ਹਲਕਾ ਕਪੂਰਥਲਾ ਅਧੀਨ ਆਉਂਦੇ ਪਿੰਡ ਖੁਖਰੈਣ ਵਿੱਚ “ਆਪ” ਕਪੂਰਥਲਾ ਯੁਨਿਟ ਵੱਲੋ ਬਲਵਿੰਦਰ ਸਿੰਘ, ਸਰਬਜੀਤ ਸਿੰਘ, ਰਿਟਾਇਰਡ ਡੀਐੱਸਪੀ ਕਰਨੈਲ ਸਿੰਘ,ਦੀ ਰਹਿਨੁਮਾਈ ਹੇਠ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਜਿਨ੍ਹਾਂ ਨਾਲ ਆਪ ਆਗੂ ਕੰਵਰ ਇਕਬਾਲ ਸਿੰਘ ਮਨਿੰਦਰ ਸਿੰਘ ਬਲਾਕ ਪ੍ਰਧਾਨ, ਮਨਿਓਰਟੀ ਵਿੰਗ ਦੇ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ ਪਹਿਲਵਾਨ, ਮਲਕੀਤ ਸਿੰਘ ਡੋਗਰਾਂਵਾਲ, ਦੀਨ ਬੰਧੂ, ਕਰਨ ਦੀਕਸ਼ਤ ਸੈਕਟਰੀ ਯੂਥ ਵਿੰਗ ਅਤੇ ਹੋਰ ਪਾਰਟੀ ਆਗੂਆਂ ਦੀ ਅਗਵਾਈ ਹੇਠ ਬਿਜਲੀ ਬਿੱਲਾਂ ਵਾਲੇ ਗਰੰਟੀ ਕਾਰਡ ਅਭਿਆਨ ਤਹਿਤ ਵਿਸ਼ੇਸ਼ ਮੀਟਿੰਗ ਕੀਤੀ ਗਈ।ਖੁਖਰੈਣ ਵਾਸੀਆਂ ਨੂੰ ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਆਖਿਆ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੈ ਅਤੇ ਜਲਦ ਹੀ ਸਰਕਾਰ ਨੂੰ ਆਪ ਵੱਲੋਂ ਦਿੱਤੇ ਹੋਏ ਟੈਕਸਾਂ ਨੂੰ ਸਹੀ ਵਰਤੋਂ ਕਰਕੇ ਤੁਹਾਨੂੰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ 600 ਯੂਨਿਟ ਮੁਆਫੀ ਨੂੰ ਲੈ ਕੇ ਜਲਦ ਹੀ ਪਿੰਡਾਂ, ਕਸਬਿਆਂ, ਬੂਥਾ ਤੇ ਆਪ ਵਲੰਟੀਅਰਾਂ ਵਲੋਂ ਗਾਰੰਟੀ ਕਾਰਡ ਭਰੇ ਜਾਣਗੇ, ਅਤੇ ਇਸ ਸਹੂਲਤ ਲਈ ਰਜਿਸਟ੍ਰੇਸ਼ਨ ਕਰਵਾਈ ਜਾਏਗੀ ਤਾਂ ਜੋ ਆਪ ਦੀ ਸਰਕਾਰ ਆਉਣ ਤੇ ਜਲਦੀ ਤੋਂ ਜਲਦੀ ਇਹ ਸਹੂਲਤ ਲਾਗੂ ਕੀਤੀ ਜਾ ਸਕੇ
ਬਲਵਿੰਦਰ ਸਿੰਘ ਪ੍ਰਧਾਨ ਵਾਲਮੀਕੀ ਸੰਘਰਸ਼ ਮੋਰਚਾ ਅਤੇ ਸਰਬਜੀਤ ਸਿੰਘ ਵਾਸੀ ਖੁਖਰੈਣ ਆਦਿ ਵੱਲੋਂ ਵਿਸ਼ਾਲ ਪੰਡਾਲ ਵਿੱਚ ਕਰਵਾਈ ਗੲੀ ਇਸ ਮੀਟਿੰਗ ਵਿੱਚ ਨੇੜਲੇ ਪਿੰਡਾਂ ਦੇ ਮੁਹਤਬਰ ਵਿਅਕਤੀ ਵੀ ਹਾਜ਼ਰ ਸਨ, ਇਲਾਕੇ ਦੇ ਲੋਕਾਂ ਵੱਲੋਂ “ਆਪ” ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਜ਼ੋਰਦਾਰ ਇਨਕਲਾਬੀ ਨਾਅਰੇ ਲਗਾਏ ਜਿਸ ਨਾਲ ਪੂਰਾ ਪਿੰਡ ਹੀ ਗੂੰਜ ਉੱਠਿਆ,
Author: Gurbhej Singh Anandpuri
ਮੁੱਖ ਸੰਪਾਦਕ