ਬਰੇਸ਼ੀਆ-15 ਅਪ੍ਰੈਲ (ਸਵਰਨਜੀਤ ਸਿੰਘ ਘੋਤੜਾ)- ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਰਹਿ ਰਹੇ ਸਤਪਾਲ ਸਿੰਘ (55) ਪਿੰਡ ਟਾਹਲੀ ਦਾ ਬੀਤੀ ਰਾਤ ਇੱਕ ਇਟਾਲੀਅਨ ਵਿਅਕਤੀ ਯੂਸੇਪੇ ਵੈਲੇਤੀ (75) ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਸਤਪਾਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਪੁੱਤਰ ਛੱਡ ਗਏ ਹਨ, ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਸਤਪਾਲ ਸਿੰਘ ਸ਼ਾਮ ਨੂੰ ਆਪਣੇ ਘਰ ਵਿਚ ਮੌਜੂਦ ਸੀ, ਜਦੋਂ ਉਥੇ ਉਸ ਦਾ ਇੱਕ ਜਾਣਕਾਰ ਇਟਾਲੀਅਨ ਯੂਸੇਪੇ ਵੇਲੇਤੀ ਉਮਰ 75 ਸਾਲ ਆਇਆ ਜੋ ਨਸ਼ੇ ਦੀ ਹਾਲਤ ਵਿਚ ਸੀ, ਕੁਝ ਬਹਿਸਬਾਜੀ ਤੋਂ ਬਾਦ ਉਸ ਵਲੋਂ ਸਤਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਤੇ ਘਰ ਤੋਂ ਬਾਹਰ ਜਾ ਕੇ ਯੂਸੇਪੇ ਵਲੋਂ ਖੁਦ ਨੂੰ ਗੋਲੀ ਮਾਰ ਲਈ, ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਯੂਸੇਪੇ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਹੈ,
ਇਹ ਖਬਰ ਅੱਗ ਵਾਗੂੰ ਜਲਦੀ ਹੀ ਬਰੇਸ਼ੀਆ ਵਿਚ ਫੈਲ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਸ ਦਿਨ ਬਰੇਸ਼ੀਆ ਵਿਚ ਨਗਰ ਕੀਰਤਨ ਹੋਇਆ ਸੀ ਸਤਪਾਲ ਸਿੰਘ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੋਂ ਆਪਣੇ ਘਰ ਵਾਪਿਸ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ, ਸਤਪਾਲ ਸਿੰਘ ਪਿੰਡ ਟਾਹਲੀ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ, ਪੂਰੇ ਇਲਾਕੇ ਵਿਚ ਖਬਰ ਸੁਣ ਕੇ ਦਹਿਸ਼ਤ ਪੈ ਗਈ, ਗੁਰੂ ਘਰ ਦੀਆਂ ਕਮੇਟੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਫਲੈਰੋ ਦੀ ਕਮੇਟੀ ਵਲੋਂ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਤਪਾਲ ਸਿੰਘ ਦੇ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨ੍ਹਾ ਵਿਚ ਨਿਵਾਸ ਬਖਸ਼ੇ। ਜਿਕਰਯੋਗ ਹੈ ਕਿ ਇਹ ਅਜਿਹੀ ਤੀਸਰੀ ਘਟਨਾ ਹੋ ਗਈ ਹੈ, ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਦਾ ਵੀ ਬਰੇਸ਼ੀਆ ਵਿਖੇ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇੱਕ ਹੋਰ ਘਟਨਾ ਨੋਵੇਲਾਰਾ ਰੀਜੋਮੀਲਿਆ ਸਾਇਡ ਤੇ ਇੱਕ ਗੁਰਸਿੱਖ ਪੰਜਾਬੀ ਵਿਅਕਤੀ ਦਾ ਕੁਝ ਲੁਟੇਰੇ ਕਿਸਮ ਦੇ ਲੋਕਾਂ ਵਲੋਂ ਲੁੱਟ ਖੋਹ ਕਰਨ ਉਪੰਰਤ ਹਰਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ।
Author: Gurbhej Singh Anandpuri
ਮੁੱਖ ਸੰਪਾਦਕ