58 Views
ਪਟਿਆਲ਼ਾ 19 ਫਰਵਰੀ ( ਪਰਨਾਮ ਸਿੰਘ ਖ਼ਾਲਸਾ ) ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ, ਇਸ ਦੌਰਾਨ ਅੰਦੋਲਨ ਦੌਰਾਨ ਪਟਿਆਲਾ ਵਿਖੇ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਇੱਕ ਹੋਰ ਕਿਸਾਨ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹੁਣ ਤੱਕ ਇਸ ਕਿਸਾਨ ਅੰਦੋਲਨ ‘ਚ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ |
ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਮੌਤ ਹੋ ਗਈ | ਮ੍ਰਿਤਕ ਕਿਸਾਨ ਦੀ ਪਛਾਣ ਪਿੰਡ-ਇਕਾਈ ਬਠੋਈ ਕਲਾਂ ਦੇ ਨਰਿੰਦਰ ਪਾਲ ਪੁੱਤਰ ਰਾਮ ਰਤਨ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਕੈਪਟਨ ਦੇ ਮਹਿਲ ਅੱਗੇ ਲੱਗੇ ਮੋਰਚੇ ਤੋਂ ਘਰ ਵਾਪਸ ਪਰਤਦਿਆ ਉਕਤ ਕਿਸਾਨ ਦੀ ਅਚਾਨਕ ਸਿਹਤ ਵਿਗੜ ਗਈ, ਉਸ ਤੋਂ ਬਾਅਦ ਇਲਾਜ਼ ਲਈ ਜਦੋਂ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਲਿਆਂਦਾ ਗਿਆ ਤਾਂ ਤਕਰੀਬਨ 10:30 ਵਜੇ ਸਾਥੀ ਨੂੰ ਡਾਕਟਰਾਂ ਨੇ ਉਕਤ ਕਿਸਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ
Author: Gurbhej Singh Anandpuri
ਮੁੱਖ ਸੰਪਾਦਕ