ਬਰੇਸ਼ੀਆ 8 ਅਪ੍ਰੈਲ ( ਤਿ੍ਰਵਜੋਤ ਸਿੰਘ ਵਿੱਕੀ ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੱਲ ਪੰਜਵਾਂ ਤੱਖਤ (ਮਿਸਲ ਮੀਰੀ ਪੀਰੀ ਇਟਲੀ) ਵੱਲੋਂ ਹੋਲੇ ਮੁੱਹਲੇ ਤੇ ਪਾਵਨ ਦਿਹਾੜਿਆ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਿੲਆ ਗਿਆ। ਸ਼੍ਰੀ ਆਂਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸੁੰਦਰ ਦਿਵਾਨ ਸਜਾਏ ਗਏ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਪ੍ਰਤਾਪ ਸਿੰਘ ਜੀ ਹਜ਼ੂਰੀ ਰਾਗੀ ਸੰਚਖੰਡ ਸ਼੍ਰੀ ਹਜ਼ੂਰ ਸਾਿਹਬ ਵੱਲੋਂ ਹਾਜ਼ਰੀ ਭਰੀ ਗਈ। ਤੇ ਮਿਸਲ ਦੇ ਹੈਂਡਗ੍ਰਥੀ ਬਾਬਾ ਦਿਲਜਾਨ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਦੀਵਾਨਾ ਦੀ ਸਮਾਪਤੀ ਤੋਂ ਬਾਅਦ ਜਥੇਦਾਰ ਜੋਗਿੰਦਰ ਸਿੰਘ ਜੀ ਰਕਬੇ ਵਾਲ਼ਿਆਂ ਦੀ ਪ੍ਰੇਨਾ ਸਦਕਾ ਜਥੇਦਾਰ ਬਾਬਾ ਸੁੱਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ਾਲ ਮੁਹੱਲੇ ਸਜਾਏ ਗਏ। ਮਿਸਲ ਦੇ ਵਿਦਿਆਰਥੀ ਬੱਚਿਆ ਵੱਲੋਂ ਗੱਤਕੇ ਦੇ ਜ਼ੋਰ ਦਿਖਾਏ ਗਏ। ਇਸ ਮੋਕੇ ਵਿਸ਼ੇਸ਼ ਤੋਰ ਤੇ ਜਥੇਦਾਰ ਬਾਬਾ ਪਰਮਿੰਦਰ ਸਿੰਘ,ਬਾਬਾ ਸਤਵਿੰਦਰ ਸਿੰਘ ਦੇਗੀਆ,ਭਾਈ ਹਰਮਨ ਸਿੰਘ ਮੋਂਜੀ ਯੂਕੇ, ਬਾਬਾ ਕਰਨਦੀਪ ਸਿੰਘ,ਬਾਬਾ ਨਰ ਸਿੰਘ ਜੀ ਯੂਕੇ ਤੇ ਹੋਰ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
Author: Gurbhej Singh Anandpuri
ਮੁੱਖ ਸੰਪਾਦਕ