65 Views
ਪੰਜਾਬ By Beuro Report
ਸ੍ਰੀ ਮੁਕਤਸਰ ਸਾਹਿਬ ਬੂੜਾ ਗੁੱਜਰ ਰੋਡ ‘ਤੇ ਇਕ ਨੌਜਵਾਨ ਨੇ ਸਿਰ ‘ਚ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਏਐਸਆਈ ਜਸਵਿੰਦਰ ਸਿੰਘ ਨੇ ਥਾਨਾ ਸਿਟੀ ਪੁਲਿਸ ਨੂੰ ਦੱਸਿਆ ਕਿ ਉਹ ਬੀਤੀ ਸ਼ਾਮ ਟ੍ਰੈਫਿਕ ਡਿਊਟੀ ਕਰਨ ਤੋਂ ਬਾਅਦ ਜਦ ਘਰ ਵਾਪਸ ਪਰਤਿਆ ਤਾਂ ਆਪਣੀ ਵਰਦੀ ਤੇ ਲੋਡ ਰਿਵਾਲਵਰ ਕਮਰੇ ‘ਚ ਰੱਖਕੇ ਨਹਾਉਣ ਵਾਸਤੇ ਚਲਾ ਗਿਆ। ਇਸ ਦੌਰਾਨ ਉਸਦੇ ਪੁੱਤਰ ਸਿਮਰਨਜੀਤ ਸਿੰਘ ਜੋ ਕੁੱਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪੇ੍ਸ਼ਾਨ ਸੀ ਨੇ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ‘ਚ ਗੋਲੀ ਮਾਰ ਲਈ ਤੇ ਜਦ ਉਹ ਕਮਰੇ ‘ਚ ਪੁੱਜਾ ਤਾਂ ਸਿਮਰਨਜੀਤ ਸਿੰਘ ਦੀ ਮੌਤ ਹੋ ਚੁੱੱਕੀ ਸੀ।
Author: Gurbhej Singh Anandpuri
ਮੁੱਖ ਸੰਪਾਦਕ