ਜਲੰਧਰ 22 ਫਰਵਰੀ ( ਪ੍ਰੋ. ਦਲਬੀਰ ਸਿੰਘ ਰਿਹਾੜ ) ਪੰਜਾਬੀ ਲਿਖਾਰੀ ਸਭਾ ਜਲੰਧਰ, ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ਼ ਜਲੰਧਰ ਵੱਲੋਂ ਮਿਲ ਕੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ । ਇਸ ਮੌਕੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਡਾਇਰੈਟਰ ਅਤੇ ਪੰਜਾਬੀ ਲਿਖਾਰੀ ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਅੰਤਰ-ਰਾਸ਼ਟਰੀ ਦਿਵਸ ਬਾਰੇ ਸ਼ਰੋਤਿਆਂ ਨੂੰ ਜਾਣਕਾਰੀ ਦਿੱਤੀ।ਕੰਵਰ ਸਤਨਾਮ ਸਿੰਘ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਅਤੇ ਕਵੀਸ਼ਰੀ ਗਾ ਕੇ ਪ੍ਰੋਗਰਾਮ ਵਿੱਚ ਖ਼ੂਬ ਰੰਗ ਬੰਨਿਆਂ। ਉੱਘੀ ਸਾਹਿਤਕਾਰਾ ਸਾਹਿਬਾ ਜੀਤਾਂ ਕੌਰ ਅਤੇ ਹਰਜਿੰਦਰ ਸਿੰਘ ਜਿੰਦੀ ਨੇ ਆਪਣੀਆਂ ਰਚਨਾਵਾਂ ਸ਼ਰੋਤਿਆਂ ਦੇ ਸਨਮੁਖ ਰੱਖੀਆਂ।
ਮੈਡਮ ਗੁਰਬਚਨ ਕੌਰ ਦੂਆ ਨੇ ਵੀ ਆਪਣੇ ਵੀਚਾਰਾਂ ਦੀ ਸਾਂਝ ਪਾਈ। ਉਪਰੰਤ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਕੁਲਵਿੰਦਰ ਸਿੰਘ ਗਾਖ਼ਲ, ਗੁਰਦੀਪ ਸਿੰਘ ਉਜਾਲਾ, ਅਵਤਾਰ ਸਿੰਘ ਬੈਂਸ, ਰਵਿੰਦਰਪਾਲ ਸਿੰਘ ਨਾਹਲ, ਮਾਸਟਰ ਮਹਿੰਦਰ ਸਿੰਘ ਅਨੇਜਾ, ਬਲਜੀਤ ਸਿੰਘ ਸਰਕਲ ਇੰਚਾਰਜ, ਸੁਰਜੀਤ ਸਿੰਘ ਸਸਤਾ ਆਇਰਨ ਅਤੇ ਸਕੂਲ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਤੋਂ ਬਾਅਦ ਹੱਥਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਬੈਨਰ ਲੈ ਕੇ ਰੋਡ ਮਾਰਚ ਕੀਤਾ ਗਿਆ। ਬੱਚਿਆਂ ਨੇ “ ਮਾਂ ਬੋਲੀ ਜੇ ਭੁੱਲ ਜਾਵਾਂਗੇ, ਕੱਖਾਂ ਵਾਂਗੂੰ ਰੁੱਲ ਜਾਵਾਂਗੇ,” “ਮਾਂ ਬੋਲੀ ਨੂੰ ਪਿਆਰ ਕਰੋ” ਅਤੇ “ ਪੰਜਾਬੀ ਬੋਲੋ, ਪੰਜਾਬੀ ਪੜੋ, ਪੰਜਾਬੀ ਲਿਖੋ ਦੇ ਨਾਹਰੇ ਲਗਾਏ।
Author: Gurbhej Singh Anandpuri
ਮੁੱਖ ਸੰਪਾਦਕ