ਨਵੀਂ ਦਿੱਲੀ/ਹਰਿਆਣਾ 13 ਫਰਵਰੀ ( ਤਾਜੀਮਨੂਰ ਕੌਰ ) ਕਿਸਾਨਾਂ ਨੇ ਇਕ ਵਾਰ ਫਿਰ ਐੱਮ. ਐੱਸ. ਪੀ, ਕਰਜ਼ਾ ਮੁਆਫ਼ੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਦੂਜੇ ਪਾਸੇ ਦਿੱਲੀ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਦੂਜੇ ਸੂਬਿਆਂ ਤੋਂ ਆ ਕੇ ਦਿੱਲੀ ਵਿਚੋਂ ਲੰਘਣ ਵਾਲੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਨੇ ਇਸ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਜਾਣੋ ਤੁਹਾਡੀ ਕਿਵੇਂ ਨਿਕਲੇਗੀ ਤੁਹਾਡੀ ਗੱਡੀ?
-ਦਿੱਲੀ ਪੁਲਸ ਮੁਤਾਬਕ ਹਰਿਆਣਾ ‘ਚ ਰੋਹਤਕ ਰੋਡ ਤੋਂ ਬਹਾਦੁਰਗੜ੍ਹ ਅਤੇ ਦਿੱਲੀ ਆਉਣ ਵਾਲੇ ਭਾਰੀ ਵਾਹਨ ਨਜਫ਼ਗੜ੍ਹ ਝੜੌਦਾ ਤੋਂ ਨਜਫ਼ਗੜ੍ਹ ਨੰਗਲੋਈ ਰੋਡ ਦੀ ਵਰਤੋਂ ਕਰ ਸਕਦੇ ਹਨ।
-ਹਲਕੇ ਵਾਹਨਾਂ ਨੂੰ ਪੀ. ਵੀ. ਸੀ. ਲਾਲ ਬੱਤੀ ਰਾਹੀਂ ਝੜੌਦਾ ਨਾਲਾ ਕਰਾਸਿੰਗ-ਨਜਫ਼ਗੜ੍ਹ ਬਹਾਦੁਰਗੜ੍ਹ ਰੋਡ ਤੋਂ ਲੰਘਣ ਦੀ ਸਹੂਲਤ ਹੋਵੇਗੀ।
-ਹਿਰਨਕੁਦਨਾ ਪਿੰਡ ਤੋਂ ਨਜਫ਼ਗੜ੍ਹ ਫਿਰਨੀ ਰੋਡ ਹੁੰਦੇ ਹੋਏ ਦਿੱਲੀ ਗੇਟ ਸਟੈਂਡ ਦੇ ਰਸਤੇ ਰਾਹੀਂ ਨਜਫ਼ਗੜ੍ਹ ਬਹਾਦੁਰਗੜ੍ਹ ਰੋਡ ਤੋਂ ਝੜੌਦਾ ਸਰਹੱਦ ਬਹਾਦੁਰਗੜ੍ਹ ਵੱਲ ਜਾ ਸਕਦੇ ਹੋ।
-ਨੰਗਲੋਈ ਤੋਂ ਨਜਫ਼ਗੜ੍ਹ ਰੋਡ ਦੀ ਟ੍ਰੈਫਿਕ ਨੂੰ ਨਜਫ਼ਗੜ੍ਹ ਫਿਰਨੀ ਰੋਡ ਤੋਂ ਹੁੰਦੇ ਹੋਏ ਦਿੱਲੀ ਗੇਟ ਸਟੈਂਡ ਰਸਤੇ ਰਾਹੀਂ ਬਹਾਦੁਰਗੜ੍ਹ ਸਟੈਂਡ ਦੇ ਰਸਤੇ ਬਹਾਦਰਗੜ੍ਹ ਵੱਲ ਨਿਕਲਣ ਦਾ ਬਦਲ ਹੈ।
-ਪੰਜਾਬੀ ਬਾਗ ਤੋਂ ਆਉਣ ਵਾਲੇ ਹਲਕੇ ਵਾਹਨਾਂ ਨੂੰ ਪੀਰਾਗੜ੍ਹੀ ਚੌਂਕ-ਨਜਫ਼ਗੜ੍ਹ ਰੋਡ-ਉੱਤਮ ਨਗਰ ਚੌਂਕ-ਦਵਾਰਕਾ ਮੋੜ-ਬਹਾਦੁਰਗੜ੍ਹ ਸਟੈਂਡ-ਬਹਾਦੁਰਗੜ੍ਹ ਰਾਹੀਂ ਜਾਣ ਦਿੱਤਾ ਜਾਵੇਗਾ।
-ਦਿੱਲੀ ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਦਿੱਲੀ ਤੋਂ ਹਰਿਆਣਾ ਵੱਲ ਜਾਣ ਵਾਲੇ ਵਾਹਨਾਂ ਨੂੰ ਗਾਜ਼ੀਆਬਾਦ ਦੇ ਡਾਬਰ ਚੌਂਕ ਮੋਹਨ ਨਗਰ, ਹਾਪੁੜ ਰੋਡ-ਜੀਟੀ ਰੋਡ ਦਿੱਲੀ ਮੇਰਠ ਐਕਸਪ੍ਰੈਸਵੇਅ-ਦਾਸਨਾ ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਤੋਂ ਹੋ ਕੇ ਜਾਣ ਦਾ ਬਦਲ ਹੋਵੇਗਾ।
-ਇਸੇ ਤਰ੍ਹਾਂ ਵਾਹਨ ਚਾਲਕ ਇੰਦਰਾਪੁਰੀ ਲੋਨੀ ਤੋਂ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ਰਾਹੀਂ ਪੰਚ ਲੋਕ ਮੰਡੋਲਾ, ਮਸੂਰੀ ਖੇਕੜਾ ਤੋਂ ਰਵਾਨਾ ਹੋ ਸਕਦੇ ਹਨ।
-ਦਿੱਲੀ ਦੇਹਰਾਦੂਨ ਐਕਸਪ੍ਰੈੱਸ ਵੇਅ ਦੀ ਸਰਵਿਸ ਲੇਨ-ਪੁਵਾ ਤੋਂ ਪੰਚ ਲੋਕ ਮੰਡੇਲਾ ਮਸੂਰੀ, ਖੇਕੜਾ ਈਸਟ ਪੈਰੀਫੇਰਲ ਐਕਸਪ੍ਰੈੱਸ ਵੇਅ ਦਾ ਰਸਤਾ ਵੀ ਬਦਲ ਹੋਵੇਗਾ।
-ਗਾਜ਼ੀਆਬਾਦ ਦੇ ਟ੍ਰੋਨਿਕਾ ਸਿਟੀ ਰੂਟ ਤੋਂ ਟ੍ਰੈਫਿਕ ਨੂੰ ਦਿੱਲੀ ਦੇਹਰਾਦੂਨ ਐਕਸਪ੍ਰੈਸਵੇਅ-ਮੰਡੋਲਾ ਮਸੂਰੀ ਕੇਕੜਾ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਦੁਆਰਾ ਵੀ ਪਹੁੰਚਿਆ ਜਾ ਸਕਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ