ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਫਰਵਰੀ, 2024 ( ਬਲਦੇਵ ਸਿੰਘ ਭੋਲੇਕੇ ) ਭਾਰਤੀ ਹਵਾਈ ਫੌਜ ਵਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਹਵਾਈ ) (Agniveer Vayu) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰ ਹਵਾਈ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 11 ਫਰਵਰੀ 2024 ਨੂੰ 23.00 (ਰਾਤ 11:00 ਵਜੇ) ਤੱਕ ਆਨ-ਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਹਵਾਈ ਦੀ ਚਾਰ ਸਾਲਾਂ ਲਈ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ https://agnipath-vayu.cdac.in ਵੈਬਸਾਈਟ ਤੇ ਲਾਗ ਇੰਨ ਕਰ ਸਕਦੇ ਹਨ।ਏਅਰ ਫੋਰਸ ਅਗਨੀਵੀਰ ਹਵਾਈ (Agniveer Vayu) ਐਪਲੀਕੇਸ਼ਨ ਫਾਰਮ ਫਾਰ ਵਾਯੂ ਇੰਨਟੇਕ 1/2025 ਤੇ ਕਲਿੱਕ ਕਰਨ ਅਤੇ ਆਪਣਾ ਅਕਾਊਂਟ (ਈਮੇਲ ਆਈਡੀ. ਅਤੇ ਪਾਸਵਰਡ ਨਾਲ) ਬਣਾ ਕੇ ਰਜਿਸਟਰ ਕਰਨ। ਇਸ ਤੋਂ ਬਾਅਦ ਫਾਰਮ ਭਰ ਕੇ ਲੋਂੜੀਦੇ ਦਸਤਾਵੇਜ ਜਿਵੇਂ ਕਿ ਪੜ੍ਹਾਈ ਦੇ ਸਰਟੀਫਿਕੇਟ ਅਧਾਰ ਕਾਰਡ ਆਦਿ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਬਾਅਦ ਵਿੱਚ ਆਨ ਲਾਈਨ ਪੇਮੈਂਟ ਮੈਥਡ ਰਾਹੀਂ ਐਪਲੀਕੇਸ਼ਨ ਫੀਸ ਜਮ੍ਹਾਂ ਕਰਵਾ ਕੇ ਐਪਲੀਕੇਸ਼ਨ ਫਾਰਮ ਨੂੰ ਮੁੜ ਤੋਂ ਰੀਵਿਊ ਕਰ ਕੇ ਸਬਮਿਟ ਕਰ ਸਕਦੇ ਹਨ।
ਬਿਨੈਕਾਰ ਅਗਨੀਵੀਰ ਦੀ ਭਰਤੀ ਹੋਣ ਲਈ ਆਪਣਾ ਬਿਨੈ ਪੱਤਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਭੇਜਣ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ। ਵਧੇਰੇ ਜਾਣਕਾਰੀ ਲਈ ਬਿਨੈਕਾਰ ਭਾਰਤੀ ਹਵਾਈ ਫੌਜ ਦੀ ਵੈਬਸਾਈਟ https://agnipath-vayu.cdac.in ਤੇ ਹਾਸਲ ਕਰ ਸਕਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ