ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਡਾ ਦਲਬੀਰ ਸਿੰਘ ਕਥੂਰੀਆ ਅਤੇ ਉਘੇ ਸਾਹਿਤਕਾਰ ਸ੍ਰ ਜਰਨੈਲ ਸਿੰਘ ਸਾਖੀ, ਦੋ ਉੱਘੀਆਂ ਸ਼ਖ਼ਸੀਅਤਾਂ ਨੂੰ ‘ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ
ਜਲੰਧਰ 19 ਫਰਵਰੀ ਸੋਮਵਾਰ ( ਪ੍ਰੋਫੈਸਰ ਦਲਬੀਰ ਸਿੰਘ ਰਿਹਾੜ ) ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਕਾਰੋਬਾਰੀ ਅਤੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਡਾ ਦਲਬੀਰ ਸਿੰਘ ਕਥੂਰੀਆ ਅਤੇ ਉਘੇ ਸਾਹਿਤਕਾਰ ਸ੍ਰ ਜਰਨੈਲ ਸਿੰਘ ਸਾਖੀ, ਦੋ ਉੱਘੀਆਂ ਸ਼ਖ਼ਸੀਅਤਾਂ ਨੂੰ ‘ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਸਭਾ ਦੇ ਸ਼ੁਰੂ ਵਿੱਚ ਉੱਘੀ ਸਾਹਿਤਕਾਰਾ ਅਤੇ ਕਵਿੱਤਰੀ ਸੋਨੀਆਂ ਭਾਰਤੀ ਜੋ ਕਿ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਈ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਸੋਢੀ ਸੱਤੋਵਾਲੀ ਦੀ ਪੁਸਤਕ “ਹਾਸਿਆਂ ਦੇ ਕੈਪਸੂਲ” ਲੋਕ ਅਰਪਿਤ ਕੀਤੀ ਗਈ” ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਹਨਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਹਨਾਂ ਕਵੀਆਂ ਤੋਂ ਇਲਾਵਾ ਡਾ ਦਲਬੀਰ ਸਿੰਘ ਕਥੂਰੀਆ ਅਤੇ ਜਰਨੈਲ ਸਿੰਘ ਸਾਖੀ ਨੇ ਆਪਣੇ ਵਿਚਾਰਾਂ ਨਾਲ ਸ਼ਰੋਤਿਆਂ ਨੂੰ ਸਰਸ਼ਾਰ ਕੀਤਾ।ਸਭਾ ਦੇ ਸਰਪ੍ਰਸਤ ਸ੍ਰ ਬੇਅੰਤ ਸਿੰਘ ਸਰਹੱਦੀ ਨੇ ਵੀ ਆਪਣੇ ਵੀਚਾਰ ਸਾਂਝੇ ਕੀਤੇ।ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ।
ਸਭਾ ਵਿੱਚ ਪਰਮਦਾਸ ਹੀਰ, ਹਰਜਿੰਦਰ ਸਿੰਘ ਜਿੰਦੀ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਅਵਤਾਰ ਸਿੰਘ ਬੈਂਸ, ਗੁਰਦੀਪ ਸਿੰਘ ਉਜਾਲਾ, ਗੁਰਬਚਨ ਕੌਰ ਦੁਆ, ਕੇਹਰ ਸਿੰਘ, ਗੁਰਮਿੰਦਰ ਕੌਰ, ਸੁਰਜੀਤ ਸਿੰਘ ਸਸਤਾ ਆਇਰਨ, ਅਮਰ ਸਿੰਘ ਅਮਰ, ਸੁਬੇਗ ਸਿੰਘ ਕਥੂਰੀਆ,ਤੇਜਿੰਦਰ ਕੌਰ ਕਥੂਰੀਆ,ਆਸ਼ੀ ਈਸਪੁਰੀ,ਸੋਢੀ ਸੱਤੋਵਾਲੀ,ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਗੁਰਮੁਖ ਸਿੰਘ ਢੌਡ, ਬਲਵੰਤ ਸਿੰਘ ਬੱਲ, ਸਾਹਿਬਾ ਜੀਟਨ ਕੌਰ,ਗੁਰਦੀਪ ਸਿੰਘ ਔਲਖ,ਕੁਲਵਿੰਦਰ ਸਿੰਘ ਗਾਖ਼ਲ,ਅਮ੍ਰਿਤਪਾਲ ਸਿੰਘ ਹਾਮੀ,ਮਨਦੀਪ ਸਿੰਘ,ਅਮ੍ਰਿਤਪਾਲ ਕੌਰ, ਮਨੋਜ ਫਗਵਾੜਵੀ,ਕੰਵਲਜੀਤ ਸਿੰਘ ਲੁਧਿਆਣਾ,ਕੁਲਵਿੰਦਰ ਸਿੰਘ ਦਕੋਹਾ ਅਤੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਬੱਚੇ ਆਦਿ ਸ਼ਾਮਿਲ ਹੋਏ।ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ।
Author: Gurbhej Singh Anandpuri
ਮੁੱਖ ਸੰਪਾਦਕ