Home » ਅੰਤਰਰਾਸ਼ਟਰੀ » ਜੇ ਸੁਖਬੀਰ ਬਾਦਲ ਪੰਥ ਦਾ ਭਲਾ ਚਾਹੁੰਦਾ ਤਾਂ ਆਪਣੇ ਪਾਪ ਅਤੇ ਗ਼ੁਨਾਹ ਖੁੱਲ੍ਹ ਕੇ ਮੰਨੇ ਤੇ ਪ੍ਰਧਾਨਗੀ ਛੱਡੇ : ਭਾਈ ਭੁਪਿੰਦਰ ਸਿੰਘ

ਜੇ ਸੁਖਬੀਰ ਬਾਦਲ ਪੰਥ ਦਾ ਭਲਾ ਚਾਹੁੰਦਾ ਤਾਂ ਆਪਣੇ ਪਾਪ ਅਤੇ ਗ਼ੁਨਾਹ ਖੁੱਲ੍ਹ ਕੇ ਮੰਨੇ ਤੇ ਪ੍ਰਧਾਨਗੀ ਛੱਡੇ : ਭਾਈ ਭੁਪਿੰਦਰ ਸਿੰਘ

114 Views

ਅੰਮ੍ਰਿਤਸਰ, 28 ਮਾਰਚ (  ਹਰਸਿਮਰਨ ਸਿੰਘ ਹੁੰਦਲ  ):  ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆਉਣ ਲੱਗੀਆਂ ਤਾਂ ਭਾਜਪਾ ਅਤੇ ਬਾਦਲਕਿਆਂ ਨੂੰ ਇੱਕ ਦੂਜੇ ਦੀ ਲੋੜ ਮਹਿਸੂਸ ਹੋਣ ਲੱਗੀ, ਅੰਦਰ ਖਾਤੇ ਦੋਹਾਂ ਪਾਰਟੀਆਂ ਦੇ ਲੋਕਾਂ ਨੇ ਜ਼ੋਰ ਮਾਰਨਾ ਸ਼ੁਰੂ ਕੀਤਾ। ਦੂਜੇ ਪਾਸੇ ਬਾਦਲਕਿਆਂ ਨੂੰ ਛੱਡ ਕੇ ਗਏ ਅਤੇ ਭਾਜਪਾ ਦੀਆ ਬਰੂਹਾਂ ਤੇ ਬੈਠੇ ਢੀਂਡਸਾ ਪਰਿਵਾਰ ਅਤੇ ਬੀਬੀ ਜਗੀਰ ਕੌਰ ਨੇ ਮਹਿਸੂਸ ਕੀਤਾ ਕਿ ਜੇ ਭਾਜਪਾ ਤੇ ਅਕਾਲੀ ਇਕੱਠੇ ਹੋ ਗਏ ਤੇ ਸਾਡੀ ਤੇ ਬੁੱਕਤ ਹੀ ਖ਼ਤਮ ਹੋ ਜਾਣੀ। ਢੀਂਡਸਾ ਪਰਿਵਾਰ ਰਾਮ ਰਹੀਮ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੀ ਪੁਸ਼ਾਕ ਭੁੱਲ ਗਏ ਅਤੇ ਬੀਬੀ ਜਗੀਰ ਕੌਰ ਲਿਫਾਫੇ ਵਿਚੋਂ ਨਿਕਲਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਵਾਲਾ ਕਲਚਰ ਭੁੱਲ ਗਏ ਤੇ ਛੇਤੀ ਨਾਲ ਅਕਾਲੀ ਦਲ ਵਿੱਚ ਆ ਗਏ ਪਰ ਹੁਣ ਜਦ ਭਾਜਪਾ ਅਤੇ ਬਾਦਲਕਿਆਂ ਦਾ ਕੋਈ ਸਮਝੌਤਾ ਨਹੀਂ ਹੋਇਆ ਤਾਂ ਇਹ ਵਿਚਾਰੇ ਸੋਚੀ ਪਏ ਹਨ ਕੀ ਅਸੀ ਤੇ ਬਹੁਤ ਵੱਡੀ ਗਲਤੀ ਕਰ ਲਈ। ਹੁਣ ਇਹ ਲੋਕਾਂ ਆਪ ਤੇ ਭਾਜਪਾ ਵਿਚ ਜਾਣਗੇ ਹੀ ਤੇ ਹੋਰ ਵੀ ਕਈਆ ਨੂੰ ਨਾਲ ਲੈਕੇ ਜਾਣਗੇ। ਬਾਦਲਕਿਆਂ ਦੇ ਨਾਲ ਖੜੇ ਲੋਕ ਨਾ ਤੇ ਸਿਆਸੀ ਰਹੇ ਅਤੇ ਨਾ ਹੀ ਪੰਥਕ। ਪੱਗ ਵਾਲੇ ਲੀਡਰਾਂ ਦੀ ਗਿਣਤੀ ਕਰੀਏ ਤਾਂ ਬਾਦਲਕਿਆਂ ਤੋਂ ਜ਼ਿਆਦਾ ਪੱਗਾਂ ਵਾਲੇ ਭਾਜਪਾ ਕੋਲ ਹਨ। ਜੇਕਰ ਸੁਖਬੀਰ ਸਿੰਘ ਬਾਦਲ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਚਿਆ ਰਹੇ ਤਾਂ ਕਿਸੇ ਚੰਗੇ ਪੰਥਕ ਨੂੰ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਦੇਵੇ ਅਤੇ ਆਪਣੇ ਆਪ ਨੂੰ ਪੰਥ ਹਵਾਲੇ ਕਰਕੇ ਆਪਣੇ ਗੁਨਾਹ ਨੂੰ ਸਿੱਧੇ ਹੋ ਕੇ ਕਬੂਲ ਕਰੇ, ਪ੍ਰਧਾਨਗੀ ਛੱਡੇ, ਨਹੀਂ ਤਾਂ ਡਾਇਨਾਸੋਰ ਵਾਲ ਹਾਲ ਹੋਵੇਗਾ। ਫੈਡਰੇਸ਼ਨ ਦੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਵੱਖਰੇ ਪ੍ਰੈੱਸ ਨੋਟ ‘ਚ ਕਿਹਾ ਕਿ 26 ਮਾਰਚ ਨੂੰ ਮੈਂ ਹੋਲੇ ਮਹੱਲੇ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ ਪਰ ਓਥੇ ਸਾਰੇ ਲੋਕ ਹੋਲੀ ਖੇਡ ਰਹੇ ਸੀ, ਓਹੀ ਹੋਲੀ ਜਿਹੜੀ ਸਾਡੇ ਹਿੰਦੂ ਭੈਣ ਭਰਾ ਰੰਗ ਇੱਕ ਦੂਸਰੇ ਉਤੇ ਸੁੱਟ ਕੇ ਖੇਡਦੇ ਹਨ। ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸਾਨੂੰ ਵੱਖਰਾ ਹੀ ਸਿਸਟਮ ਦਿੱਤਾ ਸੀ ਉਹ ਸਿਸਟਮ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਮੈਂ ਸੋਚਿਆ ਚਲੋ ਕਿਸੇ ਵੱਡੀ ਜਥੇਬੰਦੀ ਦੇ ਸਿੰਘ ਕੋਲੋਂ ਜਾਂ ਕਿਸੇ ਮੁਖੀ ਕੋਲੋਂ ਕੋਈ ਜਾਣਕਾਰੀ ਲਵਾਂ ਪਰ ਜਿੰਨਾ ਨੇ ਸਾਨੂੰ ਹੋਲੀ ਅਤੇ ਹੋਲੇ ਮਹੱਲੇ ਵਿੱਚ ਫ਼ਰਕ ਦੱਸਣਾ ਸੀ ਉਹ ਤੇ ਆਪ ਰੰਗਾਂ ਵਿੱਚ ਭਰੇ ਪਏ ਸਨ। ਜੇਕਰ ਕੋਈ ਇਹਨਾਂ ਰੰਗਬਾਜ਼ਾਂ ਨੂੰ ਰੋਕਦਾ ਸੀ ਤਾਂ ਇਹ ਰੰਗਬਾਜ਼ ਰੋਕਣ ਵਾਲੇ ਨੂੰ ਵੀ ਰੰਗ ਨਾਲ ਭਰ ਦਿੰਦੇ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਵਰਤਾਰਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ ਜਦ ਓਹ ਇੱਕ ਵੱਡੀ ਗੱਡੀ ਤੇ ਅਨੇਕਾਂ ਸਿੰਘਾਂ ਨਾਲ ਸਵਾਰ ਹੋ ਕੇ ਲੰਘ ਰਹੇ ਸੀ।

ਜੇਕਰ ਇਹ ਰੰਗਾਂ ਵਾਲਾ ਕੰਮ ਹੀ ਵੇਖਣਾ ਹੈ ਤਾਂ ਉਹ ਤਾਂ ਅੰਮ੍ਰਿਤਸਰ ਸਾਹਿਬ ਦੇ ਗਲੀਂ ਮਹੱਲਿਆਂ ਵਿਚ ਹੀ ਬਹੁਤ ਹੈ। ਇਸ ਵਾਰੀ ਹੋਲੇ ਮਹੱਲੇ ਤੇ ਵਿਦੇਸ਼ ਪੱਤਰਕਾਰਾ ਅਤੇ ਵਿਦੇਸ਼ੀ ਦਰਸ਼ਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਹ ਵਿਦੇਸ਼ੀ ਲੋਕ ਜਦ ਹੋਲੇ ਮਹੱਲੇ ਦਾ ਇਤਿਹਾਸ ਪੜ ਕੇ ਆਏ ਹੋਣਗੇ ਤੇ ਜ਼ਮੀਨੀ ਪੱਧਰ ਤੇ ਉਲਟਾ ਹੀ ਵੇਖਣ ਨੂੰ ਮਿਲਿਆ ਹੋਵੇਗਾ ਫਿਰ ਉਹ ਸੋਚਣਗੇ ਕਿ ਭਾਰਤੀ ਸਵਿਧਾਨ ਦੀ ਧਾਰਾ 25 ਬੀ ਵਿੱਚ ਠੀਕ ਹੀ ਲਿਖਿਆ ਹੈ! ਭਰੇ ਪਏ ਸਨ। ਜੇਕਰ ਕੋਈ ਇਹਨਾਂ ਰੰਗਬਾਜ਼ਾਂ ਨੂੰ ਰੋਕਦਾ ਸੀ ਤਾਂ ਇਹ ਰੰਗਬਾਜ਼ ਰੋਕਣ ਵਾਲੇ ਨੂੰ ਵੀ ਰੰਗ ਨਾਲ ਭਰ ਦਿੰਦੇ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਵਰਤਾਰਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ ਜਦ ਓਹ ਇੱਕ ਵੱਡੀ ਗੱਡੀ ਤੇ ਅਨੇਕਾਂ ਸਿੰਘਾਂ ਨਾਲ ਸਵਾਰ ਹੋ ਕੇ ਲੰਘ ਰਹੇ ਸੀ। ਜੇਕਰ ਇਹ ਰੰਗਾਂ ਵਾਲਾ ਕੰਮ ਹੀ ਵੇਖਣਾ ਹੈ ਤਾਂ ਉਹ ਤਾਂ ਅੰਮ੍ਰਿਤਸਰ ਸਾਹਿਬ ਦੇ ਗਲੀਂ ਮਹੱਲਿਆਂ ਵਿਚ ਹੀ ਬਹੁਤ ਹੈ। ਇਸ ਵਾਰੀ ਹੋਲੇ ਮਹੱਲੇ ਤੇ ਵਿਦੇਸ਼ ਪੱਤਰਕਾਰਾ ਅਤੇ ਵਿਦੇਸ਼ੀ ਦਰਸ਼ਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਹ ਵਿਦੇਸ਼ੀ ਲੋਕ ਜਦ ਹੋਲੇ ਮਹੱਲੇ ਦਾ ਇਤਿਹਾਸ ਪੜ ਕੇ ਆਏ ਹੋਣਗੇ ਤੇ ਜ਼ਮੀਨੀ ਪੱਧਰ ਤੇ ਉਲਟਾ ਹੀ ਵੇਖਣ ਨੂੰ ਮਿਲਿਆ ਹੋਵੇਗਾ ਫਿਰ ਉਹ ਸੋਚਣਗੇ ਕਿ ਭਾਰਤੀ ਸਵਿਧਾਨ ਦੀ ਧਾਰਾ 25 ਬੀ ਵਿੱਚ ਠੀਕ ਹੀ ਲਿਖਿਆ ਹੈ!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?