ਪਾਰਮਾ/ਮਿਲਾਨ 18 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਸਮਾਜ ਵਿੱਚ ਸਭ ਨੂੰ ਬਰਾਬਰਤਾ ਦਾ ਸਨਮਾਨ ਦੇਣ ਤੇ ਜੁਲਮ ਦੇ ਖਾਤਮੇ ਲਈ 80 ਹਜ਼ਾਰ ਸੰਗਤ ਦੇ ਵੱਡੇ ਹਜੂਮ ਵਿੱਚੋਂ ਸਰਬੰਸਦਾਨੀ ਸਾਹਿਬ-ਏ-ਕਮਾਲ ਸੰਤ ਸਿਾਪਹੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੁਆਰਾ 5 ਸਿਰ ਲੈਕੇ 5 ਪਿਆਰਿਆ ਦੇ ਰੂਪ ਵਿੱਚ ਪ੍ਰਗਟ ਕੀਤੇ ਦੁਨੀਆਂ ਦੇ ਨਿਰਾਲੇ ਤੇ ਵਿਲੱਖਣ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਪੂਰੀ ਦੁਨੀਆਂ ਵਿੱਚ ਪੈਂਦੀਆਂ ਹਨ ਤੇ ਇਸ ਮਹਾਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ,ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਸਮਾਗਮ ਇਟਲੀ ਦੀ ਧਰਤੀ ਉਪੱਰ 150,000 ਤੋਂ ਵਧੇਰੇ ਰਹਿਣ ਬਸੇਰਾ ਕਰਦਿਆਂ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਕਰਵਾਏ ਜਾ ਰਹੇ ਹਨ ਜਿਸ ਤਹਿਤ ਇਸ ਪਾਵਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾਂ ਹੈ ਤੇ 21 ਅਪੈ੍ਰਲ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਨਤੇਕਰੋਣੇ (ਅਲੇਸਾਦਰੀਆ)ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ
ਖਾਲਸਾ ਪੰਥ ਦੇ 325ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ 20 ਅਪੈ੍ਰਲ ਨੂੰ ਤੇ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਨਤੇਕਰੋਣੇ (ਅਲੇਸਾਦਰੀਆ)ਵੱਲੋਂ 21 ਅਪ੍ਰੈਲ ਨੂੰਇਹਨਾਂ ਨਗਰ ਕੀਰਤਨ ਵਿੱਚ ਪੰਥ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆ ਵੱਲੋ ਸ਼ਬਦ ਗੁਰਬਾਣੀ ਅਤੇ ਗੁਰਇਤਿਹਾਸ ਸਰਵਣ ਕਰਵਾਇਆ ਜਾਏਗਾ। ਵੱਖ ਵੱਖ ਪ੍ਰਕਾਰ ਦੇ ਭੋਜਨ ਦੇ ਲੰਗਰ ਵੀ ਲਗਾਏ ਜਾਣਗੇ। ਸਮੂਹ ਸੰਗਤਾਂ, ਪ੍ਰਬੰਧਕ ਕਮੇਟੀਆ ਅਤੇ ਜਥੇਬੰਦੀਆ ਨੂੰ ਅਪੀਲ ਹੈ ਵੱਧ ਤੋ ਵੱਧ ਨਗਰ ਕੀਰਤਨ ਵਿੱਚ ਪਹੁੰਚੋ ਅਤੇ ਗੁਰੂ ਦੀਆ ਰਹਿਮਤਾਂ ਨਾਲ ਆਨੰਦਦਿਤ ਹੋਵੋ। ਗੁਰਦੁਆਰਾ ਸਾਹਿਬ ਸਿੰਘ ਸਭਾ ਪਾਰਮਾ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਨਤੇਕਰੋਣੇ (ਅਲੇਸਾਦਰੀਆ)ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਆਦਿ ਨੇ ਨਗਰ ਕੀਰਤਨ ਵਿੱਚ ਸੰਗਤ ਨੂੰ ਹੁੰਮ -ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆ ਕਿਹਾ ਵੱਧ ਤੋ ਵੱਧ ਸਿੱਖ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਤਾਂ ਜੋ ਇਟਲੀ ਵਿੱਚ ਜਨਮੇ ਸਿੱਖ ਪਰਿਵਾਰ ਦੇ ਬੱਚੇ ਆਪਣੇ ਗੌਰਮਮਈ ਸਿੱਖ ਇਤਿਹਾਸ ਨੂੰ ਡੂੰਘਾਈ ਨਾਲ ਸਮਝਦੇ ਹੋਏ ਇਸ ਦੇ ਧਾਰਨੀ ਬਣਕੇ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦਾ ਹਿੱਸਾ ਬਣਨ। ਇਹਨਾਂ ਦੋਨਾਂ ਨਗਰ ਕੀਰਤਨਾਂ ਦੂਰ-ਦੂਰਾਡੇ ਬੈਠੀਆਂ ਸੰਗਤਾਂ ਨੂੰ ਸਿੱਧੇ ਪ੍ਰਸਾਰਨ ਦੀ ਲਾਈਵ ਸੇਵਾ ਕਲਤੂਰਾ ਸਿੱਖ ਟੀ ਵੀ ਦੀ ਟੀਮ ਵੱਲੋਂ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ