ਰੋਮ। 16 ਫਰਵਰੀ। ( ਦਲਵੀਰ ਸਿੰਘ ਕੈਂਥ ) ਇਕੱਲੀ ਦੇ ਸਿੱਖ ਆਗੂ , ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ ਦੇ ਸਾਬਕਾ ਪ੍ਰਧਾਨ,ਅਤੇ ਟਰਾਂਸਪੋਰਟਰ ਸ: ਹਰਪਾਲ ਸਿੰਘ ਪਾਲਾ ਜੋ ਬੀਤੇ ਦਿਨੀਂ ਇੱਕ ਹਾਦਸੇ ਦੌਰਾਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਟਾਲੀਅਨ ਇੰਡੀਅਨ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ 24 ਫਰਵਰੀ 2024 ਨੂੰ ਸਵੇਰੇ 10.00 ਵਜੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਜਾਵੇਗਾ। ਅਰਦਾਸ ਉਪਰੰਤ 11.30 ਵਜੇ ਮੋਦੇਨਾਂ ਸ਼ਹਿਰ ਦੇ ਸ਼ਮਸ਼ਾਨ ਘਾਟ (forno crematorio di Modena) ਵਿਖੇ ਲਿਜਾਇਆ ਜਾਵੇਗਾ।
ਜਿੱਥੇ 12.00 ਵਜੇ ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਪਰੰਤ ਦੁਪਹਿਰ 2.00 ਵਜੇ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਨਮਿਤ ਪਾਠ ਪ੍ਰਾਰੰਭ ਹੋਣਗੇ।
ਵਧੇਰੇ ਜਾਣਕਾਰੀ ਲਈ ਭਾਈ ਜਰਨੈਲ ਸਿੰਘ ਨਾਲ 3285847176 ‘ਤੇ ਜਾਂ ਜਸਪ੍ਰੀਤ ਸਿੰਘ ਨਾਲ 3311806124 ਸੰਪਰਕ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਸਿੱਖ ਆਗੂ ਮਰਹੂਮ ਹਰਪਾਲ ਸਿੰਘ ਪਾਲ਼ਾ ਦੇ ਕਾਤਲ ਦੋ ਪਾਕਿਸਤਾਨੀ ਮੂਲ ਦੇ ਦੋ ਨੌਜਵਾਨ ਪੁਲਸ ਨੇ ਬੀਤੇ ਦਿਨ ਇੱਕ ਟਰੇਨ ਵਿੱਚੋਂ ਗ੍ਰਿਫਤਾਰ ਕਰ ਲਏ ਸਨ ਅਤੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ