ਹਜ਼ੂਰ ਸਾਹਿਬ , ਜਿਸ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਵੀ ਕਿਹਾ ਜਾਂਦਾ ਹੈ , ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ । ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ (1780-1839) ਦੁਆਰਾ 1832 ਅਤੇ 1837 ਦੇ ਵਿਚਕਾਰ ਬਣਾਇਆ ਗਿਆ ਸੀ। ਇਹ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ ।
ਇਤਿਹਾਸਕ ਮਹੱਤਤਾ ਦੇ ਰੂਪ ਵਿੱਚ ਇਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ। ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ।
ਮਹਾਰਾਸ਼ਟਰ ਦੀ ਸ਼ਿ਼ਵ ਸੈਨਾ ਦੀ ਸ਼ਿੰਦੇ ਸਰਕਾਰ ਨੇ ਸਿੱਖ ਮਾਮਲਿਆਂ ਵਿਚ ਸਿੱਧਾ ਦਖਲ ਦਿੰਦੇ ਹੋਏ ਤਖ਼ਤ ਸਚਖੰਡ ਅਬਿਚਲ ਨਗਰ ਹਜੂਰ ਸਾਹਿਬ ਬੋਰਡ ਦੇ ਐਕਟ ਵਿਚ ਤਬਦੀਲੀ ਕਰਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ।ਸ਼ਿੰਦੇ ਸਰਕਾਰ ਨੇ ਮਹਾਰਾਸ਼ਟਰ ਵਿਧਾਨ ਸਭ ਵਿਚ ਇਕ ਬਿਲ ਪੇਸ਼ ਕਰਕੇ ਐਕਟ ਵਿਚ ਸੋਧ ਕਰਦਿਆਂ ਸਰਕਾਰ ਵਲੋ ਨਾਮਜਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤੇ ਜਾਣ ਦਾ ਬਿਲ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਹੈ।ਬੋਰਡ ਦੇ ਵਿਚ ਸ਼ੋ੍ਰਮਣੀ ਕਮੇਟੀ ਦੇ 4 ਮੈਂਬਰਾਂ ਦੀ ਗਿਣਤੀ ਨੂੰ ਘਟ ਕਰਦਿਆਂ ਕਮੇਟੀ ਦੇ 2 ਮੈਂਬਰ ਸ਼ਾਮਲ ਕੀਤੇ ਗਏ ਹਨ। ਨਵੇ ਬਿਲ ਮੁਤਾਬਿਕ ਚੀਫ ਖ਼ਾਲਸਾ ਦੀਵਾਨ ਤੇ ਹਜੂਰੀ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਬੋਰਡ ਵਿਚੋ ਮਨਫੀ ਕਰ ਦਿੱਤਾ ਗਿਆ ਹੈ। ਨਵੇ ਬਿਲ ਮੁਤਾਬਿਕ ਹੁਣ 17 ਮੈਂਬਰੀ ਬੋਰਡ ਵਿਚ ਸਰਕਾਰ ਵਲੋ ਨਾਮਜਦ 12 ਮੈਂਬਰਾਂ ਦੇ ਨਾਲ ਨਾਲ 3 ਮੈਂਬਰ ਚੋਣ ਜਿਤ ਕੇ ਆਉਣਗੇ ਅਤੇ 2 ਮੈਂਬਰ ਸ਼ੋਮਣੀ ਕਮੇਟੀ ਨਾਮਜਦ ਕਰ ਸਕੇਗੀ। ਇਸ ਬਿਲ ਦੇ ਪਾਸ ਹੋਣ ਨਾਲ ਮਹਾਰਾਸ਼ਟਰ ਦੇ ਸਿੱਖਾਂ ਦੇ ਮਨਾ ਵਿਚ ਰੋਸ ਹੈ ਤੇ ਹਰ ਸਿੱਖ ਇਸ ਬਿਲ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖਲਅੰਦਾਜੀ ਮੰਨ ਰਿਹਾ ਹੈ। ਨਾਦੇੜ ਸਿੱਖ ਗੁਰਦਵਾਰਾ ਐਕਟ 1956 ਮੁਤਾਬਿਕ ਪਹਿਲਾਂ 3 ਮੈਂਬਰ ਸ਼ਥਾਨਕ ਸਿੱਖਾਂ ਵਲੋ ਵੋਟਾਂ ਰਾਹੀ ਚੁਣੇ ਜਾਂਦੇ ਸਨ। ਇਸ ਦੇ ਨਾਲ ਨਾਲ ਸਰਕਾਰ ਵਲੋ ਇਕ ਮੈਂਬਰ ਹੈਦਰਾਬਾਦ ਤੇ ਸਿੰਕਦਰਾਬਾਦ ਦੇ ਸਿੱਖਾਂ ਵਿਚੋ ਚੁਣਿਆ ਜਾਂਦਾ ਸੀ। ਇਕ ਮੈਂਬਰ ਸ਼ੋ੍ਮਣੀ ਕਮੇਟੀ ਦੀ ਰਾਏ ਨਾਲ ਮੱਧ ਪ੍ਰਦੇਸ਼ ਦੇ ਸਿੱਖਾਂ ਵਿੱਚੋਂ ਅਤੇ ਤਿੰਨ ਮੈਂਬਰ ਸ਼ੋ੍ਮਣੀ ਕਮੇਟੀ ਵਲੋ ਲਏ ਜਾਂਦੇ ਸਨ। ਦੋ ਸਿੱਖ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਕ ਮੈਂਬਰ ਚੀਫ ਖ਼ਾਲਸਾ ਦੀਵਾਨ ਅਤੇ 4 ਮੈਂਬਰ ਹਜੂਰੀ ਖ਼ਾਲਸਾ ਦੀਵਾਨ ਦੇ ਹੰਦੇ ਸਨ। ਇਨਾਂ ਮੈਂਬਰਾਂ ਦੀ ਰਾਏ ਨਾਲ ਪ੍ਰਧਾਨ ਨਾਂਦੇੜ ਬੋਰਡ ਦੀ ਚੋਣ ਸਰਕਾਰੀ ਤੌਰ ਤੇ ਮੈਂਬਰਾਂ ਦੀ ਰਾਏ ਨਾਲ ਕੀਤੀ ਜਾਂਦੀ ਸੀ। ਹੁਣ ਨਵੇ ਐਕਟ ਮੁਤਾਬਿੁਕ ਜੋ ਕਿ 5 ਫਰਵਰੀ 2024 ਨੂੰ ਪਾਸ ਕੀਤਾ ਗਿਆ ਹੈ ਮੁਤਾਬਿੁਕ 17 ਮੈਂਬਰਾਂ ਵਿੱਚੋਂ 12 ਸਿੱਧੇ ਮਹਾਰਾਸ਼ਟਰ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣਗੇ, ਤਿੰਨ ਦੀ ਚੋਣ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਹੁਣ ਸਿਰਫ਼ ਦੋ ਨੂੰ ਹੀ ਨਾਮਜ਼ਦ ਕਰ ਸਕਦੀ ਹੈ। ਸੰਸਦ ਜਾਂ ਹੋਰ ਸੰਸਥਾਵਾਂ ਤੋਂ ਕੋਈ ਪ੍ਰਤੀਨਿਧਤਾ ਨਹੀਂ ਹੋਵੇਗੀ।
2015 ‘ਚ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਸੱਤਾ ਤੇ ਆਈ ਸੀ ਤਾਂ ੳੁਸ ਵੱਲੋਂ ਗੁਰਦੁਆਰਾ ਸੱਚਖੰਡ ਬੋਰਡ, ਦੇ 1956 ਐਕਟ ਚ ਸੋਧ ਕਰਕੇ ਗੁਰਦੁਆਰਾ ਬੋਰਡ ਦੇ ਪ੍ਰਧਾਨ ਨੂੰ ਸਿੱਧੇ ਸਰਕਾਰ ਵੱਲੋਂ ਨਿਯੁਕਤ ਕਰਨਾ ਸ਼ੁਰੂ ਕਰ ਦਿਤਾ ।ਭਾਜਪਾ ਵਿਧਾਇਕ ਸ.ਤਾਰਾ ਸਿੰਘ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ।
ਅਜਿਹੇ ਸਮੇਂ ਸਿੱਖਾਂ ਦੀ ਨੁਮਾਇੰਦਾ ਰਾਜਨੀਤਿਕ ਜਮਾਤ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਆਪਣੀ ਰਾਜਨੀਤਿਕ ਹੋਂਦ ਬਚਾਉਣ ਦੇ ਲਈ ‘ ਪੰਜਾਬ ਬਚਾਉ ਯਾਤਰਾ “ ਦਾ ਨਾਟਕ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਅਜੇ ਤੱਕ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਸ ਮਸਲੇ ਤੇ ਚੁੱਪ ਹੀ ਧਾਰਨ ਕੀਤੀ ਹੋਈ ਹੈ ਅਤੇ ਕੌਮੀ ਪੱਧਰ ਤੇ ਵੀ ਕੋਈ ਅਵਾਜ ਇਸ ਮਸਲੇ ਤੇ ਬੁਲੰਦ ਨਹੀਂ ਹੋਈ ਹੈ , ਜੋ ਕਿ ਅਵੇਸਲੇਪਣ ਦੀ ਨਿਸ਼ਾਨੀ ਹੈ । ਸਿੱਖਾਂ ਦੀ ਧਾਰਮਿਕ ਤੌਰ ਨੁਮਾਇੰਦਾ ਜਮਾਤ ਅਪਣਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਦੀ “ਪੰਜਾਬ ਬਚਾਉ ਯਾਤਰਾ” ਦੇ ਨਾਟਕ ਨੂੰ ਕਾਮਯਾਬ ਕਰਨ ਵਿੱਚ ਰੁੱਝੀ ਹੋਈ ਨਜ਼ਰ ਆ ਰਹੀ ਏ ।ਕੇਵਲ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਸਥਾਨਕ ਸੰਗਤ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਇਸ ਨੂੰ ਕੌਮੀ ਮੁੱਦਾ ਬਣਾ ਕੇ ਕੌਮਾਂਤਰੀ ਪੱਧਰ ਤੇ ਉਠਾਉਣ ਦੀ ਲੋੜ ਹੈ ਅਤੇ ਇਹ ਕਾਰਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੌਮੀ ਅਗਵਾਈ ਕਰਦਿਆਂ ਹੋਇਆਂ ਕਰਨਾ ਚਾਹੀਦਾ ਹੈ
ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ
Author: Gurbhej Singh Anandpuri
ਮੁੱਖ ਸੰਪਾਦਕ