ਲੁਧਿਆਣਾ 28 ਫਰਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਜਿੱਥੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਚੰਗੇ ਸੁਚੱਜੇ ਵਿਦਵਾਨ ਪ੍ਰਚਾਰਕ ਪਾਏ ਜਾਂਦੇ ਹਨ ਉਥੇ ਨਾਲ ਹੀ ਕੁਝ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਜਿਨਾਂ ਦੇ ਨਾਲ ਆਉਣ ਵਾਲੀ ਨੌਜਵਾਨ ਪੀੜੀ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ
ਭਵਿੱਖ ਨੂੰ ਸਹੀ ਸੇਧ ਮਿਲੇ ਇਸੇ ਤਹਿਤ ਪਹਿਲੀ ਵਾਰ ਇੱਕੋ ਛੱਤ ਥੱਲੇ ਕੌਮ ਦੇ ਭਵਿੱਖ ਲਈ ਸਿਰ ਜੋੜ ਕੇ ਇਕੱਠੇ ਹੋਏ ਦੁਨੀਆਂ ਦੇ ਚਾਰ ਦੇਸ਼ਾਂ ਅਤੇ ਭਾਰਤ ਦੇ 21 ਰਾਜਾਂ ਤੋਂ ਆਏ 200 ਗੁਰਸਿੱਖ ਨੌਜਵਾਨ ।
ਪਿਛਲੇ ਚਾਰ ਦਹਾਕਿਆਂ ਤੋਂ ਸਿੱਖ ਕੌਮ ਦੇ ਨੌਜਵਾਨਾਂ ਵਿੱਚ ਆਪਸੀ ਤਾਲਮੇਲ ਦੀ ਇੱਕ ਬੜੀ ਵੱਡੀ ਘਾਟ ਮਹਿਸੂਸ ਹੁੰਦੀ ਆਈ ਹੈ ਸਾਡੀ ਨੌਜਵਾਨ ਪੀੜੀ ਬੜੀ ਹੀ ਚੜ੍ਹਦੀ ਕਲਾ ਵਾਲੀ ਊਰਜਾ ਰੱਖਦੀ ਹੈ ਅਤੇ ਸਮੇਂ ਸਮੇਂ ਤੇ ਆਪਣੇ ਜੀਵਨ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਕੇ ਸਾਨੂੰ ਮਾਣ ਮਹਿਸੂਸ ਕਰਵਾਉਂਦੀ ਆਈ ਹੈ। ਇਸ ਟੀਚੇ ਨਾਲ ਇਹ ਉਪਰਾਲਾ ਕੀਤਾ ਗਿਆ ਕਿ ਉਹਨਾਂ ਸਭ ਮਾਣਮੱਤੀਆਂ ਨੌਜਵਾਨ ਸ਼ਖਸ਼ੀਅਤਾਂ ਨੂੰ ਇੱਕ ਛੱਤ ਥੱਲੇ ਲਿਆਂਦਾ ਜਾਵੇ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ 18 ਤੋਂ 40 ਸਾਲ ਦੀ ਉਮਰ ਵਾਲੇ ਪੰਥ ਦੇ ਸੁਚਾਰੂ ਅਤੇ ਜੋਸ਼ੀਲੇ ਨੌਜੁਆਨ ਵੱਖਰੇ ਵੱਖਰੇ ਰਾਜਾਂ ਅਤੇ ਦੇਸ਼ਾਂ ਤੋਂ 24 ਫਰਵਰੀ ਨੂੰ ਅਸੈਂਬਲੀ ਵਿੱਚ ਹਿੱਸਾ ਲੈਣ ਲੁਧਿਆਣਾ ਸ਼ਹਿਰ ਦੇ ਨਿਰਵਾਣਾ ਹੋਟਲ ਪਹੁੰਚੇ |
ਏਜੰਡਾ ਇਹ ਸੀ ਕਿ ਸਿੱਖਿਆ ਅਤੇ ਕੈਰੀਅਰ ਵਿੱਚ ਮੁਹਾਰਤ ਹਾਸਲ ਕਰਦੇ ਹੋਏ ਗੁਰੂ ਸਾਹਿਬ ਦੇ ਬਖਸ਼ੇ ਬਾਣੀ ਅਤੇ ਬਾਣੇ ਨੂੰ ਕਿਵੇਂ ਕੁੱਲ ਦੁਨੀਆਂ ਤੱਕ ਪਹੁੰਚਾਇਆ ਜਾਵੇ ਇਹ ਸਾਰਾ ਉਪਰਾਲਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਨੌਜਵਾਨ ਪ੍ਰਬੰਧਕਾਂ ਨੇ ਕੀਤਾ 20 ਨੌਜਵਾਨਾਂ ਦੀ ਪ੍ਰਬੰਧਕੀ ਕਮੇਟੀ ਬਣਾ ਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨੌਜੁਆਨ ਗੌਰਵਦੀਪ ਸਿੰਘ ਨੇ ਬਤੌਰ ਸੰਚਾਲਕ, ਡਾਕਟਰ ਅਰਸ਼ਦੀਪ ਸਿੰਘ ਨੇ ਸਪੀਕਰ ਅਤੇ ਅਰਸ਼ਦੀਪ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਅਸੈਂਬਲੀ ਨੂੰ ਬੜੇ ਹੀ ਉਸਾਰੂ ਅਤੇ ਸਮੇਂ ਦੇ ਅਨੁਸਾਰ ਚਲਾਇਆ ਅਤੇ ਕਾਮਯਾਬ ਬਣਾਇਆ
ਇਸ ਦੋ ਰੋਜ਼ਾ ਅਸੈਂਬਲੀ ਵਿੱਚ ਪਹਿਲਾਂ ਹਰ ਇੱਕ ਸਟੇਟ ਅਤੇ ਦੇਸ਼ ਤੋਂ ਇੱਕ ਇੱਕ ਸ਼ੁਰੂਆਤੀ ਸਟੇਟਮੈਂਟਾਂ ਲਈਆਂ ਗਈਆਂ ਉਸ ਤੋਂ ਉਪਰੰਤ ਵੱਖੋ ਵੱਖਰੇ ਸੈਸ਼ਨ ਪੈਨਲ ਵਿਚਾਰਾਂ ਕਰਦੇ ਹੋਏ ਅੰਤ ਵਿੱਚ ਮਤੇ ਪਾਸ ਕੀਤੇ ਗਏ ਅਖੀਰ ਵਿੱਚ ਤਿੰਨ ਅਸੈਂਬਲੀ ਕਮੇਟੀਆਂ ਬਣਾਈਆਂ ਗਈਆਂ ਜਿਹੜੀਆਂ ਅੱਗੇ ਇੱਕ ਸਾਲ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵਾਲਾ ਕੰਮ ਕਰਨਗੀਆਂ ।
ਅਸੈਂਬਲੀ ਵਿੱਚ ਖਾਸ ਤੌਰ ਤੇ ਭਾਈ ਸਰਬਜੀਤ ਸਿੰਘ ਧੂੰਦਾ , ਫਿਲਮ ਨਿਮਰਤਾ ਸਰਦਾਰ ਪਰਮਜੀਤ ਸਿੰਘ ਚੰਡੀਗੜ੍ਹ , ਕਮਲਜੀਤ ਕੌਰ, ਸਰਬਜੀਤ ਸਿੰਘ ਰੇਣੂਕਾ ,ਕੈਪਟਨ ਯਸ਼ਪਾਲ ਸਿੰਘ ਦਿੱਲੀ ,ਨਛੱਤਰ ਸਿੰਘ ਨੇ ਆਪਣੇ ਵਿਚਾਰ ਰੱਖੇ ਅੰਤ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ , ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ, ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਸਭਨਾ ਨੇ ਆਇਆਂ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ