ਰੋਮ 16 ਅਪ੍ਰੈਲ ( ਦਲਵੀਰ ਸਿੰਘ ਕੈਂਥ ) – ਇਟਲੀ ਵਿੱਚ ਚੱਲ ਰਹੀ ਨਗਰ ਕੀਰਤਨ ਦੀ ਲੜੀ ਦੌਰਾਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨ ਜਵਾਨੀ ਕਰੋਚੇ ਕਰਮੋਨਾ ਵੱਲੋਂ ਸਜਾਇਆ ਗਿਆ। ਪੰਜ ਨਿਸ਼ਾਨਚੀ ਸਿੰਘ ਪੰਜ ਸਿੰਘ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੁਪਹਿਰ ਡੇਢ ਵਜੇ ਸੰਜਵਾਨੀ ਨਗਰ ਦੇ ਪਿਆਸੇ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਹੁੰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋ ਕੇ ਪਾਲਕੀ ਸਾਹਿਬ ਦੇ ਮਗਰ ਮਗਰ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਤੇ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਹੋਏ ਸੰਗਤਾਂ ਵਾਪਸ ਗੁਰੂ ਸਾਹਿਬ ਦੀ ਅਗਵਾਈ ਹੇਠ ਪਿਆਸੇ ਚ ਪਹੁੰਚੀਆਂ ਜਿੱਥੇ ਕਿ ਵਿਸ਼ੇਸ਼ ਦੀਵਾਨ ਸਜਾਏ ਗਏ ਇਹਨਾਂ ਦੀਵਾਨਾਂ ਵਿੱਚ ਢਾਡੀ ਜਥੇ ਵੱਲੋਂ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ ਸੰਗਤਾਂ ਨੇ ਬੈਠ ਕੇ ਇਤਿਹਾਸ ਸਰਵਣ ਕੀਤਾ ਤੇ ਸੰਗਤਾਂ ਦੇ ਲਈ ਵੱਖ-ਵੱਖ ਪ੍ਰਕਾਰ ਦੇ ਭੋਜਨ ਦੇ ਸਟਾਲ ਲਗਾਏ ਗਏ ਸਨ ।
ਇਸ ਮਹਾਨ ਨਗਰ ਕੀਰਤਨ ਵਿੱਚ ਗਤਕਾ ਅਖਾੜਾ ਕਰਮੋਨਾ ਦੇ ਨੌਜਵਾਨਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ ਆਈਆਂ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੀ ਜੀਓ ਆਇਆ ਆਖਿਆ ਗਿਆ ਅਤੇ ਕੀਤੀਆਂ ਗਈਆਂ ਸੇਵਾਵਾਂ ਦੇ ਲਈ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਹੀ ਵੱਖਰੇ ਵੱਖਰੇ ਸਮਾਗਮ ਤੇ ਨਗਰ ਕੀਰਤਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਛਪਵਾਈਆਂ ਗਈਆਂ ਕਿਤਾਬਾਂ ਇਟਾਲੀਅਨ ਭਾਈਚਾਰੇ ਨੂੰ ਫਰੀ ਵੰਡੀਆਂ ਗਈਆਂ ਅਤੇ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੌਗ ਪਾਏ ਗਏ ਅਤੇ ਉਪਰੰਤ ਵੈਸਾਖ ਮਹੀਨੇ ਨੂੰ ਸਮਰਪਤਿ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਢਾਡੀ ਜਥਾ ਭਾਈ ਕੁਲਵੰਤ ਸਿੰਘ ਖਾਲਸਾ, ਢਾਡੀ ਭਾਈ ਪਰਮਜੀਤ ਸਿੰਘ ਮਾਨ ਸਰੰਗੀ ਮਾਸਟਰ ਅਤੇ ਢਾਡੀ ਭਾਈ ਅਮਰਜੀਤ ਸਿੰਘ ਸੰਘੇੜਾਂ ਵਲੋ ਢਾਡੀ ਵਾਰਾਂ ਰਾਹੀ ਸਿੱਖ ਇਤਿਹਾਸ ਸਰਵਣ ਕਰਵਾਇਆ।
Author: Gurbhej Singh Anandpuri
ਮੁੱਖ ਸੰਪਾਦਕ