Home » ਅੰਤਰਰਾਸ਼ਟਰੀ » ਗਲਤ ਦੋਸ਼ਾਂ ਕਾਰਨ ਜੇਲ੍ਹ ‘ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ

ਗਲਤ ਦੋਸ਼ਾਂ ਕਾਰਨ ਜੇਲ੍ਹ ‘ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ

62 Views

ਫਲੋਰੀਡਾ 21 ਫਰਵਰੀ ( ਨਜ਼ਰਾਨਾ ਨਿਊਜ ਨੈੱਟਵਰਕ )  ਰੌਬਰਟ ਡੂਬੋਇਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਉਸ ਮਾਮਲੇ ਵਿਚ ਜੇਲ੍ਹ ਵਿਚ ਬਿਤਾਏ ਜਿਸ ਨੂੰ ਉਸ ਨੇ ਕਦੇ ਅੰਜਾਮ ਦਿੱਤਾ ਹੀ ਨਹੀਂ ਸੀ। ਰੌਬਰਟ ਨੂੰ 1983 ਵਿੱਚ ਬਲਾਤਕਾਰ ਅਤੇ ਕਤਲ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਇਹ ਪਤਾ ਲੱਗਣ ‘ਤੇ ਕੀ ਰੌਬਰਟ ਨੇ ਇਹ ਅਪਰਾਧ ਕੀਤਾ ਹੀ ਨਹੀਂ ਸੀ ਤਾਂ ਹੁਣ ਉਸ ਨੂੰ ਮੁਆਵਜ਼ੇ ਵਜੋਂ 1.4 ਕਰੋੜ ਡਾਲਰ (116 ਕਰੋੜ ਰੁਪਏ) ਮਿਲਣਗੇ। ਰੌਬਰਟ ਇਸ ਸਮੇਂ 59 ਸਾਲ ਦਾ ਹੈ ਅਤੇ ਜਦੋਂ ਉਸ ਨੂੰ 19 ਸਾਲਾ ਬਾਰਬਰਾ ਗ੍ਰਾਮ ਦੇ ਕਤਲ ਦੇ ਮਾਮਲੇ ਵਿਚ 1983 ਵਿਚ ਮੌਤ ਦੀ ਸਜ਼ਾ ਹੋਈ ਸੀ ਤਾਂ ਉਦੋਂ ਉਹ 18 ਸਾਲ ਦਾ ਸੀ। ਹਾਲਾਂਕਿ ਬਾਅਦ ਵਿੱਚ ਉਸਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ, 2018 ਵਿੱਚ ਇਨੋਸੈਂਸ ਪ੍ਰੋਜੈਕਟ ਆਰਗੇਨਾਈਜ਼ੇਸ਼ਨ ਦੀ ਮਦਦ ਨਾਲ ਪ੍ਰੌਸੀਕਿਊਟਰਜ਼ ਇਸ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਹਿਮਤ ਹੋ ਗਏ। ਡੀ.ਐੱਨ.ਏ. ਟੈਸਟ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਕੋਈ ਹੋਰ ਦੋ ਵਿਅਕਤੀ ਸ਼ਾਮਲ ਸਨ। ਇਸ ਤੋਂ ਬਾਅਦ ਰੌਬਰਟ ਨੂੰ ਸਾਲ 2020 ‘ਚ ਰਿਹਾਅ ਕਰ ਦਿੱਤਾ ਗਿਆ।

ਰੌਬਰਟ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਟੈਂਪਾ ਸ਼ਹਿਰ, ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਇੱਕ ਫੋਰੈਂਸਿਕ ਡੈਂਟਿਸਟ ‘ਤੇ ਕੇਸ ਕਰ ਦਿੱਤਾ। ਇਸ ਫੋਰੈਂਸਿਕ ਡੈਂਟਿਸਟ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਪੀੜਤ ‘ਤੇ ਪਾਏ ਗਏ ਦੰਦਾਂ ਦੇ ਕੱਟਣ ਦੇ ਜੋ ਨਿਸ਼ਾਨ ਮਿਲੇ ਸਨ, ਉਹ ਰੌਬਰਟ ਦੇ ਦੰਦਾਂ ਦੇ ਸਨ। ਇਸ ਮਾਮਲੇ ‘ਚ ਫੈਸਲਾ 11 ਜਨਵਰੀ ਨੂੰ ਆ ਗਿਆ, ਪਰ ਟੈਂਪਾ ਸਿਟੀ ਕਾਉਂਸਿਲ ਨੇ ਅਧਿਕਾਰਤ ਤੌਰ ‘ਤੇ ਵੀਰਵਾਰ ਨੂੰ 1.4 ਕਰੋੜ ਡਾਲਰ ਦੇ ਮੁਆਵਜ਼ੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਮਾਮਲੇ ਵਿਚ ਉਸ ਦੀ ਨੁਮਾਇੰਦਗੀ ਸ਼ਿਕਾਗੋ-ਅਧਾਰਤ ਲੋਵੀ ਐਂਡ ਲੋਵੀ ਸਿਵਲ ਰਾਈਟਸ ਲਾਅ ਫਰਮ ਵੱਲੋਂ ਕੀਤੀ ਗਈ ਸੀ, ਜਿਸ ਨੇ ਦੇਸ਼ ਭਰ ਵਿੱਚ ਕਈ ਗਲਤ ਸਜ਼ਾ ਦੇ ਕੇਸਾਂ ਨੂੰ ਸੰਭਾਲਿਆ ਹੈ। ਲਾਅ ਫਰਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਮਿਸਟਰ ਰੌਬਰਟ ਨੂੰ ਹੋਏ ਨੁਕਸਾਨ ਦੀ ਇੱਕ ਸਵੀਕ੍ਰਿਤੀ ਹੈ, ਸਗੋਂ ਉਸ ਲਈ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਵੀ ਹੈ।

ਕੌਂਸਲ ਦੇ ਮੈਂਬਰ ਲੁਈਸ ਵੀਏਰਾ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਗਲਤੀ ਸੀ ਅਤੇ ਉਮੀਦ ਕਰਦੇ ਹਾਂ ਕਿ ਇਸ ਮੁਆਵਜ਼ੇ ਨਾਲ ਰੌਬਰਟ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸ਼ਹਿਰ ਦੇ ਦਸਤਾਵੇਜ਼ਾਂ ਦੇ ਅਨੁਸਾਰ, ਰੌਬਰਟ ਅਤੇ ਉਸਦੀ ਫਰਮ ਨੂੰ ਇਸ ਸਾਲ 90 ਲੱਖ ਡਾਲਰ ਮਿਲਣਗੇ, ਅਗਲੇ ਸਾਲ 30 ਲੱਖ ਡਾਲਰ ਅਤੇ ਫਿਰ ਮਿਲੀਅਨ ਅਤੇ ਫਿਰ 2026 ਵਿੱਚ 20 ਲੱਖ ਡਾਲਰ ਮਿਲਗੇ। ਦੱਸ ਦੇਈਏ ਕਿ ਗ੍ਰਾਮ ਦਾ ਅਗਸਤ 1983 ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ, ਜਦੋਂ ਉਹ ਟੈਂਪਾ ਰੈਸਟੋਰੈਂਟ ਵਿੱਚ ਆਪਣੀ ਨੌਕਰੀ ਤੋਂ ਘਰ ਜਾ ਰਹੀ ਸੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?