਵਿਚਕੇ-2’ ਵਲੋਂ ਅਤੇ ਕਾਨੇਡਾ ਵਿਚਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂਰਿਲੀਜ ਕੀਤਾ ਜਾਵੇਗਾ।

                                     

ਜਿੰਦ ਜਵੰਦਾ 9463828000

 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?