Home » ਧਾਰਮਿਕ » ਇਤਿਹਾਸ » ਸਾਡੇ ਸ਼ਹੀਦਾਂ ਨੇ ਗੁਰੂ ਗ੍ਰੰਥ, ਗੁਰੂ ਪੰਥ, ਦੇਸ ਪੰਜਾਬ, ਫ਼ਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਲਈ ਲਹੂ ਡੋਲ੍ਹਵਾਂ ਸੰਘਰਸ਼ ਕੀਤਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਾਡੇ ਸ਼ਹੀਦਾਂ ਨੇ ਗੁਰੂ ਗ੍ਰੰਥ, ਗੁਰੂ ਪੰਥ, ਦੇਸ ਪੰਜਾਬ, ਫ਼ਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਲਈ ਲਹੂ ਡੋਲ੍ਹਵਾਂ ਸੰਘਰਸ਼ ਕੀਤਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

68 Views

ਸ਼ਹੀਦ ਭਾਈ ਰਸਾਲ ਸਿੰਘ ਆਰਫ਼ਕੇ ਦਾ 40ਵਾਂ ਸ਼ਹੀਦੀ ਸਮਾਗਮ ਕਰਵਾਇਆ

ਅੰਮ੍ਰਿਤਸਰ, 23 ਮਾਰਚ (  ਹਰਸਿਮਰਨ ਸਿੰਘ ਹੁੰਦਲ ): ਜੂਨ 1984 ਦੇ ਘੱਲੂਘਾਰੇ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਦਮਦਮੀ ਟਕਸਾਲ ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਰਸਾਲ ਸਿੰਘ ਆਰਫ਼ਕੇ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਆਰਫ਼ਕੇ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ‘ਚ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਪ੍ਰਚਾਰਕ ਜੱਥਿਆਂ ਤੋਂ ਇਲਾਵਾ ਸਿੱਖ ਕੌਮ ਦੇ ਮਹਾਂਪੁਰਸ਼ਾਂ, ਧਾਰਮਿਕ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਹਾਜ਼ਰੀ ਭਰੀ। ਇਸ ਮੌਕੇ ਜਥੇਦਾਰ ਗਿਆਨੀ ਸੁਖਦੇਵ ਸਿੰਘ ਖ਼ਾਲਸਾ ਦਮਦਮੀ ਟਕਸਾਲ ਬੁੱਕਣ ਖ਼ਾਂ ਵਾਲੇ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਫ਼ਤਹਿ ਦੇ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ, ਸੰਤ ਸ਼ਿੰਦਰ ਸਿੰਘ ਫ਼ਤਹਿਗੜ੍ਹ ਸਭਰਾਵਾਂ ਵਾਲੇ, ਬਾਬਾ ਨਿਹਾਲ ਸਿੰਘ ਦਲ ਪੰਥ ਬਾਬਾ ਬਿਧੀ ਚੰਦ, ਬਾਬਾ ਸੱਜਣ ਸਿੰਘ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ, ਬਾਬਾ ਜਸਵੰਤ ਸਿੰਘ ਸੋਢੀ ਆਸਲ ਉਤਾੜ, ਭਾਈ ਲਖਬੀਰ ਸਿੰਘ ਮਹਾਲਮ ਸੇਵਾਦਾਰ ਸਤਿਕਾਰ ਕਮੇਟੀ, ਭਾਈ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਨਿਰਮਲ ਸਿੰਘ (ਸਪੁੱਤਰ ਸ਼ਹੀਦ ਰਸਾਲ ਸਿੰਘ ਆਰਫ਼ਕੇ), ਬਾਬਾ ਸੁਖਮੰਦਰ ਸਿੰਘ ਪੱਧਰੀ ਕਾਰ ਸੇਵਾ ਵਾਲੇ, ਢਾਡੀ ਜਥਾ ਭਾਈ ਜਤਿੰਦਰ ਸਿੰਘ ਤਰਨਾ ਦਲ, ਕਵੀਸ਼ਰ ਭਾਈ ਗੁਰਜੰਟ ਸਿੰਘ ਬੈਕਾਂ, ਭਾਈ ਇਕਬਾਲ ਸਿੰਘ ਚੱਬਾ ਜੋਧਪੁਰੀਆ ਅਤੇ ਹੋਰ ਅਨੇਕਾਂ ਬੁਲਾਰਿਆਂ ਨੇ ਪੰਥਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ਼ਹੀਦ ਭਾਈ ਰਸਾਲ ਸਿੰਘ ਆਰਫ਼ਕੇ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।

ਇਸ ਮੌਕੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਧਰਮ ‘ਚ ਸ਼ਹਾਦਤ ਦਾ ਸਥਾਨ ਬਹੁਤ ਉੱਚਾ ਹੈ, ਸਾਡੇ ਸ਼ਹੀਦਾਂ ਨੇ ਗੁਰੂ ਗ੍ਰੰਥ, ਗੁਰੂ ਪੰਥ, ਦੇਸ ਪੰਜਾਬ, ਫ਼ਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਲਈ ਲਹੂ ਡੋਲ੍ਹਵਾਂ ਸੰਘਰਸ਼ ਕੀਤਾ ਹੈ। ਭਾਈ ਰਸਾਲ ਸਿੰਘ ਨੇ ਬਿੱਛੂ ਰਾਮ ਵਰਗੇ ਥਾਣੇਦਾਰ ਅਤੇ ਖ਼ਾਲਸਾ ਪੰਥ ਦੇ ਹੋਰ ਦੁਸ਼ਮਣਾਂ ਨੂੰ ਲਲਕਾਰ ਕੇ ਸੋਧਿਆ ਸੀ ਤੇ ਸੰਤ ਜਰਨੈਲ ਸਿੰਘ ਜੀ ਦੇ ਨਾਲ 6 ਜੂਨ 1984 ਨੂੰ ਸ਼ਹਾਦਤ ਪ੍ਰਾਪਤ ਕੀਤੀ ਤੇ ਅੱਜ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਕਿ ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅਸੀਂ ਸੰਤ ਜਰਨੈਲ ਸਿੰਘ ਨੂੰ ਤਾਂ ਪਿਆਰ ਕਰਦੇ ਹਾਂ ਪਰ ਉਹਨਾਂ ਦੇ ਖਾਲਿਸਤਾਨ ਦੇ ਬਚਨਾਂ ਉੱਤੇ ਵੀ ਪਹਿਰਾ ਦੇ ਕੇ ਸੰਘਰਸ਼ਸ਼ੀਲ ਹੋਈਏ। ਜਥੇਦਾਰ ਗਿਆਨੀ ਸੁਖਦੇਵ ਸਿੰਘ ਬੰਡਾਲਾ ਨੇ ਕਿਹਾ ਕਿ ਦਮਦਮੀ ਟਕਸਾਲ ਯੋਧਿਆਂ ਦੀ ਖਾਣ ਹੈ ਅਤੇ ਟਕਸਾਲ ਦੇ ਸਿੰਘ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਰਾਖੀ ਲਈ ਅੱਜ ਵੀ ਡਟੇ ਹੋਏ ਹਨ। ਭਾਈ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਰਲ਼ ਕੇ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹਾਂਗੇ, ਅਫਸੋਸ ਹੈ ਕਿ ਅੱਜ ਬਹੁਤਾਂਤ ਸੰਪਰਦਾਵਾਂ ਪੰਥਕ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੀਆਂ ਅਤੇ ਕੌਮ ਦੇ ਗੱਦਾਰਾਂ ਨਾਲ ਇੱਕਜੁੱਟ ਹੋ ਚੁੱਕੀਆਂ ਹਨ।

ਸਮਾਗਮ ‘ਚ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਘਰਸ਼ੀ ਸਿੰਘਾਂ ਦਾ ਸਿਰੋਪੇ ਲੋਈਆਂ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ) ਕਿਤਾਬਾਂ ਸੌਂਪ ਕੇ ਸਨਮਾਨ ਵੀ ਕੀਤਾ ਗਿਆ, ਕਿਤਾਬ ‘ਚ ਸ਼ਹੀਦ ਭਾਈ ਰਸਾਲ ਸਿੰਘ ਆਰਫ਼ਕੇ ਸਮੇਤ ਅਨੇਕਾਂ ਸ਼ਹੀਦਾਂ ਦਾ ਇਤਿਹਾਸ ਛਪਿਆ ਹੋਇਆ ਸੀ। ਇਸ ਮੌਕੇ ਭਾਈ ਨਿਰਮਲ ਸਿੰਘ (ਸਪੁੱਤਰ ਸ਼ਹੀਦ ਰਸਾਲ ਸਿੰਘ ਆਰਫ਼ਕੇ), ਭਾਈ ਹਜ਼ਾਰਾ ਸਿੰਘ, ਭਾਈ ਪ੍ਰਗਟ ਸਿੰਘ ਵਾਹਕਾ, ਭਾਈ ਕੁਲਵੰਤ ਸਿੰਘ, ਭਾਈ ਗੁਰਬਖਸ਼ ਸਿੰਘ ਭਾਗੋਕੇ, ਭਾਈ ਕਸ਼ਮੀਰ ਸਿੰਘ ਭੁੱਲਰ, ਭਾਈ ਭਜਨ ਸਿੰਘ ਦੁਆਬੀਆ, ਕੁਲਵਿੰਦਰ ਸਿੰਘ ਸਰਪੰਚ, ਭਾਈ ਦਲਜੀਤ ਸਿੰਘ ਮਹਾਲਮ ਪ੍ਰਧਾਨ ਸਾਈ ਮੀਆਂ ਮੀਰ ਫਾਊਂਡੇਸ਼ਨ, ਸੁਖਜਿੰਦਰ ਸਿੰਘ ਪ੍ਰਧਾਨ, ਭਾਈ ਤਜਿੰਦਰ ਸਿੰਘ ਦਿਉਲ ਪ੍ਰਧਾਨ ਯੂਥ ਵਿੰਗ, ਭਾਈ ਜਗਜੀਤ ਸਿੰਘ ਦਫਤਰ ਸਕੱਤਰ, ਭਾਈ ਹਰਪ੍ਰੀਤ ਸਿੰਘ, ਭਾਈ ਸਾਹਿਬ ਸਿੰਘ ਬੰਡਾਲਾ ਤੇ ਰਾਜ ਕੌਰ ਤੇ ਹੋਰ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ, ਮਿਠਾਈਆਂ-ਪਕੌੜੇ ਅਤੁੱਟ ਵਰਤਾਏ ਗਏ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?