ਲੁਧਿਆਣਾ 19 ਮਾਰਚ ( ਨਜ਼ਰਾਨਾ ਨਿਊਜ ਨੈੱਟਵਰਕ ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ 17-03-2024 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2:30 ਵਜੇ ਤੱਕ ਦੂਜਾ ਜਨਰਲ ਮੈਡੀਕਲ ਅਤੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਡਾ: ਐਚ. ਪੀ. ਸਿੰਘ (ਆਈ ਸਰਜਨ) ਐਮ. ਡੀ. (ਏਮਜ) ਅਤੇ ਡਾ: ਮਨੀਸ਼ਾਂ ਖੁੱਬਰ ਡੀ. ਐਮ. ਸੀ. ਲੁਧਿਆਣਾ, ਡਾ: ਨਹਿਮਤ ਢੀਂਗਰਾ ਡੀ. ਐਮ. ਸੀ. ਲੁਧਿਆਣਾ, ਡਾ: ਸੁਖਮੀਤ ਸਿੰਘ ਐਮ. ਬੀ. ਬੀ. ਐਸ., ਐਮ. ਡੀ., ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ: ਜਸਪਾਲ ਸਿੰਘ (ਦੰਦਾਂ ਦੇ ਮਾਹਿਰ), ਡਾ: ਹਰਪ੍ਰੀਤ ਸਿੰਘ (ਮਾਨਸਿਕ ਰੋਗਾਂ ਦੇ ਮਾਹਿਰ), ਡਾ: ਕੁਲਵੰਤ ਸਿੰਘ ਰਾਮਾ (ਐਮ. ਡੀ. ਨਿਊਰੋਲੋਜਿਸਟ), ਡਾ: ਦੀਪਾ ਬੀ. ਪੀ. ਟੀ. (ਫਿਜੀਓਥਰੈਪਿਸਟ), ਡਾ: ਮਨਦੀਪ ਕੌਰ (ਔਰਤਾਂ ਦੇ ਰੋਗਾਂ ਦੇ ਮਾਹਿਰ), ਡਾ: ਐਮ. ਐੱਸ ਨੰਦਾ, ਐਮ. ਬੀ. ਬੀ. ਐਸ, ਐਮ. ਡੀ. (ਚਮੜੀ ਦੇ ਰੋਗਾਂ ਦੇ ਮਾਹਿਰ) ਅਤੇ ਡਾ: ਜਗਦੀਸ਼ ਕੌਰ (ਹੋਮਿਊਪੈਥੀ) ਨੇ ਮਨੁੱਖਤਾ ਦੀ ਸੇਵਾ ਹਿਤ ਆਪਣੀ ਪੂਰੀ ਟੀਮ ਦੇ ਨਾਲ ਸਵੇਰ ਤੋਂ ਦੁਪਹਿਰ ਤੱਕ ਮਾਨਵਤਾ ਦੀ ਇਸ ਮਹਾਨ ਸੇਵਾ ਵਿੱਚ ਬਹੁਮੱੁਲਾ ਯੋਗਦਾਨ ਪਾਇਆ।
ਇਸ ਦੌਰਾਨ ਲੁਧਿਆਣੇ ਅਤੇ ਨੇੜਲੇ ਇਲਾਕਿਆਂ ਤੋਂ ਲਗਭਗ 800 ਤੋਂ ਵੱਧ ਲੋਕਾਂ ਨੇ ਆਪਣੀ ਸਿਹਤ ਨੂੰ ਸੰਭਾਲਣ ਲਈ ਇਸ ਕੈਂਪ ਵਿੱਚ ਭਾਗ ਲਿਆ ਅਤੇ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਵਾਲੇ ਸਮਾਜ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਤੋਂ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸਾਰੇ ਡਾਕਟਰ ਸਾਹਿਬਾਨਾਂ ਅਤੇ ਉਹਨਾਂ ਦੀ ਟੀਮ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਆਉਣ ਵਾਲੀ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਨਾਲ ਸਾਰਾ ਡਾਕਟਰੀ ਪ੍ਰਬੰਧ ਸੰਭਾਲਦਿਆਂ ਹੋਇਆਂ ਹਰੇਕ ਲੋੜ ਦਾ ਖਾਸ ਖਿਆਲ ਰੱਖਿਆ ਗਿਆ।
ਇਸ ਕੈਂਪ ਵਿੱਚ ਸਮੂਹ ਸਟਾਫ, ਚੇਅਰਮੈਨ ਸਾਹਿਬ ਅਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਆਪੋ ਆਪਣੇ ਕਾਰਜਾਂ ਦੀ ਵੰਡ ਅਨੁਸਾਰ ਡਿਊਟੀਆਂ ਨਿਭਾਈਆਂ। ਇਸਦੇ ਨਾਲ ਹੀ ਕਾਲਜ ਵਿੱਚ ਹਰ ਸਮੇਂ ਸਹਿਯੋਗ ਕਰਨ ਵਾਲੇ ਨੌਜਵਾਨਾਂ ਨੇ ਵੀ ਵਧ ਚੜ ਕੇ ਆਪਣਾ ਯੋਗਦਾਨ ਪਾਇਆ।
Author: Gurbhej Singh Anandpuri
ਮੁੱਖ ਸੰਪਾਦਕ