ਕਾਮਿਆਂ ਦੀ ਧਰਨਾ ਪਹੁੰਚਿਆ 117ਵੇਂ ਦਿਨ ਵਿੱਚ
ਰੋਮ 13?ਫਰਵਰੀ ( ਦਲਵੀਰ ਸਿੰਘ ਕੈਂਥ ) ਪ੍ਰੋਸੂਸ ਮੀਟ ਦੀ ਫੈਕਟਰੀ ਵੇਸਕੋਵਾਤੋ,ਕਰੇਮੋਨਾ ਵਿਖੇ ਪਿਛਲੇ 117 ਦਿਨਾਂ ਤੋਂ ਧਰਨੇ ਤੇ ਬੈਠੇ ਕੰਮ ਤੋਂ ਕੱਢੇ ਹੋਏ 60 ਪੰਜਾਬੀ ਕਾਮਿਆ ਦੀ ਆਵਾਜ਼ ਇਟਲੀ ਦੀ ਪਾਰਲੀਮੈਂਟ ਤੱਕ ਗੂੰਜ ਚੁੱਕੀ ਹੈ। ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਹੁਣ ਇਟਾਲੀਅਨ ਭਾਈਚਾਰਾ ਵੀ ਇਹਨਾਂ ਕਾਮਿਆਂ ਦੇ ਹੱਕ ਵਿੱਚ ਨਿਤਰ ਰਿਹਾ ਹੈ। ਇਟਾਲੀਅਨ ਸੰਸਥਾ ਆਰਚੀ ਵੱਲੋਂ 11 ਫਰਵਰੀ ਦਿਨ ਐਤਵਾਰ ਨੂੰ ਇਹਨਾਂ ਕਾਮਿਆਂ ਦੇ ਹੱਕ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ।
ਜਿਸ ਵਿੱਚ ਹਰ ਸਾਲ ਕੱਢੇ ਜਾਂਦੇ ਕਾਰਨੇਵਾਲੇ ਦਾ ਰੂਟ ਬਦਲ ਕੇ ਇਸ ਵਾਰ ਵੀਆ ਮਾਲਟਾ ਤੋਂ ਹੜਤਾਲ ਤੇ ਬੈਠੇ ਕਾਮਿਆਂ ਦੀ ਫੈਕਟਰੀ ਤੱਕ ਮਾਰਚ ਕੀਤਾ ਗਿਆ। ਬੱਚਿਆਂ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਨੇ ਵੀ ਇਹਨਾਂ ਕਾਮਿਆਂ ਦੇ ਹੱਕ ਵਿੱਚ ਏਕਤਾ ਦਾ ਸਬੂਤ ਦਿੰਦੇ ਹੋਏ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਬੱਚਿਆਂ ਨੇ ਫੈਕਟਰੀ ਦੇ ਸਾਹਮਣੇ ਪਹੁੰਚ ਕੇ ਕਾਰਨੇਵਾਲੇ ਮਨਾਇਆ ਗੀਤ ਗਾਏ ਅਤੇ ਸੰਸਥਾ ਵੱਲੋਂ ਸਾਰਿਆਂ ਲਈ ਖਾਣਾ ਤਿਆਰ ਕਰਕੇ ਵੀ ਵੰਡਿਆ ਗਿਆ। ਧਰਨੇ ਤੇ ਬੈਠੇ ਵੀਰਾਂ ਵੱਲੋਂ ਪ੍ਰੈਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਦਿਨ ਉਹਨਾਂ ਲਈ ਬਹੁਤ ਹੀ ਵੱਡਾ ਦਿਨ ਹੈ।
ਜਦੋਂ ਭਾਰਤੀ ਭਾਈਚਾਰੇ ਦੇ ਨਾਲ-ਨਾਲ ਇਟਾਲੀਅਨ ਭਾਈਚਾਰਾ ਵੀ ਉਹਨਾਂ ਦੇ ਹੱਕ ਵਿੱਚ ਨਿੱਤਰ ਆਇਆ ਹੈ ਅਤੇ ਉਹਨਾਂ ਨੇ ਇਸ ਤਿਉਹਾਰ ਨੂੰ ਸ਼ਹਿਰ ਦੇ ਸੈਂਟਰ ਵਿੱਚ ਮਨਾਉਣ ਦੀ ਬਜਾਏ ਧਰਨੇ ਤੇ ਬੈਠੇ ਕਾਮਿਆਂ ਦੇ ਹੱਕ ਵਿੱਚ ਮਨਾ ਕੇ ਉਹਨਾਂ ਨੂੰ ਬਹੁਤ ਮਾਣ ਬਖਸ਼ਿਆ ਹੈ ਅਤੇ ਏਕਤਾ ਦਾ ਸਬੂਤ ਦਿੱਤਾ ਹੈ।ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਪਾਰਲੀਮੈਂਟ ਦੀ ਟੀਮ ਵੱਲੋਂ ਜਲਦੀ ਹੀ ਪਰੇਫੈਤੋ ਨਾਲ ਵੀ ਗੱਲ ਕੀਤੀ ਜਾਵੇਗੀ। ਉਹਨਾਂ ਵੱਲੋਂ 28 ਫਰਵਰੀ ਨੂੰ ਵੀ ਇੱਕ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਇਟਲੀ ਦੀ ਮਸ਼ਹੂਰ ਹਸਤੀ ਜੈ਼ਰੋਕਲਕਾਰੇ ਵੱਲੋਂ ਵੀ ਹਾਜ਼ਰੀ ਭਰੀ ਜਾਵੇਗੀ। ਵੀਰਾਂ ਵੱਲੋਂ ਕਾਰਨੇਵਾਲੇ ਇਕੱਠ ਵਿੱਚ ਪਹੁੰਚਣ ‘ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਜੋ ਇਸ ਔਖੇ ਸਮੇਂ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।
Author: Gurbhej Singh Anandpuri
ਮੁੱਖ ਸੰਪਾਦਕ