ਸ਼ਹੀਦਾਂ ਦਾ ਨਿਸ਼ਾਨਾ ਕਰਾਂਗੇ ਪੂਰਾ : ਬੀਬੀ ਕੁਲਵਿੰਦਰ ਕੌਰ
ਅੰਮ੍ਰਿਤਸਰ, 28 ਮਾਰਚ ( ਰਣਜੀਤ ਸਿੰਘ ) ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੌਰਾਨ 25 ਮਾਰਚ 1992 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਨਰਿੰਦਰ ਸਿੰਘ ਲਾਟੀ ਦੀ ਯਾਦ ‘ਚ ਜੱਦੀ ਪਿੰਡ ਫਤਾਹਪੁਰ ਧਰਮਸ਼ਾਲਾ ਗੁਰਦੁਆਰਾ ਬਾਬਾ ਮੋਤੀ ਰਾਮ ਸਿੰਘ ਮਹਿਰਾ ਵਿਖੇ ਪਾਠ ਦਾ ਭੋਗ ਪਾਇਆ ਗਿਆ। ਵੱਖ ਵੱਖ ਜਥੇਬੰਦੀਆਂ ਨੇ ਹਾਜ਼ਰੀ ਭਰੀ ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹਾਦਤ ਦੇ ਸੰਬੰਧ ਵਿੱਚ ਕਥਾਵਾਚਕ, ਰਾਗੀ, ਕਵੀਸ਼ਰਾ ਸ਼ਬਦ ਕੀਰਤਨ ਕਰਕੇ ਹਾਜ਼ਰੀ ਲਗਵਾਈ ਤੇ ਸੰਗਤਾਂ ਨੂੰ ਸਿੱਖੀ ਸਰੂਪ ਧਾਰਨ ਕਰਨ, ਸਿੱਖੀ ਰਹੂ ਰੀਤਾਂ ਤੇ ਚੱਲਕੇ ਗੁਰੂ ਸਹਿਬਾਂ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਹਾਜ਼ਰੀ ਲਵਾਈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫਤਾਹਪੁਰ, ਹਲਕਾ ਮਜੀਠਾ ਪ੍ਰਧਾਨ ਕੁਲਵੰਤ ਸਿੰਘ ਕੋਟਲਾ ਗੁੱਜਰਾਂ, ਬੀਬੀ ਕਲਵਿੰਦਰ ਕੌਰ ਤੁਗਲਾਵਾਲਾ (ਸੁਪਤਨੀ ਸ਼ਹੀਦ ਪਰਮਜੀਤ ਸਿੰਘ ਪੰਮਾ), ਬਾਬਾ ਦਿਲਬਾਗ ਸਿੰਘ, ਚੈਅਰਮੈਨ ਸੰਤੋਖ ਸਿੰਘ ਰਾਹੀਂ, ਭੁਪਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਕੱਪੜੇ ਵਾਲੇ, ਮਨਪ੍ਰੀਤ ਸਿੰਘ ਗੋਸ਼ਾ, ਰਜਵਿੰਦਰ ਸਿੰਘ ਰਾਜੂ ਲੱਖਵਿੰਦਰ ਸਿੰਘ ਲੱਖਾ, ਤਲਵਿੰਦਰ ਸਿੰਘ ਟੋਨੀ ਤੇ ਹੋਰ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫਤਾਹਪੁਰ ਨੇ ਕਿਹਾ ਕਿ ਸ਼ਹੀਦ ਭਾਈ ਨਰਿੰਦਰ ਸਿੰਘ ਲਾਟੀ ਜੋ ਪਿੰਡ ਫਤਾਹਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਹੋਏ ਹਨ ਜਿਨ੍ਹਾਂ ਨੂੰ ਉਸ ਵੇਲੇ ਦੀ ਹਕੂਮਤ ਪਿੰਡ ਲੱਖਣਪੁਰ ਮੋਰਿੰਡੇ ਜਬਰ ਦਸਤ ਲੰਮਾ ਚਲਿਆ ਮੁਕਾਬਲੇ ਤੋਂ ਬਾਅਦ ਆਖਰ ਅਸਲਾ ਮੁੱਕ ਗਿਆ ਤਾਂ ਚੜ੍ਹਦੀ ਕਲਾ ਦਾ ਜੈਕਾਰਾ ਲਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਦੀਆਂ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ ਅਸੀਂ ਸ਼ਹੀਦਾਂ ਦਾ ਸੁਪਨਾ ਅਵਸ਼ ਪੂਰਾ ਕਰਾਂਗੇ|
Author: Gurbhej Singh Anandpuri
ਮੁੱਖ ਸੰਪਾਦਕ